ਸੰਭੂ ‘ਤੇ ਭਾਈਚਾਰਿਕ ਸਾਂਝ, ਕਿਸਾਨਾਂ ਲਈ ਮਲੇਰਕੋਟਲਾ ਦੇ ਮੁਸਲਮਾਨਾਂ ਨੇ ਲਗਾਇਆ ਲੰਗਰ
ਪੰਜਾਬ ਹਰਿਆਣਾ ਦੀ ਹੱਦ ਤੇ ਕਰੀਬ ਪੰਜ ਕਿਲੋਮੀਟਰ ਲੰਬਾ ਇੱਕ ਆਰਜ਼ੀ ਸ਼ਹਿਰ ਜਿਹਾ ਵਸ ਗਿਆ ਹੈ। ਇੱਕ ਟਰਾਲੀ ਵਿੱਚ ਬੈਠੇ ਕਿਸਾਨਾਂ ਨੂੰ ਦੂਜੀ ਟਰਾਲੀ ਗੁਆਂਢੀਆਂ ਦਾ ਘਰ ਜਿਹਾ ਲੱਗਣ ਲੱਗ ਪਈ ਹੈ। ਇਸ ਕਿਸਾਨ ਅੰਦੋਲਨ ਵਿੱਚ ਵੱਖੋ ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਹੁਣ ਮਲੇਰਕੋਟਲਾ ਤੋਂ ਪਹੁੰਚੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਸਾਨਾਂ ਲਈ ਲੰਗਰ ਲਗਾਕੇ ਭਾਈਚਾਰਿਕ ਸਾਂਝ ਦਾ ਸੁਨੇਹਾ ਦਿੱਤਾ ਹੈ।
ਹਰਿਆਣਾ ਦੇ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਇੱਕ ਹਫ਼ਤੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਹੈ। ਧਰਨੇ ਵਾਲੀ ਥਾਂ ‘ਤੇ ਘੱਟੋ-ਘੱਟ 15 ਹਜ਼ਾਰ ਕਿਸਾਨ ਇਕੱਠੇ ਹੋ ਗਏ ਹਨ। ਰਾਤ ਵੇਲੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਬੈੱਡਰੂਮ ਅਤੇ ਰਸੋਈਆਂ ਵਿੱਚ ਤਬਦੀਲ ਹੋ ਜਾਂਦੀਆਂ ਹਨ। ਜਿਵੇਂ ਜਿਵੇਂ ਸੂਰਜ ਢਲ ਰਿਹਾ ਹੁੰਦਾ ਹੈ ਕਿਸਾਨਾਂ ਦੇ ਹੌਂਸਲੇ ਉਨ੍ਹੇ ਹੀ ਬੁਲੰਦ ਹੁੰਦੇ ਦਿਖਾਈ ਦਿੰਦੇ ਹਨ। ਟਰੈਕਟਰਾਂ ਤੇ ਚੱਲਣ ਵਾਲੇ ਗੀਤਾਂ ਦੀ ਅਵਾਜ਼ ਵਿੱਚ ਨੇੜੇ-ਤੇੜੇ ਚੱਲ ਰਹੇ ਜਨਰੇਟਰ ਦਾ ਰੌਲਾ ਵੀ ਇਸ ਵਿੱਚ ਰਲ ਜਾਂਦਾ ਹੈ। ਕਿ ਸਭ ਕੁੱਝ ਇੱਕੋਂ ਜਿਹਾ ਹੀ ਲੱਗਦਾ ਹੈ।
ਕਿਸਾਨਾਂ ਨੇ ਆਪਣੀ ਜਰੂਰਤ ਮੁਤਾਬਿਕ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਕਈ ਟਰਾਲੀਆਂ ਤਾਂ ਇਸ ਤਰੀਕੇ ਨਾਲ ਮੌਡੀਫਾਈ ਕੀਤੀ ਗਈਆਂ ਹਨ। ਕਿ ਤੁਸੀਂ ਵਿੱਚ ਬੈਠਕੇ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਕੋਈ ਘਰ ਹੈ ਜਾਂ ਕੋਈ ਟਰਾਲੀ। ਇਸ ਸੰਘਰਸ਼ ਵਿੱਚ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਇਕੱਠੇ ਰਹਿਣ, ਖਾਣ ਅਤੇ ਸੌਣ ਦਾ ਪ੍ਰਬੰਧ ਹੈ।
