ਪੰਜਾਬ ਪੁਲਿਸ ਦਾ OPERATION ‘ਪ੍ਰਹਾਰ’ ਜਾਰੀ, ਤਰਨਤਾਰਨ ਪੁਲਿਸ ਨੇ 1 ਹਜ਼ਾਰ ਟਿਕਾਣਿਆਂ ਤੇ ਕੀਤੀ ਰੇਡ, ਹੁਣ ਤੱਕ 116 ਮੁਲਜ਼ਮ ਗ੍ਰਿਫ਼ਤਾਰ
Punjab Police Operation Prahar: ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਵੱਖ-ਵੱਖ ਗੈਂਗਸਟਰਾਂ ਦੇ ਨਾਲ ਗਹਿਰੇ ਸੰਬੰਧ ਦੱਸੇ ਜਾ ਰਹੇ ਹਨ ਅਤੇ ਰੋਜ਼ਾਨਾ ਹੋ ਰਹੀ ਵੱਡੀਆਂ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਵੀ ਇਨ੍ਹਾਂ ਦਾ ਹੱਥ ਸ਼ਾਮਿਲ ਹੈ। ਤਰਨਤਾਰਨ ਜ਼ਿਲ੍ਹੇ ਦੀ 400 ਤੋਂ ਵੱਧ ਪੁਲਿਸ ਫੋਰਸ ਅਤੇ ਬਾਹਰੀ ਜ਼ਿਲਿਆਂ ਤੋਂ ਪੰਜਾਬ ਦੇ ਡੀਜੀਪੀ ਵੱਲੋਂ ਮੁਹਈਆ ਕਰਵਾਈ ਗਈ।
ਤਰਨ ਤਾਰਨ ਪੁਲਿਸ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਸਾਹਿਬ ਦੀਆਂ ਹਿਦਾਇਤਾਂ ‘ਤੇ ਵਾਰ ਅਗੇਨਸਟ ਗੈਂਗਸਟਰ ਦੇ ਤਹਿਤ 1350 ਮੁਲਾਜ਼ਮਾ ਦੇ ਨਾਲ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕਈਆਂ ਇਲਾਕਿਆਂ ਵਿੱਚ ਰੇਡ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਵੱਡੀਆਂ ਸਫਲਤਾਵਾਂ ਵੀ ਹਾਸਿਲ ਹੋਈਆਂ। ਜਿਸ ਵਿੱਚ ਕੱਲ ਸਵੇਰ ਤੋਂ ਹੁਣ ਤੱਕ ਪੁਲਿਸ ਵੱਲੋਂ 116 ਤੋਂ ਵੱਧ ਗ੍ਰਿਫਤਾਰੀਆਂ ਕਰ ਦਿੱਤੀਆਂ ਗਈਆਂ ਹਨ।
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਵੱਖ-ਵੱਖ ਗੈਂਗਸਟਰਾਂ ਦੇ ਨਾਲ ਗਹਿਰੇ ਸੰਬੰਧ ਦੱਸੇ ਜਾ ਰਹੇ ਹਨ ਅਤੇ ਰੋਜ਼ਾਨਾ ਹੋ ਰਹੀ ਵੱਡੀਆਂ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਵੀ ਇਨ੍ਹਾਂ ਦਾ ਹੱਥ ਸ਼ਾਮਿਲ ਹੈ। ਤਰਨਤਾਰਨ ਜ਼ਿਲ੍ਹੇ ਦੀ 400 ਤੋਂ ਵੱਧ ਪੁਲਿਸ ਫੋਰਸ ਅਤੇ ਬਾਹਰੀ ਜ਼ਿਲਿਆਂ ਤੋਂ ਪੰਜਾਬ ਦੇ ਡੀਜੀਪੀ ਵੱਲੋਂ ਮੁਹਈਆ ਕਰਵਾਈ ਗਈ।
ਛਾਪੇਮਾਰੀ ਲਈ250 ਟੀਮਾਂ ਦਾ ਗਠਨ
ਪੰਜਾਬ ਪੁਲਿਸ ਦੀ ਫੋਰਸ ਨੂੰ ਮਿਲਾ ਕੇ ਇਹ ਗਿਣਤੀ 1350 ਤੱਕ ਪਹੁੰਚਦੀ ਹੈ। ਇਸ ਵਿੱਚ 250 ਟੀਮਾਂ ਦਾ ਗਠਨ ਕੀਤਾ ਗਿਆ ਹੈ , ਹੁਣ ਤਕ 750 ਛਾਪੇ ਮਾਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ 250 ਹੋਰ ਕੀਤੀਆਂ ਜਾਣੀਆਂ ਹਨ। ਜਿੰਨਾ ਦਾ ਮੁੱਖ ਸਿੱਟਾ ਇਨ੍ਹਾਂ ਗੈਰ ਸਮਾਜਕ ਅਨਸਰਾਂ ਦੇ ਗੱਠਜੋੜ ਨੂੰ ਤੋੜਨਾ ਹੈ।
ਪੰਜਾਬ ਪੁਲਿਸ ਦਾ 72 ਘੰਟਿਆਂ ਦਾ ਆਪ੍ਰੇਸ਼ਨ ਪ੍ਰਹਾਰ
ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਖਿਲਾਫ਼ 72 ਘੰਟਿਆਂ ਦਾ ਆਪ੍ਰੇਸ਼ਨ ਪ੍ਰਹਾਰ ਲਾਂਚ ਕੀਤਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਚੰਡੀਗੜ੍ਹ ਚ ਇਸ ਦਾ ਐਲਾਨ 20 ਜਨਵਰੀ ਯਾਨੀ ਬੀਤੇ ਕੱਲ੍ਹ ਕੀਤਾ। ਪੁਲਿਸ ਦੀਆਂ 2 ਹਜ਼ਾਰ ਪੁਲਿਸ ਟੀਮਾਂ ਦੇ 12 ਹਜ਼ਾਰ ਪੁਲਿਸ ਮੁਲਾਜ਼ਮ ਫੀਲਡ ਤੇ ਉਤਰੇ ਹਨ। ਇਹ ਟੀਮਾਂ ਪੰਜਾਬ ਚ ਗੈਂਗਸਟਰ, ਉਨ੍ਹਾਂ ਦੇ ਸਾਥੀਆਂ ਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਡੀਜੀਪੀ ਪੰਜਾਬ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਮਾਨ ਦੇ ਨਿਰਦੇਸ਼ਾਂ ਤੇ ਗੈਂਗਸਟਰਾਂ ਖਿਲਾਪ ਯੁੱਧ War on Gangsters ਦਾ ਐਲਾਨ ਕੀਤਾ ਹੈ। ਇਨਪੁਟ: ਨਿਸ਼ਾਨ ਸਹੋਤਾ
