ਬੰਦੂਕ ਦੀ ਨੋਕ ‘ਤੇ ਕਾਰ ਲੁੱਟਣ ਵਾਲਿਆਂ ਦੀ ਭਾਲ ਤੇਜ਼, SSP ਨੇ ਦਿੱਤਾ ਅਪਡੇਟ; ਬਦਮਾਸ਼ ਗੁਰਦਾਸਪੁਰ ਵੱਲ ਫਰਾਰ ਹੋਏ

Updated On: 

16 Nov 2026 15:03 PM IST

ਘਟਨਾ ਤੋਂ ਬਾਅਦ ਪਠਾਨਕੋਟ ਪੁਲਿਸ ਨੇ ਪੰਜਾਬ-ਜੰਮੂ ਤੇ ਪੰਜਾਬ-ਹਿਮਾਚਲ ਸਰਹੱਦ 'ਤੇ ਸਥਿਤ ਇੰਟਰਸਟੇਟ ਨਾਕਿਆਂ ਸਮੇਤ ਗੁਰਦਾਸਪੁਰ ਨਾਲ ਲੱਗਦੇ ਰਸਤਿਆਂ 'ਤੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਵੱਲੋਂ ਲੁੱਟੀ ਗਈ ਕਾਰ ਦੀ ਭਾਲ ਕੀਤੀ ਜਾ ਰਹੀ ਹੈ ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਹਿਤ ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਬੱਬਰੀ ਬਾਈਪਾਸ ਦੇ ਹਾਈਟੈਕ ਨਾਕੇ 'ਤੇ ਵੀ ਅਲਰਟ ਜਾਰੀ ਕੀਤਾ ਗਿਆ ਹੈ।

ਬੰਦੂਕ ਦੀ ਨੋਕ ਤੇ ਕਾਰ ਲੁੱਟਣ ਵਾਲਿਆਂ ਦੀ ਭਾਲ ਤੇਜ਼, SSP ਨੇ ਦਿੱਤਾ ਅਪਡੇਟ; ਬਦਮਾਸ਼ ਗੁਰਦਾਸਪੁਰ ਵੱਲ ਫਰਾਰ ਹੋਏ

ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ‘ਤੇ ਸੁਜਾਨਪੁਰ ਨੇੜੇ ਡਾਊਨਟਾਊਨ ਇਲਾਕੇ ‘ਚ ਹਥਿਆਰਬੰਦ ਬਦਮਾਸ਼ਾਂ ਵੱਲੋਂ ਗਨ ਪੁਆਇੰਟ ‘ਤੇ ਮਹਿੰਦਰਾ XUV500 ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਲਰਟ ‘ਤੇ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਾਰ ਸਮੇਤ ਫਰਾਰ ਹੋ ਗਏ। ਲੁੱਟੀ ਗਈ ਕਾਰ ਚਿੱਟੇ ਰੰਗ ਦੀ ਹੈ, ਜਿਸ ਦਾ ਨੰਬਰ PB35AA-9902 ਦੱਸਿਆ ਗਿਆ ਹੈ। ਇਹ ਗੱਡੀ ਬਮਿਆਲ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਨਾਮ ‘ਤੇ ਰਜਿਸਟਰਡ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਰਾਤ ਦੀ ਹੈ। ਹਥਿਆਰਬੰਦ ਬਦਮਾਸ਼ਾਂ ਨੇ ਗਨ ਪੁਆਇੰਟ ‘ਤੇ ਕਾਰ ਖੋਹੀ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਕਾਰ ਖੋਹਣ ਵਾਲੇ ਬਦਮਾਸ਼ ਗੁਰਦਾਸਪੁਰ ਵੱਲ ਫਰਾਰ ਹੋਏ ਹਨ।

ਪਠਾਨਕੋਟ ਪੁਲਿਸ ਵੱਲੋਂ ਇੰਟਰਸਟੇਟ ਨਾਕਿਆਂ ‘ਤੇ ਅਲਰਟ

ਘਟਨਾ ਤੋਂ ਬਾਅਦ ਪਠਾਨਕੋਟ ਪੁਲਿਸ ਨੇ ਪੰਜਾਬ-ਜੰਮੂ ਤੇ ਪੰਜਾਬ-ਹਿਮਾਚਲ ਸਰਹੱਦ ‘ਤੇ ਸਥਿਤ ਇੰਟਰਸਟੇਟ ਨਾਕਿਆਂ ਸਮੇਤ ਗੁਰਦਾਸਪੁਰ ਨਾਲ ਲੱਗਦੇ ਰਸਤਿਆਂ ‘ਤੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਵੱਲੋਂ ਲੁੱਟੀ ਗਈ ਕਾਰ ਦੀ ਭਾਲ ਕੀਤੀ ਜਾ ਰਹੀ ਹੈ ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਤਹਿਤ ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਬੱਬਰੀ ਬਾਈਪਾਸ ਦੇ ਹਾਈਟੈਕ ਨਾਕੇ ‘ਤੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਵੱਲੋਂ ਸ਼ੱਕੀ ਵਾਹਨਾਂ ‘ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।

