India Canada Issue: ਅੱਤਵਾਦੀ ਪੰਨੂ ਦੀ ਕੋਠੀ NIA ਨੇ ਕਬਜ਼ੇ ‘ਚ ਲਈ, ਚੰਡੀਗੜ੍ਹ ‘ਚ ਕਿਰਾਏਦਾਰ ਨੇ ਖਾਲੀ ਕੀਤਾ ਮਕਾਨ, ਟਰੱਕ ‘ਚ ਲੈ ਗਏ ਸਮਾਨ

Published: 

23 Sep 2023 18:27 PM

ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਚੰਡੀਗੜ੍ਹ ਦੇ ਸੈਕਟਰ 15 ਸਥਿਤ ਅੱਤਵਾਦੀ ਪੰਨੂ ਦੇ ਮਕਾਨ ਨੰਬਰ 2033 ਨੂੰ ਕਬਜ਼ੇ 'ਚ ਲੈ ਲਿਆ ਹੈ। ਹੁਣ ਉਸ ਦਾ ਇਸ 'ਤੇ ਕੋਈ ਮਾਲਕੀ ਹੱਕ ਨਹੀਂ ਹੈ।

India Canada Issue: ਅੱਤਵਾਦੀ ਪੰਨੂ ਦੀ ਕੋਠੀ NIA ਨੇ ਕਬਜ਼ੇ ਚ ਲਈ, ਚੰਡੀਗੜ੍ਹ ਚ ਕਿਰਾਏਦਾਰ ਨੇ ਖਾਲੀ ਕੀਤਾ ਮਕਾਨ, ਟਰੱਕ ਚ ਲੈ ਗਏ ਸਮਾਨ
Follow Us On

ਚੰਡੀਗੜ੍ਹ। ਚੰਡੀਗੜ੍ਹ ਪ੍ਰਸ਼ਾਸਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਠੀ ‘ਤੇ ਪੰਨੂ ਦਾ ਚੌਥਾ ਹਿੱਸਾ ਹੈ। ਇੱਥੇ ਕੁਝ ਕਿਰਾਏਦਾਰ ਰਹਿੰਦੇ ਸਨ ਪਰ ਐਨਆਈਏ (NIA) ਦੀ ਕਾਰਵਾਈ ਤੋਂ ਬਾਅਦ ਉਹ ਆਪਣਾ ਸਾਮਾਨ ਟਰੱਕ ਵਿੱਚ ਲੱਦ ਕੇ ਉਥੋਂ ਚਲੇ ਗਏ। NIA ਵੱਲੋਂ ਸਿੱਖ ਫਾਰ ਜਸਟਿਸ ਦੇ ਮੁਖੀ ਪੰਨੂ ਖਿਲਾਫ 2020 ਵਿੱਚ ਕੇਸ ਨੰਬਰ 19 ਦਾਇਰ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਏਜੰਸੀ ਵੱਲੋਂ ਪੰਨੂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਇਸ ‘ਤੇ NIA ਨੇ ਗੈਰਕਾਨੂੰਨੀ ਗਤੀਵਿਧੀਆਂ ਐਕਟ 1967 ਦੀ ਧਾਰਾ 33(5) ਤਹਿਤ ਕਾਰਵਾਈ ਕੀਤੀ ਹੈ। ਪੰਨੂ ਵਿਰੁੱਧ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ 14 ਸਤੰਬਰ 2023 ਨੂੰ ਹੁਕਮ ਜਾਰੀ ਕੀਤੇ ਸਨ।

ਪੰਨੂ ਨੂੰ 2020 ‘ਚ ਅੱਤਵਾਦੀ ਐਲਾਨਿਆ ਗਿਆ ਸੀ

2019 ਵਿੱਚ, ਭਾਰਤ ਸਰਕਾਰ (Government of India) ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ UAPA ਦੇ ਤਹਿਤ ਪੰਨੂ ਦੇ ਸੰਗਠਨ SFJ ‘ਤੇ ਪਾਬੰਦੀ ਲਗਾ ਦਿੱਤੀ ਸੀ। ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਸਿੱਖਾਂ ਲਈ ਰਾਏਸ਼ੁਮਾਰੀ ਦੀ ਆੜ ਵਿੱਚ SFJ ਪੰਜਾਬ ਵਿੱਚ ਵੱਖਵਾਦ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰ ਰਹੀ ਹੈ। ਸਾਲ 2020 ਵਿੱਚ, ਪੰਨੂ ‘ਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ 1 ਜੁਲਾਈ 2020 ਨੂੰ ਕੇਂਦਰ ਸਰਕਾਰ ਨੇ ਪੰਨੂ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨ ਕਰ ਦਿੱਤਾ। 2020 ਵਿੱਚ, ਸਰਕਾਰ ਨੇ SFJ ਨਾਲ ਸਬੰਧਤ 40 ਤੋਂ ਵੱਧ ਵੈਬਪੇਜਾਂ ਅਤੇ YouTube ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।

ਕੈਨੇਡਾ ਦੇ ਹਿੰਦੂਆਂ ਨੂੰ ਧਮਕੀਆਂ ਵੀ ਦਿੱਤੀਆਂ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਖਾਲਿਸਤਾਨੀ ਅੱਤਵਾਦੀ (Khalistani terrorists) ਗੁਰਪਤਵੰਤ ਸਿੰਘ ਪੰਨੂ ਦੀਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਪੰਨੂ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਦਾ ਮੁਖੀ ਹੈ। ਉਹ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਭਾਰਤ ਵਿਰੋਧੀ ਗੱਲਾਂ ਕਰਦਾ ਰਹਿੰਦਾ ਹੈ। ਹਾਲ ਹੀ ਵਿੱਚ ਹੋਏ ਕੈਨੇਡਾ-ਭਾਰਤ ਵਿਵਾਦ ਵਿੱਚ ਉਸ ਨੇ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਨੂੰ ਧਮਕੀਆਂ ਵੀ ਦਿੱਤੀਆਂ ਸਨ।

Related Stories
ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ, ਪਰਮਿਟਾਂ ‘ਚ 86 ਫੀਸਦੀ ਦੀ ਗਿਰਾਵਟ, ਜਾਣੋ ਕੀ ਹੈ ਕਾਰਨ ?
ਕੈਨੇਡਾ ਦੇ ਅੱਠ ਸ਼ਹਿਰਾਂ ਤੋਂ ਰਚੀ ਜਾ ਰਹੀ ਭਾਰਤ ਵਿਰੋਧੀ ਸਾਜ਼ਿਸ਼, ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ
ਖਾਲਿਸਤਾਨ ਸਮਰਥਕਾਂ ਦੀ ਘਟੀਆ ਹਰਕਤ, ਭਾਰਤੀ ਰਾਜਦੂਤ ਦੋਰਾਇਸਵਾਮੀ ਨੂੰ ਸਕਾਟਲੈਂਡ ਦੇ ਗੁਰਦੁਆਰੇ ਜਾਣ ਤੋਂ ਰੋਕਿਆ
ਨਿੱਝਰ ‘ਤੇ NIA ਦੀ ਚਾਰਜਸ਼ੀਟ ‘ਚ ਵੱਡਾ ਖੁਲਾਸਾ, ਡੱਲਾ ਨਾਲ ਮਿਲ ਕੇ ਚਲਾ ਰਿਹਾ ਸੀ ‘ਟੈਰਰ ਕੰਪਨੀ’
India Canada Row: ਕੈਨੇਡਾ ਵਿਵਾਦ ਕਾਰਨ ਹੁਣ ਬੈਂਕ ਵੀ ਹੋਏ ਸਾਵਧਾਨ, ਐਜੂਕੇਸ਼ਨ ਲੋਨ ਦੀ ਵਧੀ ਮੁਸੀਬਤ ਕੈਨੇਡਾ ਵਿਵਾਦ ਕਾਰਨ ਹੁਣ ਬੈਂਕ ਵੀ ਹੋਏ ਸਾਵਧਾਨ, ਐਜੂਕੇਸ਼ਨ ਲੋਨ ਦੀ ਵਧੀ ਮੁਸੀਬਤ
ਗੈਂਗਸਟਰ ਸੁੱਖਾ ਦੀ ਹੱਤਿਆ ਬਾਅਦ ਤੇਜ਼ ਹੋਵੇਗੀ ਗੈਂਗਵਾਰ ! ਕਿ ਭਿੰਡਰਾਵਾਲੇ ਦਾ ਭਰਾ ਲਵੇਗਾ ਮੌਤ ਦਾ ਬਦਲਾ ?