39 Years of Operation Blue Star : ਭਿੰਡਰਾਂਵਾਲੇ ਨਾਲ ਕਿੰਨਾ ਮਿਲਦਾ ਜੁਲਦਾ ਹੈ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ, ਜਾਣੋ ਇਸ ਖ਼ਾਸ ਰਿਪੋਰਟ ਵਿੱਚ

Updated On: 

06 Jun 2023 16:07 PM

ਦਸਤਾਰ-ਦਾੜ੍ਹੀ ਰੱਖਣ ਤੋਂ ਪਹਿਲਾਂ ਅੰਮ੍ਰਿਤਪਾਲ ਮੋਨਾ ਸਰਦਾਰ ਸੀ। ਉਹ ਆਪਣੇ ਦੋਸਤ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਭਾਰਤ ਵਾਪਸ ਆਇਆ ਅਤੇ ਵੇਖਦੇ ਹੀ ਵੇਖਦ ਇੰਨਾ ਮਸ਼ਹੂਰ ਹੋ ਗਿਆ ਕਿ ਉਹ ਸਿੱਧਾ ਸਰਕਾਰ ਨੂੰ ਚੁਣੌਤੀ ਦੇਣ ਲੱਗਾ।

39 Years of Operation Blue Star : ਭਿੰਡਰਾਂਵਾਲੇ ਨਾਲ ਕਿੰਨਾ ਮਿਲਦਾ ਜੁਲਦਾ ਹੈ ਜੇਲ੍ਹ ਚ ਬੰਦ ਅੰਮ੍ਰਿਤਪਾਲ ਸਿੰਘ, ਜਾਣੋ ਇਸ ਖ਼ਾਸ ਰਿਪੋਰਟ ਵਿੱਚ
Follow Us On

ਇੱਕ ਸੀ ਜਰਨੈਲ ਸਿੰਘ ਭਿੰਡਰਾਂਵਾਲਾ (Jarnail Singh Bhindrawala) ਅਤੇ ਦੂਜਾ ਆਸਾਮ ਦੀ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਖਾਲਸਾ (Amritpal Singh Khalsa)। ਦੋਵਾਂ ਦੀ ਕੱਦ-ਕਾਠੀ ਇੱਕੋ ਵਰਗ੍ਹੀ। ਪਹਿਰਾਵਾ ਇੱਕ, ਧਰਮ-ਪੰਥ ਇੱਕ। ਧਰਮ ਦੀ ਆੜ ਵਿੱਚ ਦੋਵਾਂ ਨੇ ਬਹੁਤ ਦਹਿਸ਼ਤ ਪੈਦਾ ਕੀਤੀ। ਸਿਸਟਮ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ।ਪਾਵਨ ਗੁਰੂ ਗ੍ਰੰਥ ਸਾਹਿਬ ਦੋਵੇਂ ਦੇ ਕਵਚ। ਦੁਨੀਆ ਭਰ ਤੋਂ ਖਾਲਿਸਤਾਨ ਦੀ ਹਮਾਇਤ ਅਤੇ ਫੰਡਿੰਗ,ਦੋਵਾਂ ਨੂੰ ਮਿਲਦੀ ਰਹੀ। ਜਿੱਥੇ ਭਿੰਡਰਾਂਵਾਲੇ ਲਈ ਫੌਜ ਨੂੰ ਆਪਰੇਸ਼ਨ ਚਲਾਉਣਾ ਪਿਆ, ਉੱਥੇ ਹੀ ਅੰਮ੍ਰਿਤਪਾਲ ਲਈ ਵੀ ਪੂਰਾ ਸੁਰੱਖਿਆ ਤੰਤਰ ਪਸੀਨੇ-ਪਸੀਨੇ ਹੋ ਗਿਆ। ਜਦੋਂ ਉਹ ਦਮਦਮੀ ਟਕਸਾਲ ਦਾ ਮੁਖੀ ਬਣਿਆ ਤਾਂ ਅੰਮ੍ਰਿਤਪਾਲ ਨੇ ਵਾਰਿਸ ਪੰਜਾਬ ਦੇ ਮੁਖੀ ਬਣਨ ਵਿਚ ਦੇਰ ਨਹੀਂ ਲਗਾਈ। ਦੋਵਾਂ ਦੇ ਪਿੱਛੇ ਵੱਡੀ ਗਿਣਤੀ ਵਿੱਚਸਿੱਖ ਨੌਜਵਾਨਾਂ ਦੀ ਵੱਡੀ ਭੀੜ ਸੀ।

