ਪੰਜਾਬ ਤੇ ਕਿਸਾਨਾਂ ਦੀ ਕਮਰ ਤੋੜਨ ਵਾਲਾ ਫੈਸਲਾ… ਤੇਲ ਕੀਮਤ ‘ਚ ਵਾਧੇ ‘ਤੇ ਬੋਲੇ ਧਾਲੀਵਾਲ ਨੇ ਕੇਂਦਰ ਨੂੰ ਘੇਰਿਆ
ਧਾਲੀਵਾਲ ਨੇ ਕਿਹਾ ਕਿ ਜਦੋਂ ਪੰਜਾਬ 'ਚ ਝੋਨੇ ਦੀ ਬਿਜਾਈ ਦੀ ਤਿਆਰੀ ਚੱਲ ਰਹੀ ਹੈ। ਕਿਸਾਨ ਕਣਕ ਸੰਭਾਲ ਕੇ ਖੇਤ ਤਿਆਰ ਕਰ ਰਹੇ ਹਨ ਤੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ। ਉਨ੍ਹਾਂ ਕਿਹਾ ਕਿ ਡੀਜ਼ਲ 'ਚ 3.11 ਰੁਪਏ ਪ੍ਰਤੀ ਲੀਟਰ ਦਾ ਵਾਧਾ ਸਿੱਧੇ ਤੌਰ ਤੇ ਕਿਸਾਨਾਂ ਦੀ ਕਮਰ ਤੋੜਨ ਵਾਲਾ ਫੈਸਲਾ ਹੈ।
ਕਿਸਾਨਾਂ ਦੀ ਕਮਰ ਤੋੜਨ ਵਾਲਾ ਫੈਸਲਾ... ਤੇਲ ਕੀਮਤ 'ਚ ਵਾਧੇ 'ਤੇ ਬੋਲੇ ਧਾਲੀਵਾਲ
ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਤੇ CNG ਦੀਆਂ ਕੀਮਤਾਂ ‘ਚ ਕੀਤੇ ਵਾਧੇ ਤੇ ਤਿੱਖਾ ਹਮਲਾ ਬੋਲਿਆ। ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ, ਪੰਜਾਬ ਤੇ ਆਮ ਲੋਕਾਂ ਵਿਰੋਧੀ ਹਨ ਤੇ ਇਸ ਵਾਧੇ ਨਾਲ ਦੇਸ਼ ਦੇ ਲੋਕਾਂ ਤੇ ਵੱਡਾ ਆਰਥਿਕ ਬੋਝ ਪਿਆ ਹੈ।
ਧਾਲੀਵਾਲ ਨੇ ਕਿਹਾ ਕਿ ਲੋਕ ਜਿਵੇਂ ਹੀ ਸਵੇਰੇ ਉੱਠੇ ਤਾਂ ਉਨ੍ਹਾਂ ਨੂੰ ਡੀਜ਼ਲ, ਪੈਟਰੋਲ ਤੇ CNG ਦੀਆਂ ਵਧੀਆਂ ਕੀਮਤਾਂ ਦਾ ਝਟਕਾ ਲੱਗਾ। ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਉਸ ਸਮੇਂ ਕੀਤਾ ਗਿਆ ਹੈ, ਜਦੋਂ ਪੰਜਾਬ ‘ਚ ਝੋਨੇ ਦੀ ਬਿਜਾਈ ਦੀ ਤਿਆਰੀ ਚੱਲ ਰਹੀ ਹੈ। ਕਿਸਾਨ ਕਣਕ ਸੰਭਾਲ ਕੇ ਖੇਤ ਤਿਆਰ ਕਰ ਰਹੇ ਹਨ ਤੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ‘ਚ 3.11 ਰੁਪਏ ਪ੍ਰਤੀ ਲੀਟਰ ਦਾ ਵਾਧਾ ਸਿੱਧੇ ਤੌਰ ਤੇ ਕਿਸਾਨਾਂ ਦੀ ਕਮਰ ਤੋੜਨ ਵਾਲਾ ਫੈਸਲਾ ਹੈ।
ਵਿਧਾਇਕ ਅਤੇ ਮੁੱਖ ਬੁਲਾਰਾ ‘ਆਪ’ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰੈੱਸ ਕਾਨਫ਼ਰੰਸ, ਅੰਮ੍ਰਿਤਸਰ ਤੋਂ Live https://t.co/o5uU580Yrc
— AAP Punjab (@AAPPunjab) May 15, 2026
