Panchayat Election: ਅਜਨਾਲਾ ਦੇ ਪਿੰਡ ਚੱਕ ਸਿਕੰਦਰ ਵਿਖੇ ਗਿਣਤੀ ਦਾ ਕੱਮ ਰੁਕਿਆ, ਪਿੰਡ ਵਾਸੀਆਂ ਵੱਲੋਂ ਪੋਲਿੰਗ ਸਟੇਸ਼ਨ ਦੇ ਬਾਹਰ ਧਰਨਾ
Punjab Panchayat Election: ਪੂਰੇ ਪੰਜਾਬ ਭਰ ਵਿੱਚ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਸ਼ਾਮ ਵੇਲੇ ਹੀ ਵੋਟਾਂ ਦੀ ਗਿਣਤੀ ਹੋਵੇਗੀ। ਉਸ ਤੋਂ ਬਾਅਦ ਚੋਣਾਂ ਦੇ ਨਤੀਜ਼ੇ ਐਲਾਨ ਦਿੱਤੇ ਜਾਣਗੇ। ਚੋਣਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਧਾਂਦਲੀ ਨਾ ਹੋਵੇ। ਇਸ ਦੇ ਲਈ ਚੋਣ ਕਮਿਸ਼ਨ ਨੇ ਵੀਡੀਓ ਰਿਕਾਰਡਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ।
Punjab Panchayat Election: ਪੂਰੇ ਪੰਜਾਬ ਭਰ ਵਿੱਚ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਸ਼ਾਮ ਵੇਲੇ ਹੀ ਵੋਟਾਂ ਦੀ ਗਿਣਤੀ ਹੋਵੇਗੀ। ਉਸ ਤੋਂ ਬਾਅਦ ਚੋਣਾਂ ਦੇ ਨਤੀਜ਼ੇ ਐਲਾਨ ਦਿੱਤੇ ਜਾਣਗੇ। ਚੋਣਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਧਾਂਦਲੀ ਨਾ ਹੋਵੇ। ਇਸ ਦੇ ਲਈ ਚੋਣ ਕਮਿਸ਼ਨ ਨੇ ਵੀਡੀਓ ਰਿਕਾਰਡਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ।
LIVE NEWS & UPDATES
-
ਜਲੰਧਰ ‘ਚ ਦੁਪਹਿਰ 2 ਵਜੇ ਤੱਕ 48 ਫੀਸਦੀ ਵੋਟਿੰਗ ਹੋਈ
ਜਲੰਧਰ ਜ਼ਿਲ੍ਹੇ ਦੀਆਂ 695 ਗ੍ਰਾਮ ਪੰਚਾਇਤਾਂ ਵਿੱਚ ਸਵੇਰੇ 8 ਵਜੇ ਤੋਂ ਵੋਟਿੰਗ ਹੋ ਰਹੀ ਹੈ। ਇਨ੍ਹਾਂ ‘ਚੋਂ ਦੁਪਹਿਰ 2 ਵਜੇ ਤੱਕ 48 ਫੀਸਦੀ ਵੋਟਿੰਗ ਹੋ ਚੁੱਕੀ ਹੈ।
-
ਪੰਚਾਇਤੀ ਚੋਣਾਂ ਦਾ ਆਖਰੀ ਕੁੱਝ ਕੁ ਮਿੰਟ ਬਾਕੀ, 4 ਵਜੇ ਤੋਂ ਬਾਅਦ ਹੋਵੇਗੀ ਗਿਣਤੀ
ਪੰਚਾਇਤੀ ਚੋਣਾਂ ਦਾ ਆਖਰੀ ਅੱਧਾ ਘੰਟਾ ਬਾਕੀ ਹੈ। 4 ਵਜੇ ਤੋਂ ਬਾਅਦ ਸਿਰਫ ਲਾਈਨਾਂ ਵਿੱਚ ਖੜ੍ਹੇ ਵੋਟਰ ਆਪਣੀ ਵੋਟ ਭੁਗਤਾ ਸਕਣਗੇ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜ਼ਿਆਂ ਦਾ ਐਲਾਨ ਹੋਵੇਗਾ।