ਸਾਕਾ ਨੀਲਾ ਤਾਰਾ ਨੂੰ 6 ਜੂਨ ਨੂੰ 39 ਸਾਲ ਪੂਰੇ ਹੋ ਗਏ ਹਨ। ਅਤੇ ਹੁਣ ਇਹ ਤੈਅ ਹੋ ਚੁੱਕਾ ਹੈ ਕਿ ਭਿੰਡਰਾਂਵਾਲੇ ਦੀ ਮੌਤ ਤੋਂ 9 ਸਾਲ ਬਾਅਦ ਪੈਦਾ ਹੋਇਆ ਅੰਮ੍ਰਿਤਪਾਲ ਭਿੰਡਰਾਂਵਾਲੇ ਤੋਂ ਬਹੁਤ ਪ੍ਰੇਰਿਤ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲਗਭਗ ਦਸ ਸਾਲ ਦੁਬਈ ਵਿਚ ਰਹਿਣ ਤੋਂ ਬਾਅਦ ਜਦੋਂ ਉਹ ਭਾਰਤ ਪਰਤਿਆ ਅਤੇ ਭਿੰਡਰਾਂਵਾਲਿਆਂ ਦੇ ਪਿੰਡ ਤੋਂ ਹੀ ਸਿੱਖ ਸੰਤ ਬਣਨ ਦੀ ਸ਼ੁਰੂਆਤ ਕੀਤੀ। ਉਹ ਵੀ ਆਪਣੇ ਆਪ ਨੂੰ ਭਿੰਡਰਾਂਵਾਲੇ ਦਾ ਵਾਰਿਸ ਵੀ ਅਖਵਾਉਂਦਾ ਰਿਹਾ।

ਪਾਣੀ ਦੇ ਬੁਲਬੁਲੇ ਵਾਂਗ ਆਇਆ ਅਤੇ ਖਤਮ ਹੋ ਗਿਆ ਅੰਮ੍ਰਿਤਪਾਲ

ਦਸਤਾਰ ਅਤੇ ਦਾੜ੍ਹੀ ਰੱਖਣ ਤੋਂ ਪਹਿਲਾਂ ਅੰਮ੍ਰਿਤਪਾਲ ਮੋਨਾ ਸਰਦਾਰ ਸੀ। ਉਹ ਆਪਣੇ ਦੋਸਤ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਭਾਰਤ ਵਾਪਸ ਆਇਆ ਅਤੇ ਜਲਦੀ ਹੀ ਇੰਨਾ ਮਸ਼ਹੂਰ ਹੋ ਗਿਆ ਕਿ ਉਸਨੇ ਸਰਕਾਰ ਅਤੇ ਕਾਨੂੰਨ ਨੂੰ ਸਿੱਧੇ ਤੌਰ ‘ਤੇ ਚੁਣੌਤੀ ਦੇ ਦਿੱਤੀ। ਉਸ ਨੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਅਤੇ ਇੱਥੋਂ ਤੱਕ ਕਿ ਗ੍ਰਹਿ ਮੰਤਰੀ ਦਾ ਨਾਂ ਲੈ ਕੇ ਚੁਣੌਤੀ ਦੇ ਦਿੱਤੀ। ਦੋਵਾਂ ਵਿੱਚ ਇੱਕ ਹੀ ਫਰਕ ਸੀ ਕਿ ਭਿੰਡਰਾਂਵਾਲੇ ਦਾ ਆਤੰਕ ਪੰਜਾਬ ਦੀਆਂ ਗਲੀਆਂ ਤੋਂ ਲੈ ਕੇ ਪਿੰਡਾਂ ਤੱਕ ਸਾਲਾਂ ਬੱਧੀ ਚੱਲਦਾ ਰਿਹਾ। ਅੰਮ੍ਰਿਤਪਾਲ ਪਾਣੀ ਦੇ ਬੁਲਬੁਲੇ ਵਾਂਗ ਆਇਆ ਅਤੇ ਗ੍ਰਿਫਤਾਰੀ ਨਾਲ ਖਤਮ ਹੋ ਗਿਆ। ਸਤੰਬਰ 2022 ਤੋਂ ਪਹਿਲਾਂ ਉਸਨੂੰ ਉਸਦੇ ਪਰਿਵਾਰਕ ਦੋਸਤਾਂ ਤੋਂ ਇਲਾਵਾ ਕੋਈ ਨਹੀਂ ਜਾਣਦਾ ਸੀ ਅਤੇ ਅਪ੍ਰੈਲ 2023 ਵਿੱਚ ਉਸਦੀ ਗ੍ਰਿਫਤਾਰੀ ਤੱਕ ਦੁਨੀਆ ਨੂੰ ਪਤਾ ਲੱਗ ਗਿਆ ਸੀ। ਮਹਿਜ਼ 30 ਸਾਲ ਦੀ ਉਮਰ ਵਿੱਚ ਅੰਮ੍ਰਿਤਪਾਲ ਸਲਾਖਾਂ ਪਿੱਛੇ ਹੈ।