ਸਰਕਾਰ ਦਾ ਫੈਸਲਾ ਪੰਜਾਬ ਤੇ ਕਿਸਾਨਾਂ ਤੇ ਹਮਲਾ: ਧਾਲੀਵਾਲ
ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਅੰਨ ਭੰਡਾਰ ‘ਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ ਤੇ ਖੇਤੀਬਾੜੀ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਲਈ ਡੀਜ਼ਲ ਮਹਿੰਗਾ ਕਰਨਾ ਸਿੱਧੇ ਤੌਰ ਤੇ ਪੰਜਾਬ ਤੇ ਕਿਸਾਨਾਂ ਤੇ ਹਮਲਾ ਹੈ। ਧਾਲੀਵਾਲ ਨੇ MSP ਦੇ ਮੁੱਦੇ ਤੇ ਵੀ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਝੋਨੇ ਦੇ MSP ‘ਚ ਸਿਰਫ਼ 72 ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਦਾ ਮਤਲਬ ਕਿਸਾਨ ਨੂੰ ਪ੍ਰਤੀ ਕਿਲੋ ਕੇਵਲ 72 ਪੈਸੇ ਦਾ ਹੀ ਲਾਭ ਮਿਲਿਆ, ਜਦਕਿ ਡੀਜ਼ਲ 3.11 ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਗਿਆ।
ਧਾਲੀਵਾਲ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਟਰਾਂਸਪੋਰਟ ਖਰਚੇ ਵੀ ਵਧ ਜਾਣਗੇ, ਜਿਸ ਦਾ ਅਸਰ ਆਮ ਲੋਕਾਂ ਦੀ ਜ਼ਿੰਦਗੀ ਤੇ ਪਵੇਗਾ। ਉਨ੍ਹਾਂ ਕਿਹਾ ਕਿ ਬੱਸਾਂ, ਟਰੱਕਾਂ ਅਤੇ ਹੋਰ ਵਾਹਨਾਂ ਦੇ ਖਰਚੇ ਵਧਣ ਕਾਰਨ ਖਾਣ-ਪੀਣ ਸਮੇਤ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਉਨ੍ਹਾਂ ਨੇ ਰੂਸ ਤੋਂ ਤੇਲ ਖਰੀਦ ਦੇ ਮਾਮਲੇ ਤੇ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਭਾਰਤ ਨੂੰ ਸਸਤਾ ਤੇਲ ਮਿਲਦਾ ਸੀ, ਪਰ ਹੁਣ ਲੋਕਾਂ ਨੂੰ ਮਹਿੰਗਾ ਤੇਲ ਖਰੀਦਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ
ਇਸ ਦੌਰਾਨ ਧਾਲੀਵਾਲ ਨੇ ਪੰਜਾਬ ‘ਚ ਸ਼ੁਰੂ ਹੋਣ ਜਾ ਰਹੀ SIR ਪ੍ਰਕਿਰਿਆ ਨੂੰ ਲੈ ਕੇ ਵੀ BJP ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੱਛਮੀ ਬੰਗਾਲ ‘ਚ ਮਾਹੌਲ ਬਣਾਇਆ ਗਿਆ ਸੀ, ਉਸੇ ਤਰ੍ਹਾਂ ਦੀ ਕੋਸ਼ਿਸ਼ ਪੰਜਾਬ’ਚ ਕੀਤੀ ਜਾ ਰਹੀ ਹੈ।