-
ਅੰਮ੍ਰਿਤਸਰ ਵਿੱਚ ਵੋਟਿੰਗ ਦੌਰਾਨ ਪਥਰਾਅ
ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਦੇ ਪਿੰਡ ਬਲਗਣ ਸਿੱਧੂ ਵਿੱਚ ਪੰਚਾਇਤੀ ਚੋਣਾਂ ਦੀਆਂ ਵੋਟਾਂ ਦੌਰਾਨ ਦੋ ਧਿਰਾਂ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਹੱਥੋਪਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਕਾਰਨ ਕਰੀਬ ਇਕ ਘੰਟਾ ਵੋਟਿੰਗ ਰੁਕੀ ਰਹੀ ਪਰ ਮਾਮਲਾ ਸੁਲਝਣ ਤੋਂ ਬਾਅਦ ਦੁਬਾਰਾ ਵੋਟਿੰਗ ਸ਼ੁਰੂ ਕਰ ਦਿੱਤੀ ਗਈ। ਇਸ ਹੰਗਾਮੇ ਦੌਰਾਨ ਕਈ ਲੋਕਾਂ ਦੀਆਂ ਪੱਗਾਂ ਵੀ ਉਤਰ ਗਈਆਂ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵੇਂ ਪਾਰਟੀਆਂ ਕਿਸ ਪਾਰਟੀ ਨਾਲ ਜੁੜੀਆਂ ਹੋਈਆਂ ਹਨ।
-
ਪੰਚਾਇਤੀ ਚੋਣਾਂ ਦੌਰਾਨ ਪੁਲਿਸ ਮੁਲਾਜ਼ਮ ਦੀ ਹੋਈ ਮੌਤ
ਬਰਨਾਲਾ ਵਿੱਚ ਪੰਚਾਇਤੀ ਚੋਣ ਡਿਊਟੀ ਤੇ ਤਾਇਨਾਤ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਲੱਖਾ ਸਿੰਘ (53 ਸਾਲ) ਵਜੋਂ ਹੋਈ ਹੈ।
-
ਮਾਨਸਾ ਖੁਰਦ ਵਿੱਚ ਮੁਲਤਵੀ ਹੋਈ ਵੋਟਿੰਗ
ਮਾਨਸਾ ਦੇ ਪਿੰਡ ਮਾਨਸਾ ਖੁਰਦ ਵਿੱਚ ਵੋਟਿੰਗ ਰੋਕ ਦਿੱਤੀ ਗਈ ਹੈ। ਬੈਲਟ ਪੇਪਰ ਗਲਤ ਛਾਪਿਆ ਗਿਆ ਸੀ। ਮਾਮਲਾ ਧਿਆਨ ਵਿੱਚ ਆਉਂਦੇ ਹੀ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਦੇ ਨਾਲ ਹੀ ਹੁਣ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਚੋਣਾਂ ਦੀ ਨਵੀਂ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
-
ਸੁਪਰੀਮ ਕੋਰਟ ਨੇ ਪੰਚਾਇਤੀ ਚੋਣਾਂ ਚ ਦਖਲ ਦੇਣ ਤੋਂ ਕੀਤਾ ਇਨਕਾਰ
ਹਾਈਕੋਰਟ ਤੋਂ ਬਾਅਦ ਉਮੀਦਵਾਰਾਂ ਨੂੰ ਸੁਪਰੀਮ ਕੋਰਟ ਤੋਂ ਵੀ ਝਟਕਾ ਲਗਿਆ ਹੈ। ਸੁਪਰੀਮ ਕੋਰਟ ਨੇ ਪੰਚਾਇਤੀ ਚੋਣਾਂ ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
-
10 ਵਜੇ ਤੱਕ ਕਰੀਬ 10 ਫੀਸਦ ਵੋਟਾਂ ਹੋਈਆਂ ਪੋਲ