ਕਿਵੇਂ ਅੱਠ ਮਹੀਨਿਆਂ ‘ਚ ਇੰਨਾ ਮਸ਼ਹੂਰ ਹੋ ਜਾਂਦਾ ਹੈ ਇੱਕ ਨੌਜਵਾਨ

ਦੁਬਈ ਤੋਂ ਭਾਰਤ ਆਉਣ ਅਤੇ ਗ੍ਰਿਫਤਾਰੀ ਤੱਕ ਅੱਠ ਮਹੀਨੇ ਹੀ ਹੋਏ ਸਨ। ਜਿਸ ਤਰੀਕੇ ਨਾਲ ਇੱਕ ਮੋਨਾ ਸਰਦਾਰ ਆਉਂਦਾ ਹੈ, ਅੰਮ੍ਰਿਤ ਚੱਖਦਾ ਹੈ ਅਤੇ ਸੰਤ ਦਾ ਚੋਲਾ ਪਾ ਕੇ ਉਸੇ ਧਰਤੀ ਤੋਂ ਆਪਣੀ ਹਰ ਮੁਹਿੰਮ ਸ਼ੁਰੂ ਕਰਦਾ ਹੈ, ਜਿੱਥੇ ਭਿੰਡਰਾਂਵਾਲੇ ਦਾ ਜਨਮ ਹੋਇਆ ਸੀ, ਤਾਂ ਉਸ ਦੇ ਇਰਾਦੇ ਯਕੀਨਨ ਖਤਰਨਾਕ ਹਨ। ਇਹ ਜਾਂਚ ਦਾ ਹਿੱਸਾ ਬਣਿਆ ਹੀ ਹੋਵੇਗਾ ਕਿ ਕਿਵੇਂ ਇੱਕ ਆਮ ਨੌਜਵਾਨ ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਵਿੱਚ ਮਸ਼ਹੂਰ ਹੋ ਜਾਂਦਾ ਹੈ, ਹਥਿਆਰਬੰਦ ਨੌਜਵਾਨਾਂ ਦਾ ਟੋਲੀ ਉਸ ਦੇ ਪਿੱਛਾ ਹੁੰਦੀ ਹੈ।

ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਆੜ ਵਿੱਚ ਥਾਣੇ ‘ਤੇ ਹਮਲਾ ਕਰਦਾ ਹੈ। ਇਹ ਉਸ ਦੀ ਸਭ ਤੋਂ ਵੱਡੀ ਘਟਨਾ ਹੁੰਦੀ ਹੈ, ਜਦੋਂ ਕਈ ਜ਼ਿਲ੍ਹਿਆਂ ਦੀ ਪੁਲਿਸ ਹੱਥ ਤੇ ਹੱਥ ਰੱਖ ਕੇ ਕੁੱਟ ਖਾਉਂਦੀ ਰਹੀ ਅਤੇ ਉਹ ਉਸੇ ਥਾਣੇ ਵਿੱਚ ਆਰਾਮ ਨਾਲ ਬੈਠ ਕੇ ਅਫ਼ਸਰਾਂ ਨਾਲ ਗੱਲ ਕਰਦਾ ਸੀ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਵੀ ਨਹੀਂ ਜੁਟਾ ਸਕੀ। ਕਈ ਹਫ਼ਤਿਆਂ ਤੱਕ ਉਹ ਪੁਲਿਸ ਤੋਂ ਬਚਦਾ ਰਿਹਾ। ਫਿਰ ਉਸ ਨੇ ਆਪਣੀ ਗ੍ਰਿਫਤਾਰੀ ਲਈ ਗੁਰਦੁਆਰੇ ਦਾ ਸਹਾਰਾ ਵੀ ਲਿਆ। ਪੁਲਿਸ ਵੱਲੋਂ ਫੜੇ ਜਾਣ ਤੋਂ ਪਹਿਲਾਂ ਉਹ ਲੋਕਾਂ ਨੂੰ ਸੰਬੋਧਨ ਕਰਨ ਵਿੱਚ ਕਾਮਯਾਬ ਹੋ ਗਿਆ। ਇਹ ਗੁਰਦੁਆਰਾ ਮੋਗਾ ਜ਼ਿਲ੍ਹੇ ਵਿੱਚ ਭਿੰਡਰਾਂਵਾਲੇ ਦੇ ਪਿੰਡ ਵਿੱਚ ਹੀ ਹੈ।

