ਰਾਮ ਮੰਦਿਰ ਦੇ ਦਰਸ਼ਨ ਲਈ ਗਏ ਪਟਿਆਲਾ ਦੇ 2 ਬੱਚੇ ਹੋਏ ਲਾਪਤਾ, ਦਰਿਆ ਨੇੜਿਓਂ ਮਿਲੇ ਕੱਪੜੇ

inderpal-singh
Updated On: 

20 May 2024 18:03 PM

Ram Mandir Ayodhya: ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦੇ ਬੱਚੇ ਆਖਰ ਗਏ ਕਿੱਥਰ ਹਨ। ਪਰਿਵਾਰਕ ਮੈਂਬਰ ਨੇ ਕਿਹਾ ਕਿ 17 ਮਈ ਨੂੰ ਪਟਿਆਲਾ ਤੋਂ ਰਾਮ ਮੰਦਿਰ ਦਰਸ਼ਨ ਕਰਨ ਲਈ ਇੱਕ ਬੱਸ ਗਈ ਸੀ ਅਤੇ 20 ਮਈ ਨੂੰ ਬੱਸ ਨੇ ਵਾਪਿਸ ਆਉਣਾ ਸੀ। ਇਸ ਦੌਰਾਨ ਬੱਸ ਵਾਪਿਸ ਆ ਗਈ ਹੈ ਪਰ ਉਹ ਦੋਵੇਂ ਬੱਚੇ ਵਾਪਸ ਨਹੀਂ ਆਏ।

ਰਾਮ ਮੰਦਿਰ ਦੇ ਦਰਸ਼ਨ ਲਈ ਗਏ ਪਟਿਆਲਾ ਦੇ 2 ਬੱਚੇ ਹੋਏ ਲਾਪਤਾ, ਦਰਿਆ ਨੇੜਿਓਂ ਮਿਲੇ ਕੱਪੜੇ

ਰਾਮ ਮੰਦਿਰ ਦੇ ਦਰਸ਼ਨ ਲਈ ਗਏ ਪਟਿਆਲਾ ਦੇ 2 ਬੱਚੇ ਹੋਏ ਲਾਪਤਾ, ਦਰਿਆ ਨੇੜਿਓਂ ਮਿਲੇ ਕੱਪੜੇ

Follow Us On

Ram Mandir Ayodhya: ਪਟਿਆਲਾ ਦੇ ਤੇਜ ਬਾਗ ਕਲੋਨੀ ਤੋਂ 17 ਤਾਰੀਕ ਨੂੰ ਅਯੁੱਧਿਆ ਰਾਮ ਮੰਦਿਰ ਦਰਸ਼ਨ ਦੇ ਲਈ ਇੱਕ ਬਾਸ ਰਵਾਨਾ ਹੋਈ ਸੀ। ਇਸ ਵਿੱਚ ਪਟਿਆਲਾ ਦੇ 2 ਬੱਚੇ ਵੀ ਘੁੰਮਣ ਦੇ ਲਈ ਗਏ ਸਨ। ਕਾਰਤਿਕ ਬਾਂਸਲ ਅਤੇ ਪ੍ਰਿੰਸ ਨਾਂਅ ਦੇ 2 ਬੱਚੇ ਰਾਮ ਮੰਦਿਰ ਦਰਸ਼ਨ ਕਰਨ ਦੇ ਲਈ ਗਏ ਸਨ ਜਿਸ ਤੋਂ ਬਾਅਦ ਉਹ 18 ਤਾਰੀਕ ਤੋਂ ਲਾਪਤਾ ਹਨ। ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਹਨ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨਦੀ ਕਿਨਾਰੇ ਦੋਵੇਂ ਬੱਚਿਆਂ ਦੇ ਕੱਪੜੇ ਮਿਲੇ ਹਨ, ਜਿਸ ਨੂੰ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਚਿੰਤਾ ਵੱਧ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦੇ ਬੱਚੇ ਆਖਰ ਗਏ ਕਿੱਥਰ ਹਨ। ਪਰਿਵਾਰਕ ਮੈਂਬਰ ਨੇ ਕਿਹਾ ਕਿ 17 ਮਈ ਨੂੰ ਪਟਿਆਲਾ ਤੋਂ ਰਾਮ ਮੰਦਿਰ ਦਰਸ਼ਨ ਕਰਨ ਲਈ ਇੱਕ ਬੱਸ ਗਈ ਸੀ ਅਤੇ 20 ਮਈ ਨੂੰ ਬੱਸ ਨੇ ਵਾਪਿਸ ਆਉਣਾ ਸੀ। ਇਸ ਦੌਰਾਨ ਬੱਸ ਵਾਪਿਸ ਆ ਗਈ ਹੈ ਪਰ ਉਹ ਦੋਵੇਂ ਬੱਚੇ ਵਾਪਸ ਨਹੀਂ ਆਏ।

ਅਪਡੇਟ ਜਾਰੀ…