ਨੇਪਾਲ ਤ੍ਰਾਸਦੀ: ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਪੀਐਮ ਦਫ਼ਤਰ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Updated On: 

01 Sep 2026 13:09 PM IST

ਮੀਟਿੰਗ ਦੌਰਾਨ ਨੇਪਾਲ ਸਰਕਾਰ ਦੇ ਨੁਮਾਇੰਦਿਆਂ ਤੋਂ ਮੌਜੂਦਾ ਹਾਲਾਤ ਤੇ ਰਾਹਤ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਸਮੇਂ ਤ੍ਰਾਸਦੀ ਪ੍ਰਭਾਵਿਤ ਲੋਕਾਂ ਲਈ ਕਿਸ ਕਿਸਮ ਦੀ ਰਾਹਤ ਸਮੱਗਰੀ ਦੀ ਸਭ ਤੋਂ ਵੱਧ ਲੋੜ ਹੈ।

ਨੇਪਾਲ ਤ੍ਰਾਸਦੀ: ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਪੀਐਮ ਦਫ਼ਤਰ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਨੇਪਾਲ ਤ੍ਰਾਸਦੀ ਦੇ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਵਫ਼ਦ ਨੇ ਅੱਜ ਸਰਦਾਰ ਪ੍ਰੀਤਮ ਸਿੰਘ ਦੇ ਉਪਰਾਲੇ ਸਦਕਾ ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨੇਪਾਲ ਸਰਕਾਰ ਦੇ ਨੁਮਾਇੰਦਿਆਂ ਤੋਂ ਮੌਜੂਦਾ ਹਾਲਾਤ ਤੇ ਰਾਹਤ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਸਮੇਂ ਤ੍ਰਾਸਦੀ ਪ੍ਰਭਾਵਿਤ ਲੋਕਾਂ ਲਈ ਕਿਸ ਕਿਸਮ ਦੀ ਰਾਹਤ ਸਮੱਗਰੀ ਦੀ ਸਭ ਤੋਂ ਵੱਧ ਲੋੜ ਹੈ।

ਨੇਪਾਲ ਸਰਕਾਰ ਵੱਲੋਂ ਵਫ਼ਦ ਨੂੰ ਸਪੱਸ਼ਟ ਕੀਤਾ ਗਿਆ ਕਿ ਇਸ ਸਮੇਂ ਬਾਹਰੋਂ ਆਉਣ ਵਾਲੀਆਂ ਸੰਸਥਾਵਾਂ ਵੱਲੋਂ ਆਪਣੀ ਮਰਜ਼ੀ ਨਾਲ ਰਾਹਤ ਸਮੱਗਰੀ ਵੰਡਣ ਜਾਂ ਆਪਣੇ ਪੱਧਰ ਤੇ ਰਾਹਤ ਕਾਰਜ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਲਈ ਸਰਕਾਰ ਦੀ ਸਹਿਮਤੀ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਅਗਲੇ ਰਾਹਤ ਕਾਰਜ ਕੀਤੇ ਜਾਣਗੇ।

ਇਸ ਮੀਟਿੰਗ ‘ਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਸਰਦਾਰ ਭਗਵੰਤ ਸਿੰਘ ਸਿਆਲਕਾ ਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸਰਦਾਰ ਅਜ਼ਾਦ ਦੀਪ ਸਿੰਘ ਸ਼ਾਮਲ ਹੋਏ। ਇਸ ਤੋਂ ਇਲਾਵਾ ਨੇਪਾਲ ਤੋਂ ਅੰਗਦ ਸਿੰਘ ਜੀ ਤੇ ਗੁਰਦੁਆਰਾ ਸਿੰਘ ਸਭਾ ਦੇ ਸਕੱਤਰ ਤੇ ਲੰਗਰ ਇੰਚਾਰਜ ਸਰਦਾਰ ਪ੍ਰੀਤਮ ਸਿੰਘ ਇਸ ਮੀਟਿੰਗ ‘ਚ ਹਾਜ਼ਰ ਰਹੇ।

