Law University Controversy: ਪੰਜਾਬ ਮਹਿਲਾ ਕਮਿਸ਼ਨ ਦਾ ਰਾਸ਼ਟਰਪਤੀ ਨੂੰ ਪੱਤਰ, ਪਟਿਆਲਾ ਲਾਅ ਯੂਨੀਵਰਸਿਟੀ ਦੇ VC ਨੂੰ ਹਟਾਉਣ ਦੀ ਮੰਗ

Updated On: 

27 Sep 2024 11:01 AM

Rajiv Gandhi University of Law Patiala: ਮਹਿਲਾ ਕਮਿਸ਼ਨ ਨੇ 25 ਸਤੰਬਰ 2024 ਨੂੰ ਲਾਅ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੀੜਤ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ। ਜਿਸ ਘਟਨਾ ਤੇ ਵਿਵਾਦ ਹੋ ਰਿਹਾ ਹੈ ਉਹ 22 ਸਤੰਬਰ 2024 ਨੂੰ ਵਾਪਰੀ ਜਦੋਂ ਉੱਪ ਕੁਲਪਤੀ ਨੇ ਹੋਸਟਲ ਵਾਰਡਨ ਅਤੇ ਵਿਦਿਆਰਥਣਾਂ ਨੂੰ ਅਗਾਊਂ ਸੂਚਨਾ ਦਿੱਤੇ ਬਿਨਾਂ ਹੀ ਗਰਲਜ਼ ਹੋਸਟਲ ਦਾ ਅਚਨਚੇਤ ਨਿਰੀਖਣ ਕੀਤਾ ਸੀ।

Law University Controversy: ਪੰਜਾਬ ਮਹਿਲਾ ਕਮਿਸ਼ਨ ਦਾ ਰਾਸ਼ਟਰਪਤੀ ਨੂੰ ਪੱਤਰ, ਪਟਿਆਲਾ ਲਾਅ ਯੂਨੀਵਰਸਿਟੀ ਦੇ VC ਨੂੰ ਹਟਾਉਣ ਦੀ ਮੰਗ

ਪਟਿਆਲਾ ਲਾਅ ਯੂਨੀਵਰਸਿਟੀ ਦੇ VC ਨੂੰ ਹਟਾਉਣ ਦੀ ਮੰਗ, WC ਦੀ ਰਾਸ਼ਟਰਪਤੀ ਤੋਂ ਮੰਗ

Follow Us On

Rajiv Gandhi University of Law Patiala: ਪੰਜਾਬ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (RGNUL), ਪਟਿਆਲਾ ਦੇ ਵਾਈਸ ਚਾਂਸਲਰ (VC) ਵੱਲੋਂ ਲੜਕੀਆਂ ਦੇ ਹੋਸਟਲ ਦੀ ਅਚਾਨਕ ਚੈਕਿੰਗ ਅਤੇ ਵਿਦਿਆਰਥਣਾਂ ਦੇ ਕੱਪੜਿਆਂ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਹੋਰ ਵੀ ਭਖ ਗਿਆ ਹੈ। ਇਸ ਮਾਮਲੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਵਿੱਚ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ। ਨਾਲ ਹੀ ਮੰਗ ਕੀਤੀ ਕਿ ਵੀਸੀ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ।

ਮਹਿਲਾ ਕਮਿਸ਼ਨ ਨੇ ਪੱਤਰ ਵਿੱਚ ਕਿਹਾ ਹੈ ਕਿ ਮੀਡੀਆ ਰਿਪੋਰਟਾਂ ਅਤੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ, ਉਸਨੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਨਾਲ ਸਬੰਧਤ ਇੱਕ ਤਾਜ਼ਾ ਘਟਨਾ ਦਾ ਖੁਦ ਨੋਟਿਸ ਲਿਆ ਹੈ। ਮਹਿਲਾ ਕਮਿਸ਼ਨ ਨੇ 25 ਸਤੰਬਰ 2024 ਨੂੰ ਲਾਅ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੀੜਤ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ। ਜਿਸ ਘਟਨਾ ਤੇ ਵਿਵਾਦ ਹੋ ਰਿਹਾ ਹੈ ਉਹ 22 ਸਤੰਬਰ 2024 ਨੂੰ ਵਾਪਰੀ ਜਦੋਂ ਉੱਪ ਕੁਲਪਤੀ ਨੇ ਹੋਸਟਲ ਵਾਰਡਨ ਅਤੇ ਵਿਦਿਆਰਥਣਾਂ ਨੂੰ ਅਗਾਊਂ ਸੂਚਨਾ ਦਿੱਤੇ ਬਿਨਾਂ ਹੀ ਗਰਲਜ਼ ਹੋਸਟਲ ਦਾ ਅਚਨਚੇਤ ਨਿਰੀਖਣ ਕੀਤਾ ਸੀ।