ਧਰਮ ਦੀ ਆੜ ਵਿੱਚ ਲੋਕਾਂ ਨੂੰ ਜੋੜਨਾ

ਅੰਮ੍ਰਿਤ ਸੰਚਾਰ ਅਭਿਆਨ ਦੋਵਾਂ ਦਾ ਪਸੰਦੀਦਾ ਵਿਸ਼ਾ ਸੀ। ਇਸ ਤਹਿਤ ਆਮ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਨ ਦੀ ਪਰੰਪਰਾ ਹੈ। ਧਰਮ ਦੀ ਆੜ ਵਿੱਚ ਲੋਕਾਂ ਨੂੰ ਆਪਣੇ ਉਦੇਸ਼ਾਂ ਨਾਲ ਜੋੜਨਾ ਹੈ। ਭਿੰਡਰਾਂਵਾਲਾ ਵੀ ਇਹ ਕੰਮ ਕਰਦਾ ਸੀ ਤੇ ਅੰਮ੍ਰਿਤਪਾਲ ਨੇ ਵੀ ਇਹ ਕੰਮ ਸ਼ੁਰੂ ਕਰ ਦਿੱਤਾ ਸੀ। ਅੰਮ੍ਰਿਤਪਾਲ ਨੇ ਆਪਣਾ ਪਹਿਲਾ ਅੰਮ੍ਰਿਤ ਸੰਚਾਰ ਅਭਿਆਨ ਰਾਜਸਥਾਨ ਦੇ ਦੇ ਸ਼੍ਰੀਗੰਗਾ ਨਗਰ ਤੋਂ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਵਿੱਚ ਵੀ ਕੈਂਪ ਲਾਇਆ। ਵੱਡੀ ਗਿਣਤੀ ਵਿਚ ਹਿੰਦੂ-ਈਸਾਈ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਧਰਮ ਵਿਚ ਸ਼ਾਮਲ ਕਰਵਾਇਆ।

