ਪੰਜਾਬ ਨਿਊਜ। ਪਪਲਪ੍ਰੀਤ ਸਿੰਘ (Pappalpreet Singh) ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਅਜਨਾਲਾ ਕਾਂਡ ਤੋਂ ਬਾਅਦ ਘਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਪਪਲਪ੍ਰੀਤ ਇਟਰਵਿਉ ਬਾਰੇ ਸਲਾਹ ਦਿੰਦਾ ਸੀ ਅਤੇ ਇੱਕ ਸਿੱਖ ਪਤਰਕਾਰ ਵੀ ਸੀ। ਪਪਲਪ੍ਰੀਤ ਸਿੰਘ ਨੇ 12 ਵੀ ਜਮਾਤ ਤਕ ਪੜ੍ਹਾਈ ਕੀਤੀ ਹੈ ਤੇ ਉਸ ਤੋਂ ਬਾਅਦ ਕਾਲਜ ਵਿੱਚ ਕੋਰਸ ਕੀਤਾ ਹੈ। ਉਨ੍ਹਾਂ ਕਿਹਾ ਕਿ ਪਪਲਪ੍ਰੀਤ ਸਿੰਘ ਲੋਕ ਭਲਾਈ ਦਾ ਕੰਮ ਕਰਦਾ ਸੀ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਇਹਨਾਂ ਨੇ ਪਿੰਡ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੋਈ ਸੀ ਸਾਡੇ ਪਿੰਡ ਵਿਚ ਨਸ਼ੇ ਦੀ ਕੋਈ ਵੀ ਚੀਜ਼ ਵੀ ਮਿਲਣੀ ਬੰਦ ਹੋ ਗਈ ਸੀ। ਪਪਲਪ੍ਰੀਤ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਕੋਈ ਗਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਕੋਈ ਹਥਿਆਰ ਚੁੱਕਿਆ ਹੈ ।
ਪਰਿਵਾਰ ਨੇ ਪਪਲਪ੍ਰੀਤ ਨੂੰ ਦੱਸਿਆ ਬੇਕਸੂਰ
ਮਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਸੀ ਤੇ ਪਪਲਪ੍ਰੀਤ ਸਿੰਘ ਵੀ ਉਸ ਦਾ ਸਾਥ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤ ਛਕਣ ਵਾਲੀਆ ਨੂੰ ਇਹ ਲੋਕ ਫੋਰਸ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਪਪਲਪ੍ਰੀਤ ਸਿੰਘ ਦੀਆਂ ਭੈਣਾਂ ਬਣਿਆ ਹਣ ਉਨ੍ਹਾਂ ਘਰ ਜਾਕੇ ਰਹਿੰਦਾ ਸੀ ਤੇ ਉਨ੍ਹਾ ਕਵਾਰੀਆ ਕੁੜੀਆਂ ਨੂੰ ਵੀ ਫੜਕੇ ਪੁਲਿਸ ਵੱਲੋ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਗ਼ਲਤ ਹੈ।ਉਨ੍ਹਾਂ ਕਿਹਾ ਸਾਨੂੰ ਬਾਹਰੋਂ ਕੋਈ ਫ਼ਡਿੰਗ ਨਹੀਂ ਹੁੰਦੀ ਸੀ ਤੇ ਅਸੀ ਬਾਹਰ ਬੈਠੇ ਵੀਰ ਭਰਾ ਨੂੰ ਬੇਨਤੀ ਕਰਾਂਗੇ ਕਿ ਸਾਡੇ ਨਾ ਤਾਂ ਕਿਸੇ ਨੂੰ ਕੋਈ ਵੀ ਪੈਸੇ ਨਾ ਦਿੱਤੇ ਜਾਣ।
ਉਥੇ ਹੀ ਪਪਲਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਪਤਰਕਾਰੀ ਦੇ ਤੋਰ ਤੇ ਲੋਕਾਂ ਵਿਚ ਵਿਤਰਦੇ ਸਨ। ਰਾਜਵਿੰਦਰ ਕੌਰ ਨੇ ਕਿਹਾ ਕਿ ਜੇਕਰ ਉਹ ਅੰਮ੍ਰਿਤਪਾਲ ਸਿੰਘ ਨਾਲ ਰਹਿੰਦੇ ਸਨ ਤੇ ਪੱਤਰਕਾਰੀ ਦੇ ਤੌਰ ਤੇ ਹੀ ਉਨ੍ਹਾਂ ਵੱਲ ਜਾਂਦੇ ਸਨ ਉਹਨਾਂ ਨੇ ਨਾ ਕਦੇ ਕੋਈ ਹਥਿਆਰ ਦੀ ਗੱਲ ਕੀਤੀ ਹੈ ਤਾਂ ਸਾਨੂੰ ਕਦੀ ਕੋਈ ਬਾਹਰੋਂ ਫੰਡਿੰਗ ਆਈ ਹੈ ਉਨ੍ਹਾ ਕਿਹਾ ਪੁਲਿਸ ਵਾਰ ਵਾਰ ਆਕੇ ਪਰੇਸ਼ਾਨ ਕਰ ਰਹੀਂ ਸੀ ਇਸ ਕਰਕੇ ਅਸੀਂ ਘਰੋਂ ਚਲੇ ਗਏ ਸੀ। ਉਨ੍ਹਾਂ ਕਿਹਾ ਕਿ ਮੇਰੇ ਭਰਾ ਅਤੇ ਮੇਰੇ ਸਹੁਰੇ ਨੂੰ ਪੁਲਿਸ ਨੇ ਥਾਣੇ ਵਿੱਚ ਬਿਠਾਇਆ ਹੋਇਆ ਹੈ।
ਉਨ੍ਹਾ ਕਿਹਾ ਪਪਲਪ੍ਰੀਤ ਸਿੰਘ ਜੇਕਰ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਸਨ ਪੁਲਿਸ ਉਨ੍ਹਾਂ ਰਿਸ਼ਤੇਦਾਰ ਨੂੰ ਵੀ ਚੁੱਕ ਲੈਂਦੀ ਸੀ। ਉਹ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਾਂ ਕਿ ਉਨ੍ਹਾਂ ਦੇ ਜੀਅ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਨਾ ਹੀ ਉਸ ਉਤੇ ਕੋਈ ਤਸ਼ੱਦਦ ਢਾਹਿਆ ਜਾਵੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