ਸਿਰਫ਼ ਵਿਦਿਆਰਥਣਾਂ ਦੇ ਕਮਰਿਆਂ ਵਿੱਚ ਦਾਖ਼ਲ ਹੋਏ

ਇਲਜ਼ਾਮ ਹੈ ਕਿ ਇਸ ਨਿਰੀਖਣ ਦੌਰਾਨ ਉਹ ਨਾ ਸਿਰਫ਼ ਵਿਦਿਆਰਥਣਾਂ ਦੇ ਕਮਰਿਆਂ ਵਿੱਚ ਦਾਖ਼ਲ ਹੋਏ ਸਗੋਂ ਉਨ੍ਹਾਂ ਦੇ ਪਹਿਰਾਵੇ ਬਾਰੇ ਵੀ ਅਣਉਚਿਤ ਅਤੇ ਅਪਮਾਨਜਨਕ ਟਿੱਪਣੀਆਂ ਕਰਦਿਆਂ ਕਿਹਾ ਕਿ ਉਹ ਕੁਝ ਖਾਸ ਕੱਪੜੇ ਨਾ ਪਾਉਣ। ਉਹਨਾਂ ਦੇ ਇਸ ਆਚਰਣ ਨੇ ਵਿਦਿਆਰਥਣਾਂ ਵਿੱਚ ਕਾਫੀ ਪ੍ਰੇਸ਼ਾਨੀ ਪੈਦਾ ਕੀਤੀ ਹੈ ਅਤੇ ਇਸ ਨੂੰ ਉਨ੍ਹਾਂ ਦੀ ਨਿੱਜਤਾ ਅਤੇ ਸੰਜਮ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ।

ਪ੍ਰਬੰਧਕੀ ਭੂਮਿਕਾ ਦੀ ਉਲੰਘਣਾ

ਕਮਿਸ਼ਨ ਨੇ ਵੀਸੀ ਦੀਆਂ ਕਾਰਵਾਈਆਂ ਨੂੰ ਬਹੁਤ ਹੀ ਅਣਉਚਿਤ ਅਤੇ ਉਸ ਦੀ ਪ੍ਰਬੰਧਕੀ ਭੂਮਿਕਾ ਦੀ ਸਪੱਸ਼ਟ ਉਲੰਘਣਾ ਮੰਨਿਆ ਹੈ। ਉਹਨਾਂ ਦੇ ਵਤੀਰੇ ਨੇ ਵਿਦਿਆਰਥਣਾਂ ਦੀ ਸੁਰੱਖਿਆ, ਸਨਮਾਨ ਅਤੇ ਅਧਿਕਾਰਾਂ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ।

WC ਦੀ ਚੇਅਰਪਰਸਨ ਨੇ ਸਟੂਡੈਂਟਸ ਨਾਲ ਕੀਤੀ ਮੁਲਾਕਾਤ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੀ ਪਟਿਆਲਾ ਯੂਨੀਵਰਸਿਟੀ ਪਹੁੰਚੀ। ਉਹਨਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਲਈ। ਵਿਦਿਆਰਥੀਆਂ ਅਤੇ ਵੀਸੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਸ ਮਾਮਲੇ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ। ਉਹਨਾਂ ਨੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਵਾਈਸ ਚਾਂਸਲਰ ਨਾਲ ਮੁਲਾਕਾਤ ਕੀਤੀ ਹੈ। ਵਿਦਿਆਰਥੀਆਂ ਦੀਆਂ ਕਈ ਸਮੱਸਿਆਵਾਂ ਹਨ।

Exit mobile version