ਸਿੱਧੂ ਨੇ ਕੈਂਸਰ ਦੇ ਇਲਾਜ ਲਈ ਡਾਈਟ ਪਲਾਨ ਕੀਤਾ ਜਾਰੀ, ਡਾਕਟਰਾਂ ਨੇ ਦਾਅਵਿਆਂ ਨੂੰ ਕੀਤਾ ਸੀ ਖਾਰਿਜ
Navjot Sidhu Diet Plan: ਨਵਜੋਤ ਸਿੰਘ ਦੇ ਦਾਅਵਿਆਂ ਤੇ ਡਾਕਟਰਾਂ ਨੇ ਕਿਹਾ ਸੀ ਕਿ ਸਿੱਧੂ ਵੱਲੋਂ ਦੱਸੀਆਂ ਗਈਆਂ ਕੁਝ ਗੱਲਾਂ 'ਤੇ ਖੋਜ ਚੱਲ ਰਹੀ ਹੈ ਪਰ ਇਨ੍ਹਾਂ ਤੋਂ ਠੀਕ ਹੋਣ ਦਾ ਦਾਅਵਾ ਸੱਚ ਨਹੀਂ ਹੈ। ਜੇਕਰ ਲੋਕਾਂ ਵਿੱਚ ਕੈਂਸਰ ਵਰਗੇ ਲੱਛਣ ਹੋਣ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ।
ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ (25 ਨਵੰਬਰ) ਨੂੰ ਇੱਕ ਡਾਈਟ ਪਲਾਨ ਜਾਰੀ ਕੀਤਾ। ਸਿੱਧੂ ਨੇ ਦਾਅਵਾ ਕੀਤਾ ਕਿ ਇਸ ਡਾਈਟ ਪਲਾਨ ਰਾਹੀਂ ਉਨ੍ਹਾਂ ਨੇ ਆਪਣੀ ਪਤਨੀ ਨਵਜੋਤ ਕੌਰ ਦਾ ਕੈਂਸਰ ਦਾ ਇਲਾਜ ਕੀਤਾ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਉਹਨਾਂ ਲਈ ਡਾਕਟਰ ਰੱਬ ਦਾ ਰੂਪ ਹੈ।
ਸਿੱਧੂ ਨੇ ਕਿਹਾ ਕਿ ਇਸ ਡਾਈਟ ਪਲਾਨ ਦੀ ਵਰਤੋਂ ਕਰਨ ਨਾਲ ਕੈਂਸਰ ਨਾਲ ਲੜਦੇ ਹੋਏ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਇਹ ਜੀਵਨ ਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਮਦਦਗਾਰ ਹੋ ਸਕਦਾ ਹੈ। ਡਾਈਟ ਬਣਾਉਣ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਹੈ। ਵੱਡੇ-ਵੱਡੇ ਡਾਕਟਰਾਂ ਦੀਆਂ ਖੋਜਾਂ ਨੂੰ ਇਕੱਠਾ ਕੀਤਾ ਹੈ। ਇਹ ਸਿਰਫ ਡਾਕਟਰਾਂ ਦੀ ਨਿਗਰਾਨੀ ਹੈ।
ਇਸ ਤੋਂ ਪਹਿਲਾਂ 21 ਨਵੰਬਰ ਨੂੰ ਸਿੱਧੂ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਯੁਰਵੈਦਿਕ ਤਰੀਕਿਆਂ ਨਾਲ ਆਪਣੀ ਪਤਨੀ ਦੇ ਕੈਂਸਰ ਦਾ ਇਲਾਜ ਕੀਤਾ ਹੈ। ਉਨਾਂ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਹੋਇਆ ਸੀ ਅਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਕਟਰਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।
ਡਾਕਟਰਾਂ ਨੇ ਕਿਹਾ ਸੀ ਕਿ ਸਿੱਧੂ ਵੱਲੋਂ ਦੱਸੀਆਂ ਗਈਆਂ ਕੁਝ ਗੱਲਾਂ ‘ਤੇ ਖੋਜ ਚੱਲ ਰਹੀ ਹੈ ਪਰ ਇਨ੍ਹਾਂ ਤੋਂ ਠੀਕ ਹੋਣ ਦਾ ਦਾਅਵਾ ਸੱਚ ਨਹੀਂ ਹੈ। ਜੇਕਰ ਲੋਕਾਂ ਵਿੱਚ ਕੈਂਸਰ ਵਰਗੇ ਲੱਛਣ ਹੋਣ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ।
ਡਾਇਟ ਵਿੱਚ ਕੀ ਕੁੱਝ ਸ਼ਾਮਿਲ
