ਯੁੱਧ ਨਸ਼ਿਆਂ ਵਿਰੁੱਧ: ਪਠਾਨਕੋਟ ਵਿੱਚ ਵਡੇ ਪੱਧਰ ‘ਤੇ ਹੋਈਆਂ ਗ੍ਰਿਫ਼ਤਾਰੀਆਂ ਤੇ ਰਿਕਵਰੀ, 4 ਕਰੋੜ ਦੀ ਪ੍ਰੋਪਰਟੀ ਜਬਤ

mukesh-saini
Published: 

15 May 2025 16:56 PM

ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਠਾਨਕੋਟ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪਿਛਲੇ ਢਾਈ ਮਹੀਨਿਆਂ ਵਿੱਚ 126 ਐਨਡੀਪੀਐਸ ਕੇਸ ਦਰਜ ਕੀਤੇ ਗਏ ਹਨ, 192 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ 4 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਹੈਰੋਇਨ, ਚਰਸ, ਅਤੇ ਹੋਰ ਨਸ਼ੀਲੇ ਪਦਾਰਥ ਵੱਡੀ ਮਾਤਰਾ ਵਿੱਚ ਬਰਾਮਦ ਹੋਏ ਹਨ।

ਯੁੱਧ ਨਸ਼ਿਆਂ ਵਿਰੁੱਧ: ਪਠਾਨਕੋਟ ਵਿੱਚ ਵਡੇ ਪੱਧਰ ਤੇ ਹੋਈਆਂ ਗ੍ਰਿਫ਼ਤਾਰੀਆਂ ਤੇ ਰਿਕਵਰੀ, 4 ਕਰੋੜ ਦੀ ਪ੍ਰੋਪਰਟੀ ਜਬਤ
Follow Us On

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ। ਜਿਸ ਦਾ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ। ਇਸ ਮੁਹਿੰਮ ਦੇ ਚਲਦਿਆਂ ਪਿਛਲੇ ਢਾਈ ਮਹੀਨੀਆਂ ਤੋਂ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਐਨਡੀਪੀਐਸ ਤਹਿਤ ਮੁਕਦਮੇ ਦਰਜ ਕੀਤੇ ਜਾ ਰਹੇ ਹਨ। ਪਠਾਨਕੋਟ ਪੁਲਿਸ ਨੂੰ ਬੀਤੇ ਢਾਈ ਮਹੀਨੀਆਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੇ ਪੱਧਰ ‘ਤੇ ਮਾਮਲੇ ਦਰਜ ਕੀਤੇ ਹਨ ਅਤੇ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਵੱਡੀ ਰਿਕਵਰੀ ਕੀਤੀ ਹੈ।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ- SSP

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ ਢਿੱਲੋਂ ਐਸਐਸਪੀ ਪਠਾਨਕੋਟ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਉਨ੍ਹਾਂ ਨੇ ਦੱਸਿਆ ਕਿ ਐਨਡੀਪੀਐਸ ਤਹਿਤ 126 ਮਾਮਲੇ ਦਰਜ ਕੀਤੇ ਗਏ ਹਨ ਅਤੇ 192 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਗੱਲ ਨਸ਼ੀਲੇ ਪਦਾਰਥਾਂ ਦੀ ਕਰੀਏ ਤਾਂ 3 ਕਿਲੋ 203 ਗ੍ਰਾਮ ਹੈਰੋਇਨ, 78 ਨਸ਼ੀਲੇ ਕੈਪਸੂਲਇਕ, 1 ਕਿਲੋ 435 ਗ੍ਰਾਮ ਚਰਸ, 5 ਕਿਲੋ 500 ਗ੍ਰਾਮ ਭੁੱਕੀ ਤੇ 3 ਲੱਖ 36 ਹਜ਼ਾਰ 302 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਨਸ਼ਾ ਤਸਕਰਾਂ ਦੀ ਜਾਇਦਾਦ ਵੀ ਸੀਲ ਕੀਤੀ ਗਈ ਹੈ। ਜਿਸ ਵਿੱਚ 4 ਕਰੋੜ 11 ਲੱਖ 14,500 ਰੁਪਏ ਕੀਮਤ ਦੀ ਪ੍ਰੋਪਰਟੀ ਸੀਲ ਕੀਤੀ ਜਾ ਚੁੱਕੀ ਹੈ ਅਤੇ 1 ਕਰੋੜ 19 ਲੱਖ 67 ਹਜ਼ਾਰ 200 ਰੁਪਏ ਦੀ ਜਾਈਦਾਦ ਜਬਤ ਕਰਨੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਪਠਾਨਕੋਟ ਪੁਲਿਸ ਸਲਾਖਾਂ ਦੇ ਪਿੱਛੇ ਧਕੇਲਦੀ ਰਵੇਗੀ।