ਪਟਿਆਲਾ ‘ਚ ਸਕੂਲ ਖੁਲ੍ਹਦੇ ਹੀ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਬੱਸ ਪਲਟੀ

Updated On: 

08 Sep 2025 18:29 PM IST

Patiala School Bus Accident: ਇਨ੍ਹਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਅਤੇ ਮੌਕੇ 'ਤੇ ਲੋਕਾਂ ਦਾ ਇਕੱਠ ਹੋਇਆ। ਸਕੂਲ ਦਾ ਸਟਾਫ ਵੀ ਪਹੁੰਚ ਗਿਆ ਕਿਉਂਕਿ ਸੜਕ ਬਹੁਤ ਛੋਟੀ ਸੀ ਜਿਆਦਾ ਬਾਰਿਸ਼ ਕਹਿਣ ਕਾਰਨ ਟੋਏ ਪਏ ਹੋਏ ਸਨ। ਬੱਸ ਡਰਾਈਵਰ ਹੋਰ ਵਾਹਨ ਨੂੰ ਸਾਈਡ ਦੇਣ ਲੱਗਿਆ ਤਾਂ ਬੱਸ ਇੱਕ ਸਾਈਡ ਤੋਂ ਪਲਟ ਗਈ।

ਪਟਿਆਲਾ ਚ ਸਕੂਲ ਖੁਲ੍ਹਦੇ ਹੀ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਬੱਸ ਪਲਟੀ
Follow Us On

ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ ਹੋਣ ਕਾਰਨ ਪੰਜਾਬ ਸਰਕਾਰ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਕੀਤੇ ਗਏ ਸਨ। ਸਰਕਾਰ ਦੇ ਹੁਕਮਾਂ ਤੋਂ ਬਾਅਦ ਅੱਜ ਸਕੂਲ ਖੋਲ੍ਹੇ ਗਏ ਸਨ, ਪਰ ਨਾਭਾ ਦੇ ਨਜ਼ਦੀਕ ਪਿੰਡ ਕਕਰਾਲਾ ਦੇ ਕੋਲ ਪ੍ਰਾਈਵੇਟ ਇੰਡੋ ਬ੍ਰਿਟਿਸ਼ ਸਕੂਲ ਨਾਭਾ ਦੀ ਬੱਸ ਪਿੰਡ ਦੇ ਚੋਏ ਵਿੱਚ ਜਾ ਡਿੱਗੀ, ਜਿਸ ਵਿੱਚ 20 ਬੱਚੇ ਸਵਾਰ ਸਨ।

ਇਨ੍ਹਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਅਤੇ ਮੌਕੇ ‘ਤੇ ਲੋਕਾਂ ਦਾ ਇਕੱਠ ਹੋਇਆ। ਸਕੂਲ ਦਾ ਸਟਾਫ ਵੀ ਪਹੁੰਚ ਗਿਆ ਕਿਉਂਕਿ ਸੜਕ ਬਹੁਤ ਛੋਟੀ ਸੀ ਜਿਆਦਾ ਬਾਰਿਸ਼ ਕਹਿਣ ਕਾਰਨ ਟੋਏ ਪਏ ਹੋਏ ਸਨ। ਬੱਸ ਡਰਾਈਵਰ ਹੋਰ ਵਾਹਨ ਨੂੰ ਸਾਈਡ ਦੇਣ ਲੱਗਿਆ ਤਾਂ ਬੱਸ ਇੱਕ ਸਾਈਡ ਤੋਂ ਪਲਟ ਗਈ।

ਮੌਕੇ ਤੇ ਲੋਕਾਂ ਨੇ ਅਤੇ ਸਕੂਲ ਸਟਾਫ ਨੇ ਦੱਸਿਆ ਕਿ ਬੱਸ ਦੇ ਜਾਣ ਦਾ ਪੂਰਾ-ਪੂਰਾ ਰਾਸਤਾ ਸੀ, ਬੱਸ ਇਕਦਮ ਚੋਏ ਵਿੱਚ ਪਲਟ ਗਈ ‘ਤੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ।

ਇਸ ਦੌਰਾਨ ਚਸ਼ਮਦੀਦ ਨੌਜਵਾਨ ਨੇ ਦੱਸਿਆ ਹੈ ਕਿ ਬੱਸ 30-40 ਦੀ ਸਪੀਡ ਤੇ ਚੱਲ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਕਿ ਇੱਥੇ ਇੱਕ ਬੱਸ ਪਲਟ ਗਈ ਹੈ। ਜਾਣਕਾਰੀ ਮਿਲਦੇ ਹੀ ਉਹ ਉੱਥੇ ਪਹੁੰਚਿਆਂ ਅਤੇ ਇਨ੍ਹਾਂ ਨੂੰ ਬਾਹਰ ਕੱਢਿਆ। ਬੱਸ ਦਾ ਸ਼ੀਸ਼ਾ ਤੋੜ ਕੇ ਇਨ੍ਹਾਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹੈ।

ਪੁਲਿਸ ਚੋਕੀ ਇੰਚਾਰਜ਼ ਗੁਰਮੀਤ ਸਿੰਘ ਨੇ ਦੱਸਿਆ ਕਿ ਇੱਥੇ ਬੱਸ ਹਾਦਸੇ ਦੀ ਜਾਣਕਾਰੀ ਮਿਲੀ ਸੀ ਅਤੇ ਉਨ੍ਹਾਂ ਦੀ ਟੀਮ ਪਹੁੰਚੀ ਹੈ। ਇਨ੍ਹਾਂ ਸਾਰਿਆਂ ਨੂੰ ਬਚਾ ਲਿਆ ਗਿਆ ਹੈ ਅਤੇ ਕਿਸੇ ਨੂੰ ਸੱਟ ਨਹੀਂ ਲੱਗੀ ਹੈ। ਇਸ ਤੋਂ ਇਲਾਵਾ ਜਾਂਚ ਕੀਤੀ ਜਾ ਰਹੀ ਹੈ ਕਿ ਬੱਸ ਦੇ ਪਲਟਣ ਦਾ ਕਿ ਕਾਰਨ ਸੀ। ਉਨ੍ਹਾਂ ਕਿਹਾ ਇਸ ਸਬੰਧ ਚ ਸਕੂਲ ਵਾਲਿਆਂ ਨਾਲ ਵੀ ਗੱਲ ਕਰ ਰਹੇ ਹਨ।