11 ਸਾਲ ਦੇ ਬੱਚੇ ਨੇ ਬੰਦ ਕਮਰੇ ‘ਚ ਲਿਆ ਫਾਹਾ, ਪਤੰਗ ਉਡਾਉਣ ਲਈ ਡੋਰ ਲੈਣ ਦੀ ਕਰ ਰਿਹਾ ਸੀ ਜ਼ਿੱਦ
ਬੱਚਾ ਪਤੰਗ ਉਡਾਉਣ ਦੇ ਲਈ ਡੋਰ ਲੈਣ ਦੀ ਜਿੱਦ ਕਰ ਰਿਹਾ ਸੀ। ਪਰਿਵਾਰ ਵਾਲਿਆਂ ਨੇ ਬੱਚੇ ਨੂੰ ਸਮਝਾਉਂਦੇ ਹੋਏ ਉਸ ਨੂੰ ਪੜ੍ਹਨ ਲਈ ਉਸ ਦੇ ਕਮਰੇ 'ਚ ਭੇਜ ਦਿੱਤਾ। ਬੱਚਾ ਕੁੱਝ ਸਮੇਂ ਤੱਕ ਕਮਰੇ ਅੰਦਰ ਰਿਹਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਬੱਚੇ ਨੂੰ ਦੇਖਣ ਲਈ ਗਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਸ਼ੱਕ ਹੋਣ 'ਤੇ ਘਰ ਵਾਲਿਆਂ ਨੇ ਦਰਵਾਜ਼ਾ ਤੋੜਿਆ ਤਾਂ ਬੱਚੇ ਨੇ ਫਾਹਾ ਲੈ ਲੈ ਲਿਆ ਸੀ। ਉਹ ਪਰਦੇ ਦੀ ਰਾਡ ਨਾਲ ਲਟਕਿਆ ਹੋਇਆ ਮਿਲਿਆ।
11 ਸਾਲ ਦੇ ਬੱਚੇ ਨੇ ਬੰਦ ਕਮਰੇ 'ਚ ਲਿਆ ਫਾਹਾ
ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦੇ ਪਿੰਡ ਪਾਂਸ਼ਟਾ ‘ਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਇੱਕ 11 ਸਾਲਾ ਲੜਕੇ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨੇ ਪਿੰਡ ‘ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਜਾਣਕਾਰੀ ਮੁਤਾਬਕ, ਬੱਚਾ ਪਤੰਗ ਉਡਾਉਣ ਦੇ ਲਈ ਡੋਰ ਲੈਣ ਦੀ ਜਿੱਦ ਕਰ ਰਿਹਾ ਸੀ।
ਪਰਿਵਾਰ ਵਾਲਿਆਂ ਨੇ ਬੱਚੇ ਨੂੰ ਸਮਝਾਉਂਦੇ ਹੋਏ ਉਸ ਨੂੰ ਪੜ੍ਹਨ ਲਈ ਉਸ ਦੇ ਕਮਰੇ ‘ਚ ਭੇਜ ਦਿੱਤਾ। ਬੱਚਾ ਕੁੱਝ ਸਮੇਂ ਤੱਕ ਕਮਰੇ ਅੰਦਰ ਰਿਹਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਬੱਚੇ ਨੂੰ ਦੇਖਣ ਲਈ ਗਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਸ਼ੱਕ ਹੋਣ ‘ਤੇ ਘਰ ਵਾਲਿਆਂ ਨੇ ਦਰਵਾਜ਼ਾ ਤੋੜਿਆ ਤਾਂ ਬੱਚੇ ਨੇ ਫਾਹਾ ਲੈ ਲੈ ਲਿਆ ਸੀ। ਉਹ ਪਰਦੇ ਦੀ ਰਾਡ ਨਾਲ ਲਟਕਿਆ ਹੋਇਆ ਮਿਲਿਆ।
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ, ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਤੋਂ ਬਾਅਦ, ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਾਂਸ਼ਟਾ ਪੁਲਿਸ ਚੌਕੀ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਜਰਨੈਲ ਸਿੰਘ ਦੇ ਵੱਡੇ ਪੁੱਤਰ ਦਾ ਜਨਮਦਿਨ ਸੀ ਤੇ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ, ਜਰਨੈਲ ਸਿੰਘ ਦੇ ਛੋਟੇ ਪੁੱਤਰ ਨੇ ਪਤੰਗ ਉਡਾਉਣ ਲਈ ਡੋਰ ਲੈਣ ਦੀ ਜ਼ਿੱਦ ਕੀਤੀ। ਇਸ ਤੋਂ ਬਾਅਦ ਉਹ ਕਮਰੇ ‘ਚ ਚਲਾ ਗਿਆ ਤੇ ਫਾਹਾ ਲੈ ਲਿਆ।