ਪਾਣੀ ਦਾ ਸੇਵਨ: ਰੋਜ਼ਾਨਾ ਘੱਟੋ-ਘੱਟ 7-8 ਗਿਲਾਸ ਸ਼ੁੱਧ ਪਾਣੀ ਪੀਣ ਦੀ ਆਦਤ ਬਣਾਓ। ਇਹ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਨ ਅਤੇ ਰਿਕਵਰੀ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ
ਚਾਹ ਦੀ ਥਾਂ: ਆਮ ਚਾਹ ਦੀ ਥਾਂ ਤੁਲਸੀ, ਅਦਰਕ, ਦਾਲਚੀਨੀ ਅਤੇ ਕਾੜ੍ਹੇ ਦੀ ਵਰਤੋਂ ਕਰੋ।
ਰਾਤ ਦੇ ਖਾਣੇ ਦਾ ਸਮਾਂ: ਰਾਤ ਦੇ ਖਾਣੇ ਤੋਂ ਬਾਅਦ ਸਵੇਰੇ ਦੇ ਭੋਜਨ ਦੇ ਵਿਚਕਾਰ ਘੱਟੋ-ਘੱਟ 12-17 ਘੰਟੇ ਦਾ ਅੰਤਰ ਰੱਖੋ। ਸਵੇਰੇ ਜਲਦੀ ਖਾਣਾ ਸ਼ੁਰੂ ਕਰੋ।
ਨੇਚੂਰਲ ਜੂਸ: ਨਿੰਬੂ ਪਾਣੀ, ਗਾਜਰ, ਚੁਕੰਦਰ, ਅਨਾਰ ਅਤੇ ਐਲੋਵੇਰਾ ਦਾ ਜੂਸ ਪੀਓ।
ਸਰੀਰਕ ਗਤੀਵਿਧੀ: ਆਪਣੀ ਜੀਵਨ ਸ਼ੈਲੀ ਵਿੱਚ ਯੋਗਾ, ਸੈਰ, ਹਲਕੀ ਕਸਰਤ ਸ਼ਾਮਲ ਕਰੋ।
ਕੈਂਸਰ ਵਿਰੋਧੀ ਭੋਜਨ: ਸਪਾਉਟ, ਹਰੀਆਂ ਸਬਜ਼ੀਆਂ (ਜਿਵੇਂ ਪਾਲਕ, ਬਰੋਕਲੀ) ਅਤੇ ਫਲ (ਅਨਾਰ, ਪਪੀਤਾ, ਸੇਬ) ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
ਇਹ ਨਾ ਖਾਓ: ਪੈਕਡ ਫੂਡ ਅਤੇ ਰਿਫਾਇੰਡ ਤੇਲ ਦਾ ਸੇਵਨ ਨਾ ਕਰੋ। ਫਾਸਟ ਫੂਡ, ਸੋਡਾ ਅਤੇ ਕਾਰਬੋਨੇਟਿਡ ਡਰਿੰਕਸ ਦੀ ਵਰਤੋਂ ਕਰਨ ਤੋਂ ਬਚਾਅ ਕਰੋ।
ਧਿਆਨ ਅਤੇ ਸਕਾਰਾਤਮਕਤਾ: ਪਰਿਵਾਰ ਅਤੇ ਦੋਸਤਾਂ ਤੋਂ ਪ੍ਰੇਰਨਾ ਲਓ, ਨਾਲ ਹੀ ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕਤਾ ਬਣਾਈ ਰੱਖੋ।
ਹੋਰ ਮਹੱਤਵਪੂਰਨ ਸੁਝਾਅ:
ਦੁੱਧ ਦੇ ਉਤਪਾਦਾਂ ਨੂੰ ਨਾਰੀਅਲ ਦੇ ਦੁੱਧ ਜਾਂ ਬਦਾਮ ਦੇ ਦੁੱਧ ਨਾਲ ਬਦਲੋ।
ਖਾਣਾ ਪਕਾਉਣ ਲਈ ਠੰਡੇ ਦਬਾਏ ਹੋਏ ਨਾਰੀਅਲ ਦੇ ਤੇਲ ਦੀ ਵਰਤੋਂ ਕਰੋ।
ਸਾਰੇ ਫਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ।
ਇੱਕ ਦਿਨ ਪਹਿਲਾਂ ਕਿਹਾ ਸੀ – ਡਾਕਟਰ ਹੈ ਸਰਵੋਤਮ
ਇਕ ਦਿਨ ਪਹਿਲਾਂ ਐਤਵਾਰ ਨੂੰ ਨਵਜੋਤ ਸਿੱਧੂ ਆਪਣੀ ਪਤਨੀ ਨੂੰ ਅੰਮ੍ਰਿਤਸਰ ਘੁੰਮਣ ਲਈ ਲੈ ਕੇ ਗਏ ਸਨ। ਇਸ ਬਾਰੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤੀ ਹੈ। ਚਾਹ ਦੇ ਸਟਾਲ ‘ਤੇ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਡਾਕਟਰਾਂ ਦਾ ਇਲਾਜ ਸਭ ਤੋਂ ਮਹੱਤਵਪੂਰਨ ਹੈ। ਹਾਲਾਂਕਿ ਸਿੱਧੂ ਨੇ ਇਹ ਵੀ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਦੱਸਾਂਗਾ ਕਿ ਇਲਾਜ ਕੀ ਕਰਨਾ ਹੈ। ਮੈਂ ਇਸ ਲਈ ਕੋਈ ਪੈਸਾ ਨਹੀਂ ਲਵਾਂਗਾ।