Mohali “No Flying Zone “: ਪੰਜਾਬ ਨਿਵੇਸ਼ ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜਾਮ, ਮੋਹਾਲੀ ਬਣਿਆ “ਨੋ ਫਲਾਇੰਗ ਜ਼ੋਨ”

Updated On: 

23 Feb 2023 15:30 PM

Invest Punjab Programme: ਇਲਾਕੇ ਵਿੱਚ ਕਿਸੇ ਵੀ ਕਿਸਮ ਦੇ ਫਲਾਇੰਗ ਆਬਜੈਕਟ ਨੂੰ ਉਡਾਉਣ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਰਹੇਗੀ। ਪ੍ਰਸ਼ਾਸਨ ਦਾ ਇਹ ਆਦੇਸ਼ 23 ਤੋਂ 24 ਫਰਵਰੀ, 2023 ਤੱਕ ਲਾਗੂ ਰਹੇਗਾ।

Mohali No Flying Zone : ਪੰਜਾਬ ਨਿਵੇਸ਼ ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜਾਮ, ਮੋਹਾਲੀ ਬਣਿਆ ਨੋ ਫਲਾਇੰਗ ਜ਼ੋਨ

ਪੰਜਾਬ ਨਿਵੇਸ਼ ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜਾਮ, ਮੋਹਾਲੀ ਬਣਿਆ "ਨੋ ਫਲਾਇੰਗ ਜ਼ੋਨ"। No Flying Zone Mohali

Follow Us On

ਮੋਹਾਲੀ: ਮੋਹਾਲੀ ਵਿੱਚ ਅੱਜ ਤੋਂ ਦੋ ਦਿਨਾਂ ਪੰਜਾਬ ਨਿਵੇਸ਼ ਸੰਮੇਲਨ ਦੀ ਸ਼ੁਰੂਆਤ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੇ ਇਸ ਸੰਮੇਲਨ ਵਿੱਚ ਦੇਸ਼ ਦੇ ਨਾਲ ਨਾਲ ਦੁਨੀਆ ਦੇ ਉਦੋਯਗਪਤੀ ਵੀ ਹਿੱਸਾ ਲੈ ਰਹੇ ਹਨ। ਸੰਮੇਲਨ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਪੁਖਤਾ ਇੰਤਜਾਮ ਕੀਤੇ ਹਨ।

ਮੋਹਾਲੀ ਬਣਿਆ “ਨੋ ਫਲਾਇੰਗ ਜ਼ੋਨ”

ਜ਼ਿਲ੍ਹਾ ਪ੍ਰਸ਼ਾਨ ਵੱਲੋਂ ਪੂਰੇ ਮੋਹਾਲੀ ਨੂੰ ਇਨ੍ਹਾਂ ਦੋ ਦਿਨਾਂ ਲਈ “ਨੋ ਫਲਾਇੰਗ ਜ਼ੋਨ” ਐਲਾਨਿਆ ਗਿਆ ਹੈ। ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੇ ਤਹਿਤ 23 ਅਤੇ 24 ਫਰਵਰੀ ਨੂੰ ਆਈਐਸਬੀ ਸੈਕਟਰ-81 ਐਸਏਐਸ ਨਗਰ ਵਿਖੇ ਚੱਲ ਰਹੇ ਇਸ ਸੰਮੇਲਨ ਦੇ ਮੱਦੇਨਜਰ ਪੂਰੇ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਡਰੋਨ ਗਤੀਵਿਧੀ ਤੇ ਰੋਕ ਲਗਾ ਦਿੱਤੀ ਹੈ।

ਦੇਸ਼-ਦੂਨੀਆ ਦੇ ਉਦਯੋਗਿਕ ਦਿੱਗਜ ਕਰ ਰਹੇ ਸ਼ਿਰਕਤ

ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸਰਕਾਰ ਨੂੰ ਉਮੀਦ ਹੈ ਕਿ ਕਿ ਇਹ ਸੰਮੇਲਨ ਸੂਬੇ ਦੇ ਵਿਆਪਕ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਵਿਚ ਸਹਾਈ ਹੋਵੇਗਾ ਜਿਸ ਨਾਲ ਸੂਬਾ ਤਰੱਕੀਆਂ ਦੀ ਬੁਲੰਦੀਆਂ ਨੂੰ ਛੂਹੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਸਮਾਗਮ ਵਿਚ ਨਾਲ ਵੱਖ-ਵੱਖ ਸੈਕਟਰਾਂ ਵਿੱਚ ਉਦਯੋਗਿਕ ਇਕਾਈਆਂ ਸਥਾਪਤ ਕਰਨ ਦੀ ਜਾਣਕਾਰੀ ਦੇ ਤਕਨੀਕੀ ਵਿਚਾਰ-ਵਟਾਂਦਰੇ ਕਰਨ ਦੇ ਨਾਲ-ਨਾਲ ਤਕਨੀਕੀ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਖੋਜਣ ਵਿੱਚ ਹੋਰ ਵੀ ਮਦਦ ਮਿਲੇਗੀ।

Exit mobile version