ਮਾਮੂਲੀ ਜਿਹੀ ਤਕਰਾਰ ਪਿੱਛੋਂ ਕਤਲ, ਜੰਞ ਘਰ ‘ਚ ਉਤਾਰਿਆ ਮੌਤ ਦੇ ਘਾਟ
Phagwara Murder: ਮ੍ਰਿਤਕ ਦੀ ਪਛਾਣ ਅਵਿਨਾਸ਼ ਸਪੁੱਤਰ ਨੰਦਲਾਲ ਦਾ ਵਜੋਂ ਹੋਈ ਹੈ, ਜੋ ਕਿ ਹਦੀਆਬਾਦ, ਫਗਵਾੜਾ ਦਾ ਰਹਿਣ ਵਾਲਾ ਹੈ। ਮ੍ਰਿਤਕ ਦੇ ਭਰਾ ਦੇ ਅਨੁਸਾਰ, ਅਵਿਨਾਸ਼ ਵਿਆਹਿਆ ਹੋਇਆ ਸੀ ਤੇ ਇੱਕ ਬੱਚੇ ਦਾ ਪਿਤਾ ਸੀ। ਉਹ ਹਦੀਆਬਾਦ ਦੇ ਜੰਞਘਰ 'ਚ ਬੈਠਾ ਸੀ, ਜਦੋਂ ਕ੍ਰੇਟਾ 'ਚ ਸਵਾਰ ਵਿਅਕਤੀ ਉਸ ਦੇ ਸਾਹਮਣੇ ਆ ਗਏ ਤੇ ਉਸ ਨਾਲ ਬਹਿਸ ਕਰਨ ਲੱਗ ਪਏ। ਫਿਰ ਮੁਲਜ਼ਮ
ਮਾਮੂਲੀ ਜਿਹੀ ਤਕਰਾਰ ਪਿੱਛੋਂ ਕਤਲ, ਜੰਞ ਘਰ 'ਚ ਉਤਾਰਿਆ ਮੌਤ ਦੇ ਘਾਟ
ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਹਦੀਆਬਾਦ ਇਲਾਕੇ ‘ਚ ਬੀਤੀ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਛੋਟੀ ਜਿਹੀ ਤਕਰਾਰ ਤੋਂ ਬਾਅਦ, ਇੱਕ ਚਿੱਟੇ ਰੰਗ ਦੀ ਕ੍ਰੇਟਾ ਕਾਰ ‘ਚ ਸਵਾਰ ਕੁੱਝ ਬੰਦਿਆਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੋਸ਼ੀ ਕਾਰ ਲੈ ਕੇ ਫ਼ਰਾਰ ਹੋ ਗਏ।
ਮ੍ਰਿਤਕ ਦੀ ਪਛਾਣ ਅਵਿਨਾਸ਼ ਸਪੁੱਤਰ ਨੰਦਲਾਲ ਦਾ ਵਜੋਂ ਹੋਈ ਹੈ, ਜੋ ਕਿ ਹਦੀਆਬਾਦ, ਫਗਵਾੜਾ ਦਾ ਰਹਿਣ ਵਾਲਾ ਹੈ। ਮ੍ਰਿਤਕ ਦੇ ਭਰਾ ਦੇ ਅਨੁਸਾਰ, ਅਵਿਨਾਸ਼ ਵਿਆਹਿਆ ਹੋਇਆ ਸੀ ਤੇ ਇੱਕ ਬੱਚੇ ਦਾ ਪਿਤਾ ਸੀ। ਉਹ ਹਦੀਆਬਾਦ ਦੇ ਜੰਞਘਰ ‘ਚ ਬੈਠਾ ਸੀ ਤੇ ਖਾ-ਪੀ ਰਿਹਾ ਸੀ, ਜਦੋਂ ਕ੍ਰੇਟਾ ‘ਚ ਸਵਾਰ ਵਿਅਕਤੀ ਉਸ ਦੇ ਸਾਹਮਣੇ ਆ ਗਏ ਤੇ ਉਸ ਨਾਲ ਬਹਿਸ ਕਰਨ ਲੱਗ ਪਏ। ਫਿਰ ਮੁਲਜ਼ਮਾਂ ਨੇ ਅਵਿਨਾਸ਼ ‘ਤੇ ਗੋਲੀਬਾਰੀ ਕਰ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸਤਨਾਮਪੁਰਾ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਇਸ ਮਾਮਲੇ ਚ ਅਜੇ ਤੱਕ ਕਿਸੇ ਵੀ ਸ਼ੱਕੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਤੇ ਪੁਲਿਸ ਨੂੰ ਹਥਿਆਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਮਲਾਵਰਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
ਅਜੇ ਸਪੱਸ਼ਟ ਨਹੀਂ ਗੋਲੀ ਲੱਗੀ ਹੈ ਜਾ ਕੁੱਝ ਹੋਰ: ਡੀਐਸਪੀ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਭਾਰਤ ਭੂਸ਼ਣ ਨੇ ਕਿਹਾ ਕਿ ਅਜੇ ਤੱਕ ਇਸ ਮਾਮਲੇ ‘ਚ ਕਿਹਾ ਨਹੀਂ ਜਾ ਸਕਦਾ ਹੈ ਕਿ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇੰਜਰੀ ਤੋਂ ਸਾਫ਼ ਨਹੀਂ ਹੋ ਪਾ ਰਿਹਾ ਕਿ ਇਹ ਗੋਲੀ ਮਾਰੀ ਗਈ ਹੈ ਜਾਂ ਕਿਸੇ ਹੋਰ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਮੌਤ ਕਿਸ ਕਾਰਨ ਹੋਈ ਹੈ। ਡੀਐਸਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਦੋ ਮੁਲਜ਼ਮਾਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