ਜਲਦ ਕਾਬੂ ਕੀਤੇ ਜਾਣਗੇ ਮੁਲਜ਼ਮ: SSP ਪਠਾਨਕੋਟ

ਪਠਾਨਕੋਟ ਦੇ ਐਸਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਾਰ ਖੋਹਣ ਵਾਲੇ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਗੁਰਦਾਸਪੁਰ ‘ਚ ਪੁਲਿਸ ਮੁਲਾਜ਼ਮ ਦੀ ਮੌਤ ਨਾਲ ਕੋਈ ਸਬੰਧ ਨਹੀਂ: SSP

ਐਸਐਸਪੀ ਮਨਪ੍ਰੀਤ ਸਿੰਘ ਨੇ ਗੁਰਦਾਸਪੁਰ ‘ਚ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ ਬਾਰੇ ਸਪੱਸ਼ਟ ਕੀਤਾ ਕਿ ਦੋਵਾਂ ਘਟਨਾਵਾਂ ਦਾ ਆਪਸ ‘ਚ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਘਟਨਾਵਾਂ ਦੇ ਸਮੇਂ ‘ਚ ਅੰਤਰ ਹੈ ਤੇ ਫਿਲਹਾਲ ਕਾਰ ਲੁੱਟ ਦੇ ਮਾਮਲੇ ਦੀ ਵੱਖਰੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਗੁਰਦਾਸਪੁਰ ਪੁਲਿਸ ਵੱਲੋਂ ਵੀ ਬੱਬਰੀ ਬਾਈਪਾਸ ਹਾਈਟੈਕ ਨਾਕੇ ‘ਤੇ ਚੌਕਸੀ ਵਧਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Loading...
Unable to load recommendations.
Follow Us
Related Stories
ਪ੍ਰਕਾਸ਼ ਪੁਰਬ ਮੌਕੇ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ, CM ਮਾਨ ਦੀ PM ਮੋਦੀ ਨੂੰ ਅਪੀਲ
2027 ਵਿਧਾਨ ਸਭਾ ਚੋਣਾਂ ਦੀ ਤਿਆਰੀ, ਰਾਜਾਸਾਂਸੀ ਤੋਂ AAP ਉਮੀਦਵਾਰ ਸੋਨੀਆ ਮਾਨ ਨੇ ਕੱਢਿਆ ਵਿਸ਼ਾਲ ਰੋਡ ਸ਼ੋਅ; ਟਿਕਟ ਮਿਲਣ ‘ਤੇ ਲੀਡਰਸ਼ਿਪ ਦਾ ਕੀਤਾ ਧੰਨਵਾਦ
AAP ਵੱਲੋਂ ਪੰਜਾਬ ਦੀਆਂ MC ਚੋਣਾਂ ਲਈ 30 ਉਮੀਦਵਾਰਾਂ ਦੀ ਸੂਚੀ ਜਾਰੀ, ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਦੇ ਉਮੀਦਵਾਰਾਂ ਦਾ ਐਲਾਨ
ਅੰਮ੍ਰਿਤਸਰ ਏਅਰਪੋਰਟ ‘ਤੇ ਸ਼ੁਰੂ ਹੋਈ ਫਾਸਟ ਟ੍ਰੈਕ ਇਮੀਗ੍ਰੇਸ਼ਨ ਸਹੂਲਤ, ਸਿਰਫ਼ 30 ਸਕਿੰਟਾਂ ‘ਚ ਪੂਰੀ ਹੋਵੇਗੀ ਪ੍ਰਕਿਰਿਆ
26 ਨਵੰਬਰ ਨੂੰ ਮੋਗਾ ‘ਚ AAP ਦੀ ਹੋਵੇਗੀ ਮੈਗਾ ਰੈਲੀ, ਕੇਜਰੀਵਾਲ ਤੇ CM ਮਾਨ ਕਰਨਗੇ ਸ਼ਿਰਕਤ; 2027 ਚੋਣਾਂ ਦਾ ਫੁਕਣਗੇ ਬਿਗੁਲ
ਗੁਰਦਾਸਪੁਰ ‘ਚ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਲਾਸ਼, ਗੋਲੀ ਲੱਗਣ ਦਾ ਖਦਸ਼ਾ