ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਕੁਝ ਹੱਦ ਤੱਕ ਬਣੀ ਸਹਿਮਤੀ

19 Feb 2024

TV9 Punjabi

ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਚੌਥੇ ਦੌਰ ਦੀ ਬੈਠਕ ਹੋਈ ਹੈ। ਇਸ ਬੈਠਕ ਵਿੱਚ ਕੇਂਦਰ ਅਤੇ ਕਿਸਾਨਾਂ ਵਿਚਾਲੇ ਕੁਝ ਗੱਲ੍ਹ ‘ਤੇ ਸਹਿਮਤੀ ਬਣੀ ਹੈ।

ਚੌਥੇ ਦੌਰ ਦੀ ਬੈਠਕ 

ਕੇਂਦਰ ਸਰਕਾਰ ਵੱਲੋ ਕਿਸਾਨਾਂ ਅੱਗੇ ਕੁੱਝ ਸੁਝਾਅ ਰੱਖੇ ਗਏ ਹਨ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਆਪਣੇ ਸਾਥਿਆਂ ਨਾਲ ਮਿਲੇ ਕੇ ਅਗਲੇਰਾ ਫੈਸਲਾ ਲੈਣਗੀਆਂ। ਜਿਸ ਦਾ ਕੇਂਦਰ ਨੂੰ ਇੰਤਜ਼ਰ ਰਹੇਗਾ।

ਕੇਂਦਰੀ ਮੰਤਰੀ ਪਿਊਸ਼ ਗੋਇਲ

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਨਾਲ ਕਿਸਾਨਾਂ ਦਾ 5 ਸਾਲ ਦਾ ਸਮਝੌਤਾ ਕਰਵਾਇਆ ਜਾਵੇਗਾ। ਇਸ ਗੱਲ੍ਹ ਦੀ ਗਰੰਟੀ ਦਿੰਦੇ ਹਾਂ। 

5 ਸਾਲ ਦਾ ਸਮਝੌਤਾ

ਪਿਊਸ਼ ਗੋਇਲ ਨੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਉਨ੍ਹਾਂ ਫਸਲਾਂ ਨੂੰ ਐਮਐਸਪੀ ‘ਤੇ ਖਰੀਦਣਗੀਆਂ। ਮੁੱਕੀ ਤੇ ਦਾਲਾਂ ਐਮਐਸਪੀ ਤੇ ਖਰੀਦੇ ਜਾਣ ਦਾ ਸੁਝਾਅ ਵੀ ਰੱਖਿਆ। ਕਾਟਨ ਕਾਰਪੋਰੇਸ਼ਨ ਨਰਮੇ ਦੀ ਖੇਤੀ ਲਈ ਕਰਾਰ ਕਰੇਗੀ।

ਐਮਐਸਪੀ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈਂ ਇੱਕ ਪੁਲ ਵੱਜੋ ਕੇਂਦਰ ਅਤੇ ਕਿਸਾਨਾਂ ਵਿਚਾਲ ਆਪਣੀ ਭੂਮਿਕ ਨਿਭਾ ਰਿਹਾ ਹਾਂ। 

CM ਮਾਨ

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਇਤਰਾਜ਼ ਜਤਾਇਆ ਹੈ ਕਿ ਸੂਬੇ ਦੇ ਕੁਝ ਜ਼ਿਲ੍ਹਿਆਂ ਦਾ ਇੰਟਰਨੈੱਟ ਬੰਦ ਕੀਤਾ ਗਿਆ ਹੈ। ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।

ਇੰਟਰਨੈੱਟ ਬੰਦ

ਕਿਸਾਨਾ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਨੇ ਸਾਨੂੰ ਕੁਝ ਫਸਲਾਂ ‘ਤੇ ਸੁਝਾਅ ਦਿੱਤੇ ਹਨ। ਦਾਲਾਂ, ਮੱਕੀ ਅਤੇ ਨਰਮੇ ਤੇ ਸਾਨੂੰ ਐਮਐਸਪੀ ਦਿੱਤੀ ਜਾਵੇਗੀ। 

ਕਿਸਾਨਾ ਆਗੂ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਮੁੱਦੇ ‘ਤੇ ਚਰਚਾ ਕਰਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ 19 ਅਤੇ 20 ਫਰਵਰੀ ਨੂੰ ਅਸੀਂ ਇਸ ‘ਤੇ ਵਿਚਾਰ ਚਰਚਾ ਕਰਾਂਗੇ ਅਤੇ 21 ਤਰੀਕ ਨੂੰ ਦਿੱਲ ਵੱਲ ਕੂਚ ਕਰਨ ਦਾ ਫੈਸਲਾਂ ਕੀਤਾ ਜਾਵੇਗਾ।

ਦਿੱਲ ਵੱਲ ਕੂਚ

ਕਿਸਾਨਾਂ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਜੋ ਪ੍ਰਸਤਾਵ ਆਇਆ ਹੈ। ਉਹ ਮੁਲਕ ਭਰ ਲਈ ਹੈ ਇਕਲੀਆਂ ਪੰਜਾਬ ਅਤੇ ਹਰਿਆਣਾ ਦੇ ਲਈ ਨਹੀਂ ਹੈ।

ਪੰਜਾਬ ਅਤੇ ਹਰਿਆਣਾ

ਕਿਸਾਨ ਅੰਦੋਲਨ ਨੂੰ ਰੋਕਣ ਲਈ ਦਿੱਲੀ ਦੀ ਕੀਤੀ ਕਿਲ੍ਹਾਬੰਦੀ