ਆਮ ਗੱਲ ਹੈ ਕਿ ਭਿੰਡਰਾਂਵਾਲੇ ਦੀ ਮਦਦ ਕਿਸਨੇ ਕੀਤੀ? ਕਿਸ ਮਕਸਦ ਲਈ ਕੀਤੀ? ਫਿਰ ਕਿਵੇਂ ਉਹਹ ਇਸ ਸਿਸਟਮ ਨਾਲ ਟਕਰਾਉਣ ਦੀ ਹਿੰਮਤ ਕਰ ਗਿਆ। ਸਰਕਾਰੀ ਦਸਤਾਵੇਜ਼ ਗਵਾਹੀ ਦਿੰਦੇ ਹਨ ਕਿ ਇੱਕ ਸਮਾਂ ਅਜਿਹਾ ਆ ਗਿਆ ਸੀ ਜਦੋਂ ਪੁਲਿਸ ਵੀ ਭਿੰਡਰਾਂਵਾਲੇ ਦਾ ਟਾਕਰਾ ਕਰਨ ਦੀ ਹਿੰਮਤ ਨਹੀਂ ਕਰਦੀ ਸੀ। ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ ਸੀਨੀਅਰ ਪੁਲਿਸ ਅਧਿਕਾਰੀ ਦੇ ਕਤਲ ਤੋਂ ਬਾਅਦ ਪੂਰੀ ਪੰਜਾਬ ਪੁਲਿਸ ਹੀ ਉਸ ਦੇ ਸਾਹਮਣੇ ਨਤਮਸਤਕ ਦਿੱਖੀ। ਅਤੇ ਉਸਦਾ ਆਤੰਕ ਸਾਲਾਂ ਤੱਕ ਚਲਦਾ ਰਿਹਾ ਅਤੇ ਅੰਤ ਵਿੱਚ ਉਸੇ ਸਿਸਟਮ ਨੇ ਸਖਤ ਕਦਮ ਚੁੱਕਦੇ ਹੋਏ ਸਾਕਾ ਨੀਲਾ ਤਾਰਾ ਸ਼ੁਰੂ ਕੀਤਾ ਅਤੇ 6 ਜੂਨ 1984 ਨੂੰ ਇਸ ਵਿੱਚ ਭਿੰਡਰਾਂਵਾਲੇ ਦੀ ਮੌਤ ਹੋ ਗਈ। ਪਰ, ਅੰਮ੍ਰਿਤਪਾਲ ਸਿੰਘ ਖਾਲਸਾ ਇੰਨੇ ਥੋੜ੍ਹੇ ਸਮੇਂ ਵਿੱਚ ਆਪਣਾ ਜਾਲ ਕਿਵੇਂ ਵਿਛਾਉਣ ਵਿੱਚ ਕਾਮਯਾਬ ਹੋਇਆ, ਇਹ ਸਵਾਲ ਅਜੇ ਜਨਤਕ ਹੋਣਾ ਬਾਕੀ ਹੈ। ਕਿਸ-ਕਿਸ ਨੇ ਉਸਦੀ ਮਦਦ ਕੀਤੀ? ਉਸ ਨੂੰ ਫੰਡ ਕਿਸਨੇ ਦਿੱਤੇ? ਉਹ ਕੁਝ ਮਹੀਨਿਆਂ ਵਿਚ ਵਿਦੇਸ਼ ਕਿਵੇਂ ਪਹੁੰਚ ਗਿਆ? ਦੁਬਈ ‘ਚ ਕਾਰੋਬਾਰ ਕਰਨ ਵਾਲਾ ਨੌਜਵਾਨ ਇੰਨੇ ਖਤਰਨਾਕ ਇਰਾਦਿਆਂ ਨਾਲ ਰਾਤੋ-ਰਾਤ ਕਿਵੇਂ ਅੱਗੇ ਵੱਧ ਗਿਆ?

ਅਜਨਾਲਾ ਕਾਂਡ ਤੋਂ ਬਾਅਦ ਕਿਉਂ ਨਹੀਂ ਹੋਈ ਸੀ ਗ੍ਰਿਫ਼ਤਾਰੀ

ਅਜਨਾਲਾ ਥਾਣੇ ‘ਤੇ ਹਮਲੇ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫਤਾਰ ਨਾ ਹੋਣ ਦੇਣ ਵਿੱਚ ਕਿਸਦਾ ਹੱਥ ਸੀ? 23 ਫਰਵਰੀ 2023 ਤੋਂ 23 ਅਪ੍ਰੈਲ 2023 ਤੱਕ ਦੋ ਮਹੀਨੇ ਕਿਸ ਦੀ ਮਦਦ ਨਾਲ ਸੁਰੱਖਿਆ ਏਜੰਸੀਆਂ ਨੂੰ ਚਕਮਾ ਦਿੰਦਾ ਰਿਹਾ? ਇਸ ਦੌਰਾਨ ਉਹ ਕਿਵੇਂ ਆਪਣੇ ਵੀਡੀਓਜ਼ ਰਾਹੀਂ ਸੰਦੇਸ਼ ਦਿੰਦਾ ਰਿਹਾ। ਜਿਸ ਤਰ੍ਹਾਂ ਉਹ ਉਭਰਿਆ, ਇਹ ਮਜ਼ਬੂਤ ​​ਮਦਦ ਤੋਂ ਬਿਨਾਂ ਸੰਭਵ ਨਹੀਂ ਸੀ। ਉਸ ਨੂੰ ਇਹ ਹਿੰਮਤ ਕਿੱਥੋਂ ਅਤੇ ਕਿਸਨੇ ਦਿੱਤੀ ਕਿ ਉਹ ਪ੍ਰਧਾਨ ਮੰਤਰੀ, ਮੁੱਖ ਮੰਤਰੀ ਨੂੰ ਸਿੱਧੀ ਧਮਕੀ ਦੇ ਰਿਹਾ ਸੀ?