ਪੰਚਾਇਤੀ ਚੋਣਾਂ ਵਿੱਚ ਸਵੇਰੇ 10 ਵਜੇ ਤੱਕ ਕਰੀਬ 10 ਫੀਸਦ ਵੋਟਾਂ ਪੋਲ ਹੋਈ।
-
ਫਿਰੋਜ਼ਪੁਰ ਤੋਂ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਆਪਣੀ ਵੋਟ ਭੁਗਤਾਈ
ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਪਿੰਡ ਘੁਬਾਇਆ ਵਿਖੇ ਪਹੁੰਚਕੇ ਆਪਣੀ ਵੋਟ ਭੁਗਤਾਈ। ਇਸ ਮੌਕੇ ਉਹਨਾਂ ਦੇ ਬੇਟੇ ਦਵਿੰਦਰ ਘੁਬਾਇਆ ਵੀ ਮੌਜੂਦ ਰਹੇ।
-
ਤਰਨਤਾਰਨ ‘ਚ ਪੋਲਿੰਗ ਬੂਥ ਦੇ ਬਾਹਰ ਚੱਲੀ ਗੋਲੀ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਣ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਟ ਪਾਉਣ ਲਈ ਕਤਾਰ ‘ਚ ਖੜ੍ਹੇ ਲੋਕਾਂ ‘ਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਿਸ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ। ਪੋਲਿੰਗ ਬੂਥ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
-
ਪਠਾਨਕੋਟ ਦੇ ਪਿੰਡ ਚਸ਼ਮਾ ਜਕਰੋਰ ਵਿੱਚ ਰੁਕੀ ਵੋਟਿੰਗ, ਬੈਲੇਟ ਪੇਪਰ ਤੇ ਛਪਿਆ ਗਲਤ ਨਿਸ਼ਾਨ
ਪਠਾਨਕੋਟ ਦੇ ਵਿਧਾਨਸਭਾ ਹਲਕਾ ਭੋਆ ਦੇ ਪਿੰਡ ਚਸ਼ਮਾ ਜਕਰੋਰ ਵਿਖੇ ਬੈਲੇਟ ਪੇਪਰ ਤੇ ਉਮੀਦਵਾਰ ਦਾ ਚੋਣ ਨਿਸ਼ਾਨ ਛਪਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਪੰਚ ਲਈ ਖੜ੍ਹੇ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਛਾਪਿਆ ਗਿਆ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਚੋਣ ਨੂੰ ਰੋਕ ਦਿੱਤ ਗਿਆ ਹੈ।
-
ਲੁਧਿਆਣਾ ਦੇ 2 ਪਿੰਡਾਂ ਵਿੱਚ ਵੋਟਿੰਗ ਰੱਦ, ਨਵੀਂ ਤਰੀਕ ਤੋਂ ਬਾਅਦ ਪੈਣਗੀਆਂ ਵੋਟਾਂ
ਲੁਧਿਆਣਾ ਦੇ ਪਿੰਡ ਦੌਲਾ ਅਤੇ ਪੌਨਾ ਦੇ ਵਿੱਚ ਚੋਣ ਰੱਦ ਕਰ ਦਿੱਤੀ ਗਈ ਹੈ। ਜਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਇਹਨਾਂ ਪਿੰਡਾਂ ਵਿੱਚ ਚੋਣ ਰੱਦ ਕੀਤੀ ਗਈ।
-
ਅੰਮ੍ਰਿਤਸਰ ਦੇ ਪਿੰਡ ਕਚਹਿਰੀ ਰਜ਼ਾਦਾ ਵਿੱਚ ਰੁਕੀ ਪੋਲਿੰਗ, ਕੁਝ ਬੈਲਟ ਪੇਪਰ ਗੁੰਮ
ਅੰਮ੍ਰਿਤਸਰ ਦੇ ਪਿੰਡ ਕਚਹਿਰੀ ਰਜ਼ਾਦਾ ਵਿੱਚ ਕੁਝ ਬੈਲਟ ਪੇਪਰ ਗੁੰਮ ਹੋਣ ਕਾਰਨ ਵੋਟਿੰਗ ਫਿਲਹਾਲ ਰੁਕੀ ਹੈ। ਕੁੱਲ 425 ਵੋਟਾਂ ਵਿੱਚੋਂ ਕਰੀਬ 100 ਵੋਟਾਂ ਦੇ ਬੈਲੇਟ ਪੇਪਰ ਗੁੰਮ ਦੱਸੇ ਜਾ ਰਹੇ ਹਨ
-
ਫਿਰੋਜ਼ਪੁਰ ਦੇ ਵੋਟਰਾਂ ਵਿੱਚ ਉਤਸ਼ਾਹ
ਫਿਰੋਜ਼ਪੁਰ ਵਿੱਚ ਵੀ ਵੋਟਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 441 ਪਿੰਡਾਂ ਵਿੱਚ ਵੋਟਿੰਗ ਹੋ ਰਹੀ ਹੈ। ਜਿਸ ਦੇ ਲਈ 510 ਬੂਥ ਬਣਾਏ ਗਏ ਹਨ।
-
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪਾਈ ਵੋਟ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਮਾਨਸਾ ਦੇ ਪਿੰਡ ਮੂਸਾ ਵਿੱਚ ਵੋਟ ਭੁਗਤਾਈ, ਪਿਛਲੇ ਵਾਰ ਇਸੇ ਪਿੰਡ ਤੋਂ ਸਿੱਧੂ ਦੀ ਮਾਤਾ ਚਰਨਜੀਤ ਕੌਰ ਸਰਪੰਚ ਚੁਣੇ ਗਏ ਸਨ। ਹਾਲਾਂਕਿ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਸ ਵਾਰ ਉਹਨਾਂ ਦਾ ਪਰਿਵਾਰ ਚੋਣ ਨਹੀਂ ਲੜ ਰਿਹਾ ਹੈ।
-
ਨਵਾਂਸ਼ਹਿਰ ਚ 330 ਪੰਚਾਇਤਾਂ ਲਈ ਵੋਟਿੰਗ
ਸ਼ਹੀਦ ਭਗਤ ਸਿੰਘ ਨਗਰ ਵਿੱਚ 330 ਪੰਚਾਇਤਾਂ ਲਈ ਵੋਟਿੰਗ ਜਾਰੀ ਹੈ। ਪ੍ਰਸ਼ਾਸਨ ਨੇ ਜਿਲ੍ਹੇ ਵਿੱਚ 94 ਸੰਵੇਦਨਸ਼ੀਲ ਅਤੇ 24 ਅਤਿ- ਸੰਵੇਦਲਸ਼ੀਲ ਬੂਥਾਂ ਦੀ ਪਹਿਚਾਣ ਕੀਤੀ ਹੈ। ਜਦੋਂਕਿ 1500 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਨੂੰ ਸੁਰੱਖਿਆ ਵਿੱਚ ਤਾਇਨਾਤ ਕੀਤਾ ਗਿਆ ਹੈ।
-
96 ਹਜ਼ਾਰ ਮੁਲਾਜ਼ਮਾਂ ਦੀ ਲੱਗੀ ਡਿਊਟੀ
ਚੋਣ ਪ੍ਰੀਕ੍ਰਿਆ ਨੂੰ ਮੁਕੰਮਲ ਕਰਨ ਲਈ 96 ਹਜ਼ਾਰ ਮੁਲਾਜ਼ਮਾਂ ਡਿਊਟੀ ਤੇ ਤਾਇਨਾਤ ਹਨ। ਜਦੋਂਕਿ 11 ਦੇ ਕਰੀਬ ਸੰਵੇਦਨਸ਼ੀਲ ਬੂਥ ਪਹਿਚਾਣੇ ਗਏ ਹਨ। ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ।
-
ਬਰਨਾਲਾ ਵਿੱਚ 395 ਉਮੀਦਵਾਰ ਮੈਦਾਨ ਚ
