ਵਲਟੋਹਾ ਦੀ ਪੇਸ਼ੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ… ਜਾਣੋ ਕੀ ਕੀ ਬੋਲੇ ਸਾਬਕਾ ਜੱਥੇਦਾਰ

Updated On: 

22 Jan 2025 10:48 AM

ਇਸ ਸਾਰੀ ਕਾਰਵਾਈ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਕਾਫ਼ੀ ਸਵਾਲ ਉੱਠੇ ਸਨ। ਪਰ ਹੁਣ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਤਤਕਾਲੀ ਜੱਥੇਦਾਰ ਕੁੱਝ ਹੋਰ ਗੱਲਾਂ ਵੀ ਕਹਿੰਦੇ ਨਜ਼ਰ ਆ ਰਹੇ ਹਨ। ਉਹ ਅਮਿਤ ਸ਼ਾਹ ਨਾਲ ਵੀ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ।

ਵਲਟੋਹਾ ਦੀ ਪੇਸ਼ੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ... ਜਾਣੋ ਕੀ ਕੀ ਬੋਲੇ ਸਾਬਕਾ ਜੱਥੇਦਾਰ

ਵਲਟੋਹਾ ਦੀ ਪੇਸ਼ੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ... ਜਾਣੋ ਕੀ ਕੀ ਬੋਲੇ ਸਾਬਕਾ ਜੱਥੇਦਾਰ

Follow Us On

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਵਲਟੋਹਾ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਹਿਬਾਨਾਂ ਸਾਹਮਣੇ ਹੋਈ ਪੇਸ਼ੀ ਲਗਾਤਾਰ ਸਵਾਲਾਂ ਵਿੱਚ ਬਣੀ ਹੋਈ ਹੈ। ਇਸ ਤੋਂ ਬਾਅਦ ਜਿੱਥੇ ਅਕਾਲੀ ਦਲ ਨੂੰ ਜੱਥੇਦਾਰ ਨੇ ਵਲਟੋਹਾ ਦੀ ਮੈਂਬਰਸ਼ਿਪ ਖ਼ਤਮ ਕਰਨ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਵਲਟੋਹਾ ਨੇ ਖੁਦ ਹੀ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।

ਇਸ ਸਾਰੀ ਕਾਰਵਾਈ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਕਾਫ਼ੀ ਸਵਾਲ ਉੱਠੇ ਸਨ। ਪਰ ਹੁਣ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਤਤਕਾਲੀ ਜੱਥੇਦਾਰ ਕੁੱਝ ਹੋਰ ਗੱਲਾਂ ਵੀ ਕਹਿੰਦੇ ਨਜ਼ਰ ਆ ਰਹੇ ਹਨ।’

ਅਮਿਤ ਸ਼ਾਹ ਨਾਲ ਵੀ ਹੋਈ ਗੱਲ

ਵਾਇਰਲ ਹੋ ਰਹੀ ਵੀਡੀਓ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਕਹਿ ਰਹੇ ਹਨ ਕਿ ਉਹਨਾਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਬਾਤ ਹੋਈ ਹੈ। ਉਹਨਾਂ ਨੇ ਕਿਹਾ ਕਿ ਮੇਰਾ (ਗਿਆਨੀ ਹਰਪ੍ਰੀਤ ਸਿੰਘ ਦਾ) ਨੰਬਰ ਅਮਿਤ ਸ਼ਾਹ ਦੇ ਪੀ.ਏ. ਕੋਲ ਚਲਾ ਗਿਆ ਅਤੇ ਉਹਨਾਂ ਦਾ (ਅਮਿਤ ਸ਼ਾਹ ਦਾ) ਨੰਬਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਆ ਗਿਆ।

ਕਾਂਗਰਸੀ ਮੁੱਖ ਮੰਤਰੀਆਂ ਨਾਲ ਵੀ ‘ਪਿਆਰ’

ਵਿਰਸਾ ਸਿੰਘ ਵਲਟੋਹਾ ਦੇ ਸਵਾਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰਾ ਤਾਂ ਕਾਂਗਰਸੀ ਮੁੱਖ ਮੰਤਰੀਆਂ ਨਾਲ ਵੀ ਪਿਆਰ ਸੀ। ਤਤਕਾਲੀ ਜੱਥੇਦਾਰ ਨੇ ਕਿਹਾ ਕਿ ਹੋਰਨਾਂ ਜੱਥੇਦਾਰਾਂ ਨਾਲ ਕੋਈ ਗੱਲ ਨਹੀਂ ਸੀ ਸਿਰਫ਼ ਉਹੀ ਲੀਡਰਾਂ ਨਾਲ ਗੱਲਬਾਤ ਕਰਦੇ ਸੀ। ਲੀਡਰਾਂ ਨਾਲ ਰਿਸ਼ਤੇ ਉਹ ਉਹਨਾਂ ਦੀ ਆਪਣੀ ਕਾਬਲੀਅਤ ਹੈ।

ਨਾਲ ਹੀ ਗਿਆਨੀ ਗਰਪ੍ਰੀਤ ਸਿੰਘ ਸਪੱਸ਼ਟ ਕਰਦੇ ਹਨ ਕਿ ਉਹਨਾਂ ਦੀ ਇਹਨਾਂ ਲੀਡਰਾਂ ਨਾਲ ਗੱਲਬਾਤ ਰੋਜ਼ ਨਹੀਂ ਪਰ ਕਦੇ ਕਦੇ ਸਾਲ- ਛੇ ਮਹੀਨਿਆਂ ਵਿੱਚ ਹੁੰਦੀ ਸੀ।