ਪਟਿਆਲਾ ਦੇ ਮੰਦਿਰਾਂ ‘ਚ ਲਾਗੂ ਹੋਇਆ ਡਰੈੱਸ ਕੋਡ, ਸ਼ਰਧਾਲੂਆਂ ਨੇ ਕੀਤਾ ਸਵਾਗਤ
Dress Code in Patiala Temple: ਮੰਦਰ ਕਮੇਟੀ ਮੁਤਾਬਕ, ਆਉਣ ਵਾਲੇ ਦਿਨਾਂ ਵਿੱਚ ਸੂਬੇ ਦੋ ਹੋਰਨਾਂ ਮੰਦਰਾਂ ਵਿੱਚ ਹੀ ਇਹੀ ਡਰੈੱਸ ਕੋਡ ਲਾਗੂ ਕੀਤਾ ਜਾਵੇਗਾ। ਪਟਿਆਲਾ ਤੋਂ ਇੰਦਪਾਲ ਦੀ ਰਿਪੋਰਟ...
ਪਟਿਆਲਾ ਨਿਊਜ਼: ਦੱਖਣ ਭਾਰਤ ਦੇ ਮੰਦਿਰਾਂ ਵਾਂਗ ਹੁਣ ਪੰਜਾਬ ਦੇ ਮੰਦਿਰਾਂ ਵਿੱਚ ਵੀ ਡਰੈਂਸ ਕੋਡ ਲਾਗੂ ਕਰਨ ਦੀ ਸ਼ੁਰੂਆਤ ਹੋ ਗਈ ਹੈ। ਪਟਿਆਲਾ ਦੇ ਮੰਦਰਾਂ ਵਿੱਚ ਇਸ ਨਿਯਮ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਥੋਂ ਦੇ ਕਾਲੀ ਮਾਤਾ ਮੰਦਰ ਵਿੱਚ ਔਰਤਾਂ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਮੰਦਰ ਦੇ ਬਾਹਰ ਲੱਗੇ ਬੋਰਡ ਵਿੱਚ ਸਾਫ-ਸਾਫ ਲਿੱਖਿਆ ਗਿਆ ਹੈ ਕਿ ਮੰਦਰ ਚ ਦਰਸ਼ਨਾਂ ਲਈ ਆਉਣ ਵਾਲੀਆਂ ਔਰਤਾਂ ਅਤੇ ਕੁੜੀਆਂ ਛੇਟੇ ਕਪੜੇ, ਹਾਫ ਪੈਂਟ, ਬਰਮੁਡਾ, ਮਿਨੀ ਸਕਰਟ, ਨਾਈਟ ਸੂਟ, ਕੱਟੀ-ਫੱਟੀ ਜੀਨਸ, ਫਰੌਕ ਅਤੇ ਥ੍ਰੀ ਕਵਾਟਰ ਜੀਂਸ ਪਾ ਕੇ ਮੰਦਰ ਵਿੱਚ ਨਾ ਆਵੇ।
ਜੇਕਰ ਕੋਈ ਵੀ ਕੁੜੀ ਜਾਂ ਔਰਤ ਇਨ੍ਹਾਂ ਚੋਂ ਕੋਈ ਵੀ ਕਪੜਾ ਪਾ ਕੇ ਆਉਂਦੀ ਹੈ ਤਾਂ ਉਹ ਬਾਹਰ ਤੋਂ ਹੀ ਭਗਵਾਨ ਦੇ ਦਰਸ਼ਨ ਕਰ ਸਕੇਗੀ। ਨਾਲ ਹੀ ਸ਼ਰਧਾਲੂਆਂ ਨੂੰ ਇਸ ਨਿਯਮ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ ਹੈ। ਉੱਧਰ ਮੰਦਰ ਦੇ ਇਸ ਫੈਸਲੇ ਦਾ ਮਾਤਾ ਦੇ ਭਗਤਾਂ ਨੇ ਦਿਲੋਂ ਸਵਾਗਤ ਕੀਤਾ ਹੈ। ਜਾਣਕਾਰੀ ਮੁਤਾਬਕ, ਸ਼੍ਰੀ ਕਾਲੀ ਮਾਤਾ ਮੰਦਰ ਤੋਂ ਬਾਅਦ ਪੰਜਾਬ ਦੋ ਹੋਰਨਾਂ ਮੰਦਰਾਂ ਵਿੱਚ ਵੀ ਇਹੀ ਡਰੈੱਸ ਕੋਡ ਲਾਗੂ ਕੀਤਾ ਜਾਵੇਗਾ।
ਦੱਸ ਦੇਈਏ ਕਿ ਦੱਖਣ ਭਾਰਤ ਦੇ ਨਾਲ-ਨਾਲ ਉੱਤਰ ਭਾਰਤ ਦੇ ਵੀ ਕਈ ਮੰਦਰਾਂ ਵਿੱਚ ਵੀ ਮਹਿਲਾਵਾਂ ਲਈ ਸਖ਼ਤੀ ਨਾਲ ਡਰੈੱਸ ਕੋਡ ਲਾਗੂ ਕੀਤੇ ਗਏ ਹਨ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਕੇ ਜੇ ਕੋਈ ਔਰਤ ਮੰਦਰ ਦੇ ਦਰਸ਼ਨ ਕਰਨ ਆਉਂਦੀ ਹੈ ਉਸਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਕੁਝ ਦਿਨਾ ਪਹਿਲਾਂ ਹੀ ਉੱਤਰਾਖੰਡ ਦੇ ਮੰਦਰਾਂ ਵਿੱਚ ਵੀ ਇਹੀ ਨਿਯਮ ਲਾਗੂ ਕੀਤਾ ਗਿਆ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