ਬਰਨਾਲਾ ਵਿੱਚ 395 ਉਮੀਦਵਾਰ ਸਰਪੰਚੀ ਲਈ ਚੋਣ ਲੜ ਰਹੇ ਹਨ। ਜਦੋਂ ਕਿ 934 ਉਮੀਦਵਾਰ ਪੰਚੀ ਲਈ ਮੈਦਾਨ ਵਿੱਚ ਹਨ। 29 ਪੰਚਾਇਤਾਂ ਇਸ ਵਾਰ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ।
-
ਨੋਟਾ ਨੂੰ ਵੀ ਪਾ ਸਕਦੇ ਹੋ ਵੋਟ
ਇਸ ਵਾਰ ਪੰਚਾਇਤੀ ਚੋਣਾਂ ਵਿੱਚ ਚੋਣ ਕਮਿਸ਼ਨ ਨੇ ਨੋਟਾ ਨੂੰ ਵੀ ਸ਼ਾਮਿਲ ਕੀਤਾ ਹੈ। ਜੇਕਰ ਤੁਹਾਨੂੰ ਕੋਈ ਉਮੀਦਵਾਰ ਪਸੰਦ ਨਹੀਂ ਹੈ ਤਾਂ ਤੁਸੀਂ ਨੋਟਾ ਨੂੰ ਵੀ ਆਪਣੀ ਵੋਟ ਪਾ ਸਕਦੇ ਹੋ। ਇਹ ਬੈਲੇਟ ਪੇਪਰ ਉੱਪਰ ਅਖੀਰ ਵਿੱਚ ਸ਼ਾਮਿਲ ਹੈ।
-
ਸੁਖਬੀਰ ਬਾਦਲ ਨੇ ਕੌਮਾਂਤਰੀ ਦਿਹਾਤੀ ਮਹਿਲਾ ਦਿਵਸ ਮੌਕੇ ਦਿੱਤੀਆਂ ਵਧਾਈਆਂ
ਮਨੁੱਖਤਾ ਦੇ ਵਿਕਾਸ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਰਹੀ ਹੈ, ਜ਼ਿੰਦਗੀ ਦੇ ਔਖੇ ਪੈਂਡੇ ‘ਤੇ ਸਾਡੀਆਂ ਮਾਤਾਵਾਂ ਨੇ ਆਪਣੇ ਕਦਮਾਂ ਨੂੰ ਪੂਰੀ ਪਰਪੱਕਤਾ ਨਾਲ ਇਸ ਕਦਰ ਧਰਿਆ ਜਿਸ ਨਾਲ ਸਮਾਜ ਹੋਰ ਵਿਕਸਿਤ ਤੇ ਸੋਹਣਾ ਹੁੰਦਾ ਗਿਆ । ਅੱਜ ਅੰਤਰ-ਰਾਸ਼ਟਰੀ ਦਿਹਾਤੀ ਮਹਿਲਾ ਦਿਵਸ ਮੌਕੇ ਮੈਂ ਸਮੁੱਚੇ ਵਿਸ਼ਵ ਦੀਆਂ ਮਿਹਨਤਕਸ਼ ਔਰਤਾਂ ਨੂੰ ਵਧਾਈ ਦਿੰਦਾ ਹਾਂ pic.twitter.com/3VIiBJ4JMg
— Sukhbir Singh Badal (@officeofssbadal) October 15, 2024
-
ਪਿੰਡਾਂ ਦੀ ਸਰਕਾਰ ਲਈ ਵੋਟਿੰਗ ਸ਼ੁਰੂ
ਪਿੰਡਾਂ ਦੀਆਂ ਪੰਚਾਇਤਾਂ ਚੁਣਨ ਲਈ ਵੋਟਿੰਗ ਸ਼ੁੂਰੂ ਹੋ ਗਈ ਹੈ। ਸ਼ਾਮ 4 ਵਜੇ ਤੱਕ ਲਾਈਨਾਂ ਵਿੱਚ ਲੱਗੇ ਲੋਕ ਆਪਣੀ ਵੋਟ ਦਾ ਭੁਗਤਾਨ ਕਰ ਸਕਣਗੇ।
-
ਮੁਲਜ਼ਮ ਗੈਰ- ਹਜ਼ਾਰ, ਪੋਲਿੰਗ ਪਾਰਟੀਆਂ ਨੂੰ ਹੋਈ ਦੇਰੀ
ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਦੇਰ ਰਾਤ ਤੱਕ ਚੋਣ ਕਰਵਾਉਣ ਲਈ ਪੋਲਿੰਗ ਪਾਰਟੀਆਂ ਰਵਾਨਾ ਨਹੀਂ ਹੋ ਸਕੀਆਂ। ਜਿਸ ਦਾ ਕਾਰਨ ਸੀ ਮੁਲਾਜ਼ਮਾਂ ਦਾ ਗੈਰਹਾਜ਼ਰ ਹੋਣਾ, ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਲੱਗੀ ਸੀ ਉਹ ਗੈਰ ਹਾਜ਼ਰ ਸਨ। ਜਿਸ ਕਾਰਨ ਪਿੰਡਾਂ ਵਿੱਚ ਪੋਲਿੰਗ ਪਾਰਟੀਆਂ ਭੇਜਣ ਵਿੱਚ ਕਾਫ਼ੀ ਦੇਰੀ ਹੋਈ।
