ਪਰਵਿੰਦਰ ਝੋਟਾ ਦਾ ਵੀਰਵਾਰ ਨੂੰ ਹੋਵੇਗਾ ਪੋਸਟਮਾਰਟਮ-ਅੰਤਿਮ ਸਸਕਾਰ, SSP ਨੂੰ ਹਟਾਏ ਜਾਣ ਦੀ ਮੰਗ

Published: 

06 Nov 2026 23:16 PM IST

ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕਰਨ ਲਈ ਪੀਜੀਆਈ ਵਿਖੇ ਪੰਜ ਡਾਕਟਰਾਂ ਦੀ ਟੀਮ ਬਣਾਈ ਗਈ ਹੈ। ਡਾ. ਅਤੁਲ, ਐਸਡੀਐਮ, ਚੰਡੀਗੜ੍ਹ ਸੈਂਟਰਲ, ਡਿਊਟੀ ਮੈਜਿਸਟ੍ਰੇਟ ਵਜੋਂ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ।

ਪਰਵਿੰਦਰ ਝੋਟਾ ਦਾ ਵੀਰਵਾਰ ਨੂੰ ਹੋਵੇਗਾ ਪੋਸਟਮਾਰਟਮ-ਅੰਤਿਮ ਸਸਕਾਰ, SSP ਨੂੰ ਹਟਾਏ ਜਾਣ ਦੀ ਮੰਗ

ਮਾਨਸਾ ਦੇ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕੱਲ੍ਹ ਯਾਨੀ ਵੀਰਵਾਰ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ। ਇਸ ਤੋਂ ਬਾਅਦ, ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ ਦੁਪਹਿਰ ਕਰੀਬ 1 ਵਜੇ ਮਾਨਸਾ ਦੇ ਚਕੇਰੀਆਂ ਰੋਡ ‘ਤੇ ਉਨ੍ਹਾਂ ਦੀ ਜੱਦੀ ਜ਼ਮੀਨ ‘ਤੇ ਕੀਤਾ ਜਾਵੇਗਾ। ਇਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਪੋਸਟਮਾਰਟਮ ਵਿੱਚ ਕਿਉਂ ਹੋ ਰਹੀ ਦੇਰੀ

ਮ੍ਰਿਤਕ ਦੇਹ 24 ਦਿਨਾਂ ਤੋਂ ਫਰੀਜ਼ਰ ਵਿੱਚ ਰਹਿਣ ਕਾਰਨ ਇਸ ਦਾ ਤਾਪਮਾਨ ਆਮ ਵਾਂਗ ਨਹੀਂ ਹੋ ਸਕਿਆ। ਇਸ ਕਾਰਨ ਸ਼ੁੱਕਰਵਾਰ ਨੂੰ ਡਾਕਟਰਾਂ ਦੀ ਟੀਮ ਪੋਸਟਮਾਰਟਮ ਨਹੀਂ ਕਰ ਸਕੀ। ਝੋਟਾ ਦੀ ਮ੍ਰਿਤਕ ਦੇਹ ਨੂੰ ਵੀਰਵਾਰ ਅੱਧੀ ਰਾਤ ਨੂੰ ਮਾਨਸਾ ਤੋਂ ਪੀ.ਜੀ.ਆਈ. ਭੇਜਿਆ ਗਿਆ ਸੀ। ਇਸ ਦੌਰਾਨ, ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਉਨ੍ਹਾਂ ਦੀ ਸਰਕਾਰੀ ਨੌਕਰੀ ਅਤੇ 2 ਕਰੋੜ ਰੁਪਏ ਦੇ ਮੁਆਵਜ਼ੇ ਨੂੰ ਲੈ ਕੇ ਹੋ ਰਹੀ ਟ੍ਰੋਲਿੰਗ ‘ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ 12 ਬੋਰ ਦੀ ਬੰਦੂਕ ਲੈ ਕੇ ਮਾਨਸਾ ਆਉਣ ਅਤੇ ਸਾਡੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।

ਝੋਟਾ ਦੇ ਸਸਕਾਰ ਤੋਂ ਪਹਿਲਾਂ ਪਰਿਵਾਰ ਨੇ ਕੀਤੀ ਇਹ ਮੰਗ

ਇਸ ਤੋਂ ਪਹਿਲਾਂ ਝੋਟਾ ਦੇ ਪਿਤਾ ਭੀਮ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਟਾ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਦਾ ਤਬਾਦਲਾ ਕੀਤਾ ਜਾਵੇ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਚੌਧਰੀ ਵੱਲੋਂ ਨਸ਼ਿਆਂ ਤੇ ਰੋਕ ਲਾਉਣ ਚ ਨਾਕਾਮ ਰਹਿਣ ਕਾਰਨ ਝੋਟਾ ਦਾ ਕਤਲ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐਸਐਸਪੀ ਦਾ ਤਬਾਦਲਾ ਨਹੀਂ ਹੋ ਜਾਂਦਾ, ਉਹ ਇੱਕ ਦਾਣਾ ਵੀ ਨਹੀਂ ਖਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ‘ਤੇ ਖੇਤੀਬਾੜੀ ਮੰਤਰੀ ਗੁਰਮੀਤ ਖੁਰਦੀਆਂ ਅਤੇ ਸਪੀਕਰ ਕੁਲਤਾਰ ਸੰਧਵਾਂ ਨਾਲ ਮੀਟਿੰਗਾਂ ਵਿੱਚ ਚਰਚਾ ਕੀਤੀ ਗਈ ਸੀ।

ਪੰਜ ਡਾਕਟਰਾਂ ਦੀ ਟੀਮ ਕਰੇਗੀ ਪੋਸਟਮਾਰਟਮ

ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕਰਨ ਲਈ ਪੀਜੀਆਈ ਵਿਖੇ ਪੰਜ ਡਾਕਟਰਾਂ ਦੀ ਟੀਮ ਬਣਾਈ ਗਈ ਹੈ। ਡਾ. ਅਤੁਲ, ਐਸਡੀਐਮ, ਚੰਡੀਗੜ੍ਹ ਸੈਂਟਰਲ, ਡਿਊਟੀ ਮੈਜਿਸਟ੍ਰੇਟ ਵਜੋਂ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ।

Loading...
Unable to load recommendations.
Follow Us