ਬੀਤੇ ਦਿਨ ਨੇਪਾਲ ਪਹੁੰਚਿਆ ਸੀ ਐਸਜੀਪੀਸੀ ਦਾ ਵਫ਼ਦ

ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤੇ ਐਸਜੀਪੀਸੀ ਦਾ ਵਿਸ਼ੇਸ਼ ਵਫ਼ਦ ਬੀਤੇ ਦਿਨ ਨੇਪਾਲ ਪਹੁੰਚਿਆ ਸੀ। ਵਫ਼ਦ ‘ਚ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਸ਼੍ਰੋਮਣੀ ਕਮੇਟੀ ਦੇ ਡਿਪਟੀ ਸਕੱਤਰ ਅਜ਼ਾਦ ਦੀਪ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਨੇਪਾਲ ਸਿੱਖ ਮਿਸ਼ਨ ਦੇ ਨੁਮਾਇੰਦੇ ਅੰਗਦ ਸਿੰਘ, ਅਮਰਜੀਤ ਸਿੰਘ ਤੇ ਸਥਾਨਕ ਸੰਗਤ ਵੀ ਰਾਹਤ ਕਾਰਜਾਂ ‘ਚ ਸਹਿਯੋਗ ਕਰ ਰਹੀ ਹੈ।

Loading...
Unable to load recommendations.
Follow Us
Related Stories
ਸਰਹੱਦ ਪਾਰ ਤੋਂ ਡਰੋਨ ਰਾਹੀਂ ਆਈ ਲੱਖਾਂ ਦੀ ਭਾਰਤੀ ਕਰੰਸੀ: ਖਾਲੜਾ ਪੁਲਿਸ ਵੱਲੋਂ 3 ਲੱਖ 98 ਹਜ਼ਾਰ 500 ਰੁਪਏ ਜ਼ਬਤ, ਤਸਕਰਾਂ ਨੂੰ ਭੇਜਣ ਦਾ ਖਦਸ਼ਾ
ਮਾਨ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਤੇਜ਼, ਪੰਜਾਬ ‘ਚ 117 ਡੀਐਸਪੀ ਨਿਯੁਕਤ, ਜਾਣੋ ਕੀ ਬੋਲੇ ਮੁੱਖ ਮੰਤਰੀ?
CM ਮਾਨ ਦੇ OSD ਘੁੰਮਣ CBI ਸਾਹਮਣੇ ਹੋਏ ਪੇਸ਼, ਗ੍ਰਿਫ਼ਤਾਰੀ ‘ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ
ਪਰਵਿੰਦਰ ਝੋਟਾ ਦੇ ਕਤਲ ਦਾ ਨਵਾਂ ਵੀਡੀਓ: ਅਸ਼ਵਨੀ ਕੁਮਾਰ ਪਿਸਤੌਲ ਲੈ ਕੇ ਮੈਡੀਕਲ ਸਟੋਰ ਤੋਂ ਨਿਕਲਿਆ, ਦਿਨ-ਦਿਹਾੜੇ ਪਿੱਛੋਂ ਮਾਰੀ ਸੀ ਗੋਲੀ!
20.64 ਕਰੋੜ ਰੁਪਏ ਦੀਆਂ ਦਵਾਈਆਂ ਜ਼ਬਤ, 520 ਕੈਮਿਸਟਾਂ ਦੇ ਲਾਇਸੈਂਸ ਸਸਪੈਂਡ… ਪੰਜਾਬ ‘ਚ ਨਸ਼ਾ ਵਿਰੋਧੀ ਮੁਹਿੰਮ ਤੇਜ਼
ਨਸ਼ਿਆਂ ਖਿਲਾਫ਼ ਜੰਗ ਨੂੰ ਲੋਕ ਲਹਿਰ ਬਣਾਉਣ ਦੀ ਲੋੜ… ਝੋਟਾ ਦੇ ਮੁਲਜ਼ਮਾਂ ਨੂੰ ਮਿਲੇਗੀ ਮਿਸਾਲੀ ਸਜ਼ਾ…ਸੀਐਮ ਮਾਨ ਦਾ ਸਖ਼ਤ ਸੰਦੇਸ਼