-
ਲੋੜ ਪੈਣ ਤੇ ਕਰੋ ਸਖ਼ਤ ਕਾਰਵਾਈ-DGP
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਕਿ ਚੋਣਾਂ ਨੂੰ ਅਮਨ ਅਮਨ ਨਾਲ ਨੇਪਰੇ ਚਾੜਣ ਲਈ ਜੇਕਰ ਕਿਸੇ ਪ੍ਰਕਾਰ ਦੀ ਸਖ਼ਤੀ ਕਰਨੀ ਪੈਂਦੀ ਹੈ ਤਾਂ ਪੁਲਿਸ ਅਧਿਕਾਰੀ ਐਕਸ਼ਨ ਲੈ ਸਕਦੇ ਹਨ। ਉਹਨਾਂ ਕਿਹਾ ਕਿ ਚੋਣਾਂ ਵਿਚਾਲੇ ਕਿਸੇ ਵੀ ਸਰਾਰਤੀ ਅਨਸਰ ਕੋਈ ਹਰਕਤ ਨਹੀਂ ਕਰ ਦਿੱਤੀ ਜਾਵੇ। ਡੀਜੀਪੀ ਨੇ ਹਰ ਅਫ਼ਸਰ ਨੂੰ ਮੁਸਤੈਦ ਰਹਿਣ ਦੇ ਹੁਕਮ ਦਿੱਤੇ ਹਨ।
-
3,798 ਪੰਚਾਇਤਾਂ ਦੀ ਹੋਈ ਸਰਬਸੰਮਤੀ
ਪਿਛਲੀ ਚੋਣ ਨਾਲ ਇਸ ਵਾਰ ਜ਼ਿਆਦਾ ਪਿੰਡਾਂ ਵਿੱਚ ਸਰਬਸੰਮਤੀ ਹੋਈ ਹੈ। ਇਸ ਵਾਰ 3,798 ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਅੱਜ ਹੋਣ ਵਾਲੀਆਂ ਵੋਟਾਂ ਵਿੱਚ ਸਰਪੰਚ ਦੇ ਅਹੁਦੇ ਲਈ 25 ਹਜ਼ਾਰ 588 ਅਤੇ ਪੰਚ ਦੇ ਅਹੁਦੇ ਲਈ 80 ਹਜ਼ਾਰ 598 ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ।
-
ਵੋਟਿੰਗ ਸ਼ੁਰੂ ਹੋਣ ਵਿੱਚ ਸਿਰਫ਼ 30 ਮਿੰਟ ਬਾਕੀ
ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਦੀ ਪ੍ਰੀਕ੍ਰਿਆ ਸਵੇਰੇ 8 ਵਜੇ ਤੋਂ ਸੁਰੂ ਹੋਵੇਗੀ। ਹਾਲਾਂਕਿ ਅਜੇ ਅੱਧਾ ਘੰਟਾ ਬਾਕੀ ਹੈ। ਪਰ ਲੋਕ ਵੋਟ ਪਾਉਣ ਲਈ ਵੋਟਿੰਗ ਬੂਥਾਂ ਤੇ ਜੁਟਣੇ ਸ਼ੁਰੂ ਹੋ ਗਏ ਹਨ। ਕੰਮਾਂ ਕਾਰਾਂ ਤੇ ਜਾਣ ਵਾਲੇ ਲੋਕ ਜ਼ਿਆਦਾਤਰ ਸਵੇਰੇ ਸਵੇਰੇ ਆਪਣੀ ਵੋਟ ਭਗਤਾਉਂਦੇ ਹਨ।
-
ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ
ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੋਲਿੰਗ ਪਾਰਟੀਆਂ ਪਿੰਡਾਂ ਵਿੱਚ ਪਹੁੰਚ ਗਈਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਵੱਡੇ ਪੱਧਰ ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।