ਕੁਝ ਸੁਰੱਖਿਆ ਏਜੰਸੀਆਂ ਨੇ ਆਪਣੇ ਪੱਧਰ ‘ਤੇ ਜਾਣਕਾਰੀ ਜ਼ਰੂਰ ਇਕੱਠੀ ਕੀਤੀ ਹੋਵੇਗੀ, ਪਰ ਹੁਣ ਸਮਾਂ ਆ ਗਿਆ ਹੈ ਕਿ ਉਹ ਤੱਥ ਸਾਹਮਣੇ ਆਉਣ ਜੋ ਲੋਕਾਂ ਦੀ ਜਾਗਰੂਕਤਾ ਲਈ ਜ਼ਰੂਰੀ ਹਨ, ਤਾਂ ਜੋ ਕੋਈ ਭਿੰਡਰਾਂਵਾਲਾ, ਅੰਮ੍ਰਿਤਪਾਲ ਸਿੰਘ ਖਾਲਸਾ ਨਾ ਉਭਰ ਸਕੇ। ਦੇਖਣਾ ਇਹ ਵੀ ਹੋਵੇਗਾ ਕਿ ਉਸ ਦੇ ਮਾਮਲੇ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਅਦਾਲਤ ਸਾਹਮਣੇ ਹਰ ਉਹ ਸਬੂਤ ਪੇਸ਼ ਕੀਤਾ ਜਾਵੇ ਜੋ ਸਜ਼ਾ ਦਿਵਾਉਣ ਵਿੱਚ ਸਮਰੱਥ ਹੋਵੇ। ਇਸ ਮਾਮਲੇ ਦੀ ਸੁਣਵਾਈ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਇਸ ਮਾਮਲੇ ਨੂੰ ਅੰਤਿਮ ਰੂਪ ਦੇਣ ਦੀ ਲੋੜ ਹੈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ

Related Stories
ਅੰਮ੍ਰਿਤਪਾਲ ਦੇ ਸਾਥੀਆਂ ਦੀ ਜ਼ਮਾਨਤ ਪਟੀਸ਼ਨ ਰੱਦ, HC ਨੇ ਕਿਹਾ- ਭੀੜ ਦੇ ਜ਼ੋਰ ‘ਤੇ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਣਾ ਮਨਜ਼ੂਰ ਨਹੀਂ
ਵੱਖਵਾਦੀ ਤਾਕਤਾਂ ਨੂੰ ਥਾਂ ਨਹੀਂ ਮਿਲਣੀ ਚਾਹੀਦੀ… ਅਮਰੀਕਾ ‘ਚ ਹਿੰਦੂ ਮੰਦਰ ਦੀ ਕੰਧ ‘ਤੇ ਲੱਗੇ ਭਾਰਤ ਵਿਰੋਧੀ ਨਾਅਰੇ ‘ਤੇ ਵਿਦੇਸ਼ ਮੰਤਰੀ ਬੋਲੇ
ਪੰਜਾਬੀ ਗਾਇਕ ਸਿੰਗਾ ਨੇ ਲਾਈਵ ਹੋ ਕੇ ਲਾਇਆ ਵੱਡਾ ਇਲਜ਼ਾਮ, ਕਿਹਾ – ਮਾਮਲਾ ਰਫਾ-ਦਫ਼ਾ ਕਰਨ ਲਈ ਮੰਗ ਰਹੇ 10 ਲੱਖ
ਅਜਨਾਲਾ ਥਾਣਾ ਹਮਲਾ ਮਾਮਲਾ: 10 ਮਹੀਨਿਆਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਸਾਥੀ ਮੁਕਤਸਰ ਤੋਂ ਗ੍ਰਿਫ਼ਤਾਰ, 4 ਦਿਨ ਦੇ ਪੁਲਿਸ ਰਿਮਾਂਡ ‘ਤੇ
ਕੋਈ ਮੁਸਲਮਾਨ-ਸਿਖ ਹੁੰਦਾ ਤਾਂ ਪਤਾ ਨਹੀਂ ਕੀ ਹੁੰਦਾ…ਸੰਸਦ ਚ ਹਮਲਾਵਰਹ ਨੂੰ ਫੜ੍ਹਨ ਵਾਲੇ ਸਾਂਸਦ ਨੇ ਕੀ ਕਿਹਾ ?
ਖਾਲਿਸਤਾਨੀ ਅੱਤਵਾਦੀ ਪੰਨੂ ਨੇ 6 ਦਿਨ ਪਹਿਲਾਂ ਦਿੱਤੀ ਸੀ ਸੰਸਦ ‘ਤੇ ਹਮਲੇ ਦੀ ਧਮਕੀ , ਫਿਰ ਵੀ ਕਿਵੇਂ ਹੋਈ ਸੁਰੱਖਿਆ ‘ਚ ਢਿੱਲ ?