ਕਿਸਾਨਾਂ ਨੂੰ ਪਤਾ ਸੀ ਕਿ ਬਾਰਡਰ ਤੇ ਜਾਕੇ ਖਾਣ ਪੀਣ ਦਾ ਪ੍ਰਬੰਧ ਉਹਨਾਂ ਨੂੰ ਹੀ ਕਰਨਾ ਪਵੇਗਾ ਇਸ ਲਈ ਉਹ ਆਪਣੇ ਘਰ ਤੋਂ ਹੀ ਸਾਰੇ ਪ੍ਰਬੰਧ ਕਰਕੇ ਤੁਰੇ ਸਨ। ਕਿਸਾਨਾਂ ਨੇ ਪਿੰਡੋ ਤੁਰਨ ਲੱਗਿਆ ਗੈਸ ਸਿਲੰਡਰ, ਲੱਕੜ, ਦੁੱਧ ਦੇ ਪਾਊਡਰ ਦੇ ਡੱਬੇ, ਆਲੂ-ਪਿਆਜ਼ ਦੀਆਂ ਬੋਰੀਆਂ, ਆਟਾ, ਦਾਲਾਂ-ਚਾਵਲ, ਮਸਾਲੇ ਅਤੇ ਘਰ ਦਾ ਬਣਿਆ ਦੇਸੀ ਘਿਓ ਉਹ ਸਭ ਕੁੱਝ ਆਪਣੇ ਨਾਲ ਲੈ ਲਿਆ ਸੀ। ਜੋ ਆਮ ਕਿਸੇ ਵੀ ਘਰ ਵਿੱਚ ਲੋੜੀਂਦਾ ਹੁੰਦਾ ਹੈ।
ਕਿਸਾਨਾਂ ਦੀ ਮਦਦ ਲਈ ਆ ਰਹੇ ਨੇ ਆਮ ਲੋਕ
ਕਿਸਾਨਾਂ ਦੇ ਧਰਨੇ ਵਿੱਚ ਲੰਗਰ ਦੀ ਕੋਈ ਘਾਟ ਨਹੀਂ ਹੈ। ਕਿਸਾਨ ਜਿੱਥੇ ਆਪਣੀਆਂ ਤਿਆਰੀਆਂ ਕਰਕੇ ਚੱਲੇ ਹਨ ਤਾਂ ਉੱਥੇ ਹੀ ਪਿੰਡਾਂ ਦੇ ਗੁਰੂਘਰਾਂ ਵੱਲੋਂ ਵੀ ਧਰਨੇ ਵਾਲੀ ਥਾਂ ਤੇ ਲੰਗਰ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਿਸਾਨਾਂ ਲਈ ਲੰਗਰ ਉੱਪਲੱਬਧ ਕਰਵਾ ਰਹੀ ਹੈ।
ਅੰਦੋਲਨ ਵਿੱਚ ਮਲੇਰਕੋਟਲਾ ਦੇ ਮੁਸਲਮਾਨਾਂ ਨੇ ਕਿਸਾਨਾਂ ਲਈ ਮਿੱਠੇ ਚੌਲਾਂ ਦਾ ਲੰਗਰ ਲਗਾ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ। ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਸਮੁੱਚਾ ਮੁਸਲਿਮ ਭਾਈਚਾਰਾ ਕਿਸਾਨਾਂ ਦੇ ਨਾਲ ਹੈ। ਇਸ ਤੋਂ ਪਹਿਲਾਂ ਵੀ ਜਦੋਂ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਕੀਤਾ ਸੀ ਤਾਂ ਉਸ ਵੇਲੇ ਵੀ ਇਹ ਸੰਸਥਾ ਕਿਸਾਨਾਂ ਦੇ ਹੱਕ ਵਿੱਚ ਡਟੀ ਸੀ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ-