India Canada Row: ਕੈਨੇਡਾ ਵਿਵਾਦ ਕਾਰਨ ਹੁਣ ਬੈਂਕ ਵੀ ਹੋਏ ਸਾਵਧਾਨ, ਐਜੂਕੇਸ਼ਨ ਲੋਨ ਦੀ ਵਧੀ ਮੁਸੀਬਤ ਕੈਨੇਡਾ ਵਿਵਾਦ ਕਾਰਨ ਹੁਣ ਬੈਂਕ ਵੀ ਹੋਏ ਸਾਵਧਾਨ, ਐਜੂਕੇਸ਼ਨ ਲੋਨ ਦੀ ਵਧੀ ਮੁਸੀਬਤ
ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਣ ਲਈ ਬੈਂਕਾਂ ਤੋਂ ਐਜੂਕੇਸ਼ਨ ਲੋਨ ਲੈਂਦੇ ਹਨ। ਹੁਣ ਜਦੋਂ ਭਾਰਤ ਨੇ ਅਗਲੇ ਹੁਕਮਾਂ ਤੱਕ ਵੀਜ਼ਾ 'ਤੇ ਪਾਬੰਦੀ ਲਗਾ ਦਿੱਤੀ ਹੈ, ਤਾਂ ਬੈਂਕ ਕਰਜ਼ਿਆਂ ਨੂੰ ਲੈ ਕੇ ਸੁਚੇਤ ਹੋ ਗਏ ਹਨ ਅਤੇ ਐਜੂਕੇਸ਼ਨ ਲੋਨ ਧਾਰਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਵਿਵਾਦ ਦੇ ਮੱਦੇਨਜ਼ਰ ਭਾਰਤੀ ਬੈਂਕ ਹੁਣ ਚੌਕਸ ਹੋ ਗਏ ਹਨ। ਖਾਲਿਸਤਾਨੀ ਨਿੱਝਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਦਿਨੋਂ-ਦਿਨ ਗਰਮਾਉਂਦਾ ਹੀ ਜਾ ਰਿਹਾ ਹੈ। ਕੈਨੇਡਾ ਅਤੇ ਭਾਰਤ ਵਿਚਾਲੇ ਕੁੜੱਤਣ ਦਾ ਅਸਰ ਹੁਣ ਅਰਥਚਾਰੇ ‘ਤੇ ਵੀ ਦਿਖਾਈ ਦੇ ਰਿਹਾ ਹੈ। ਹਾਲ ਹੀ ‘ਚ ਭਾਰਤ ਸਰਕਾਰ ਨੇ ਅਗਲੇ ਹੁਕਮਾਂ ਤੱਕ ਕੈਨੇਡਾ ਦੇ ਵੀਜ਼ੇ ‘ਤੇ ਵੀ ਰੋਕ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਭਾਰਤੀ ਬੈਂਕ ਵੀ ਚੌਕਸ ਹੋ ਗਏ ਹਨ। ਆਓ ਜਾਣਦੇ ਹਾਂ ਕਿਉਂ?
ਦਰਅਸਲ, ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਨ ਲਈ ਬੈਂਕਾਂ ਤੋਂ ਐਜੂਕੇਸ਼ਨ ਲੋਨ ਲੈਂਦੇ ਹਨ। ਹੁਣ ਜਦੋਂ ਭਾਰਤ ਨੇ ਅਗਲੇ ਹੁਕਮਾਂ ਤੱਕ ਵੀਜ਼ਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਤਾਂ ਬੈਂਕ ਕਰਜ਼ਿਆਂ ਨੂੰ ਲੈ ਕੇ ਸੁਚੇਤ ਹੋ ਗਏ ਹਨ ਅਤੇ ਐਜੂਕੇਸ਼ਨ ਲੋਨ ਧਾਰਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਬੈਂਕਾਂ ਨੇ ਚੁੱਕਿਆ ਕਦਮ
ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ 79 ਦੇਸ਼ਾਂ ਵਿੱਚ 13 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਹਨ। ਇਨ੍ਹਾਂ ਵਿੱਚੋਂ 14 ਫੀਸਦੀ ਭਾਵ 1,80,000 ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਹਨ। ਹੁਣ ਜਦੋਂ ਭਾਰਤ ਨੇ ਵੀਜ਼ਾ ‘ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਬੈਂਕ ਵੀ ਲੋਨ ਨੂੰ ਲੈ ਕੇ ਸੁਚੇਤ ਹੋ ਗਏ ਹਨ। ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ ਬੈਂਕਾਂ ਨੇ ਹਾਲਾਤ ਨੂੰ ਦੇਖਦੇ ਹੋਏ ਲੋਨ ਪ੍ਰਕਿਰਿਆ ਨੂੰ ਹੌਲੀ ਕਰ ਦਿੱਤਾ ਹੈ। ਮਨੀ ਕੰਟਰੋਲ ਨੂੰ ਜਾਣਕਾਰੀ ਦਿੰਦੇ ਹੋਏ ਇਕ ਬੈਂਕ ਨੇ ਕਿਹਾ ਕਿ ਅਜਿਹੇ ਹਾਲਾਤ ‘ਚ ਅਸੀਂ ਆਮ ਤੌਰ ‘ਤੇ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੇ ਹਾਂ। ਇਸ ਲਈ ਅਸੀਂ ਵਿਦਿਆਰਥੀ ਦੀ ਲੋਨ ਪ੍ਰਕਿਰਿਆ ਨੂੰ ਹੌਲੀ ਕਰ ਸਕਦੇ ਹਾਂ।
ਬੈਂਕਾਂ ਤੋਂ ਲਿਆ ਗਿਆ ਇੰਨਾ ਕਰਜ਼ਾ
ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2023 ‘ਚ ਭਾਰਤੀ ਬੈਂਕਾਂ ‘ਤੇ ਐਜੂਕੇਸ਼ਨ ਲੋਨ ਦੇ ਅਧੀਨ ਬਕਾਇਆ ਪਿਛਲੇ ਸਾਲ ਦੇ ਮੁਕਾਬਲੇ 17 ਫੀਸਦੀ ਵਧ ਕੇ 96,847 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ 82,723 ਕਰੋੜ ਰੁਪਏ ਸੀ।
ਦੇਸ਼ ਦਾ ਸਭ ਤੋਂ ਵੱਡਾ ਸਟੇਟ ਬੈਂਕ ਆਫ ਇੰਡੀਆ ਸਭ ਤੋਂ ਵੱਧ ਐਜੂਕੇਸ਼ਨ ਲੋਨ ਦਿੰਦਾ ਹੈ। ਬੈਂਕ ਦੀ ਸਾਲਾਨਾ ਰਿਪੋਰਟ ਦੇ ਅਨੁਸਾਰ, ਵਿੱਤੀ ਸਾਲ 2023 ਵਿੱਚ ਐਸਬੀਆਈ ਦੇ ਪੋਰਟਫੋਲੀਓ ਵਿੱਚ ਸਿੱਖਿਆ ਕਰਜ਼ਾ 32,133 ਕਰੋੜ ਰੁਪਏ ਸੀ। ਇਸ ਨੇ ਪਿਛਲੇ ਸਾਲ ਵਿਦਿਆਰਥੀਆਂ ਨੂੰ 15,086 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹਨ।
ਇਹ ਵੀ ਪੜ੍ਹੋ
2021 ਤੋਂ 2023 ਦਰਮਿਆਨ ਵਿਦੇਸ਼ ਜਾਣ ਵਾਲੇ ਲੋਕਾਂ ਵੱਲੋਂ ਲੋਨ ਦੀਆਂ ਅਰਜ਼ੀਆਂ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਪੰਜਾਬ ਨੇ 2021 ਤੋਂ ਕਰਜ਼ੇ ਦੀਆਂ ਅਰਜ਼ੀਆਂ ਵਿੱਚ ਪੰਜ ਗੁਣਾ ਵਾਧੇ ਨਾਲ ਇਸ ਰੁਝਾਨ ਨੂੰ ਪਾਰ ਕਰ ਲਿਆ ਹੈ। ਕੈਨੇਡਾ ਭਾਰਤੀ ਵਿਦਿਆਰਥੀਆਂ, ਖਾਸ ਤੌਰ ‘ਤੇ ਪੰਜਾਬ ਅਤੇ ਹਰਿਆਣਾ ਦੇ ਪ੍ਰਵਾਸੀਆਂ ਲਈ ਦੂਜਾ ਸਭ ਤੋਂ ਪ੍ਰਸਿੱਧ ਸਥਾਨ ਹੈ। ਅਜਿਹੇ ‘ਚ ਦੋਹਾਂ ਦੇਸ਼ਾਂ ਵਿਚਾਲੇ ਕੁੜੱਤਣ ਵਧਣ ਕਾਰਨ ਬੈਂਕ ਐਜੂਕੇਸ਼ਨ ਲੋਨ ਨੂੰ ਲੈ ਕੇ ਚੌਕਸ ਹੋ ਗਏ ਹਨ।