NIA Raid: ਪੰਜਾਬ ‘ਚ NIA ਦਾ ਵੱਡਾ ਆਪ੍ਰੇਸ਼ਨ, 15 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ, ਖਾਲਿਸਤਾਨ ਨਾਲ ਜੁੜੇ ਸਮਰਥਕਾਂ ‘ਤੇ ਰੇਡ

Updated On: 

01 Aug 2023 17:43 PM

ਪੰਜਾਬ ਵਿੱਚ NIA ਦੀ ਟੀਮ ਵੱਲੋਂ ਇਸ ਵੇਲੇ 15 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮੋਗਾ, ਸ੍ਰੀ ਮੁਕਤਸਰ ਸਾਹਿਬ, ਮੁਹਾਲੀ, ਜਲੰਧਰ ਸਣੇ ਕਈ ਹੋਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਛਾਪੇਮਾਰੀ ਕਰ ਸਰਚ ਆਪ੍ਰੇਸ਼ਨ ਚਾਲਾਇਆ ਜਾ ਰਹੀ ਹੈ।

NIA Raid: ਪੰਜਾਬ ਚ NIA ਦਾ ਵੱਡਾ ਆਪ੍ਰੇਸ਼ਨ, 15 ਤੋਂ ਵੱਧ ਥਾਵਾਂ ਤੇ ਛਾਪੇਮਾਰੀ, ਖਾਲਿਸਤਾਨ ਨਾਲ ਜੁੜੇ ਸਮਰਥਕਾਂ ਤੇ ਰੇਡ

ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ, NIA ਨੇ ਪੰਜਾਬ ਪੁਲਿਸ ਨੂੰ ਭੇਜੀ ਰਿਪੋਰਟ

Follow Us On

ਪੰਜਾਬ ਨਿਊਜ਼। ਪੰਜਾਬ ਵਿੱਚ NIA ਵੱਲੋਂ ਖਾਲਿਸਤਾਨੀ, ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗਜ਼ ਦੇ ਗਠਜੋੜ ਨੂੰ ਤੋੜਨ ਲਈ ਕੋਸ਼ੀਸ਼ਾਂ ਕੀਤੀ ਜਾ ਰਹਿਆਂ ਹਨ। ਪੰਜਾਬ ਵਿੱਚ NIA (National Investigation Agency) ਦੀ ਟੀਮ ਵੱਲੋਂ ਇਸ ਵੇਲੇ 15 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮੋਗਾ, ਸ੍ਰੀ ਮੁਕਤਸਰ ਸਾਹਿਬ, ਮੁਹਾਲੀ, ਜਲੰਧਰ ਸਣੇ ਕਈ ਹੋਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਛਾਪੇਮਾਰੀ ਕਰ ਸਰਚ ਆਪ੍ਰੇਸ਼ਨ ਚਾਲਾਇਆ ਜਾ ਰਹੀ ਹੈ। ਖਾਲਿਸਤਾਨ ਨਾਲ ਜੁੜੇ ਸਮਰਥਕਾਂ ਦੇ ਟਿਕਾਣਿਆਂ ‘ਤੇ ਰੇਡ ਕੀਤੀ ਜਾ ਰਹੀ ਹੈ।

NIA ਵੱਲੋਂ ਸਵੇਰ ਤੋਂ ਦੀ ਛਾਪੇਮਾਰੀ ਜਾਰੀ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਕਸਬੇ ਦੇ ਪਿੰਡ ਡੱਲੇ ਵਾਲਾ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ NIA ਨੇ ਅੱਜ ਤੜਕੇ ਪਿੰਡ ਡੱਲੇਵਾਲ ਦੇ ਲਵਸ਼ਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਹੈ, ਜਿਸ ਦਾ ਸਬੰਧ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਹੈ।

ਇਹ ਛਾਪੇਮਾਰੀ (Raid) ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਧੂਰਕੋਟ ਵਿਖੇ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਦੇ ਘਰ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਜਿਸ ਦਾ ਪਰਿਵਾਰ ਕਾਫੀ ਸਮੇਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਸੀ। ਖ਼ਬਰ ਲਿਖੇ ਜਾਣ ਤੱਕ ਐਨਆਈਏ ਦੀ ਟੀਮ ਜਲੰਧਰ ਤੋਂ ਵਾਪਸ ਆ ਚੁੱਕੀ ਹੈ ਅਤੇ ਮੋਗਾ ਵਿੱਚ ਛਾਪੇਮਾਰੀ ਜਾਰੀ ਹੈ।

ਨਿਹਾਲ ਸਿੰਘ ਵਾਲਾ ‘ਚ ਛਾਪੇਮਾਰੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ NIA ਨੇ ਕਸਬਾ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਮਾਣੂੰਕੇ ਗਿੱਲ ‘ਚ ਛਾਪੇਮਾਰੀ ਕੀਤੀ ਸੀ। ਸੂਤਰਾਂ ਮੁਤਾਬਕ NIA ਪਟਿਆਲਾ ਪਹੁੰਚੀ ਹੈ।

ਜਿੱਥੇ ਟੀਮ ਨੇ ਹਰਪ੍ਰੀਤ ਸ਼ਰਮਾ ਉਰਫ਼ ਰਾਜਾ ਦੇ ਘਰ ਤਲਾਸ਼ੀ ਲਈ। ਹਾਲਾਂਕਿ ਇਸ ਦੌਰਾਨ ਹਰਪ੍ਰੀਤ ਸ਼ਰਮਾ ਦੇ ਘਰੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਜਿਸ ਤੋਂ ਬਾਅਦ NIA ਟੀਮ ਦੇ ਮੈਂਬਰ ਅੱਤਵਾਦੀ ਅਰਸ਼ ਡੱਲਾ ਦੇ ਘਰ ਵੀ ਗਏ। ਡੱਲਾ ਤੋਂ ਇਲਾਵਾ ਐਨ.ਆਈ.ਏ ਦੀ ਟੀਮ ਵੀ ਜਾਂਚ ਲਈ ਉਸਦੇ ਸਾਥੀਆਂ ਦੇ ਘਰ ਪਹੁੰਚੀ ਸੀ ਪਰ ਉਥੋਂ ਵੀ ਟੀਮ ਨੂੰ ਕੁਝ ਨਹੀਂ ਮਿਲਿਆ, ਜਿਸ ਤੋਂ ਬਾਅਦ ਟੀਮ ਜਾਂਚ ਲਈ ਮੋਗਾ ਦੇ ਗਾਂਧੀ ਰੋਡ ਸਥਿਤ ਇੱਕ ਘਰ ਪਹੁੰਚੀ। ਇੱਥੋਂ ਵੀ ਟੀਮ ਨੂੰ ਕੁਝ ਨਹੀਂ ਮਿਲਿਆ।

ਡੱਲੇਵਾਲ ‘ਚ ਬਲਵਿੰਦਰ ਸਿੰਘ ਦੇ ਘਰ ਛਾਪਾ

NIA ਨੇ ਜਲੰਧਰ ਦੇ ਪਿੰਡ ਡੱਲੇਵਾਲ ‘ਚ ਵਿਦੇਸ਼ ਬੈਠੇ ਬਲਵਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਹੈ, ਜਿਸ ਦਾ ਸਬੰਧ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਹੈ।

ਇਸ ‘ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ 35 ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਿਹੈ ਹੈ ਅਤੇ ਸਾਡਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਸਾਡੇ ਤੋਂ ਪਹਿਲਾਂ ਵੀ ਕਈ ਵਾਰ ਪੁੱਛਗਿੱਛ ਕੀਤੀ ਗਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