ਮੋਹਾਲੀ: ਅੰਗੀਠੀ ਬਾਲ ਕੇ ਸੁੱਤਾ ਸੀ ਪਰਿਵਾਰ, ਸਾਹ ਘੁਟਣ ਕਾਰਨ ਮਾਂ-ਪੁੱਤ ਦੀ ਮੌਤ, ਪਿਤਾ ਦੀ ਹਾਲਤ ਗੰਭੀਰ
ਦੀਪਕ ਆਪਣੀ ਪਤਨੀ ਅਤੇ ਬੱਚੇ ਨਾਲ ਸੌਂ ਗਿਆ ਅਤੇ ਠੰਡ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ ਜਗਾ ਦਿੱਤੀ। ਦੇਰ ਰਾਤ ਜਦੋਂ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਤਾਂ ਦੀਪਕ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਬੇਹੋਸ਼ ਪਏ ਸਨ। ਇਸ ਦੌਰਾਨ ਪੂਰੇ ਕਮਰੇ 'ਚ ਧੂੰਆਂ ਫੈਲ ਗਿਆ, ਜਿਸ ਕਾਰਨ ਦੀਪਕ ਵੀ ਬੇਹੋਸ਼ ਹੋ ਗਿਆ।
ਮੋਹਾਲੀ ‘ਚ ਅੰਗੀਠੀ ਜਗਾ ਕੇ ਬੰਦ ਕਮਰੇ ‘ਚ ਸੁੱਤੇ ਮਾਂ-ਪੁੱਤ ਦੀ ਦਮ ਘੁੱਟਣ ਨਾਲ ਮੌਤ ਹੋ ਗਈ, ਜਦਕਿ ਪਿਤਾ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਹ ਘਟਨਾ 26/27 ਦਸੰਬਰ ਦੀ ਰਾਤ ਨੂੰ ਪੰਜਾਬ ਗ੍ਰੇਟਰ ਸੁਸਾਇਟੀ, ਨਿਊ ਚੰਡੀਗੜ੍ਹ ਵਿਖੇ ਵਾਪਰੀ। ਮਕਾਨ ਮਾਲਕ ਅਨੁਸਾਰ ਨੇਪਾਲ ਦਾ ਰਹਿਣ ਵਾਲਾ ਦੀਪਕ ਉਸ ਦੇ ਘਰ ਘਰੇਲੂ ਨੌਕਰ ਦਾ ਕੰਮ ਕਰਦਾ ਹੈ। ਦੀਪਕ ਆਪਣੀ ਪਤਨੀ ਪਰਸ਼ੂਪਤੀ ਅਤੇ ਡੇਢ ਸਾਲ ਦੇ ਬੇਟੇ ਨਾਲ ਘਰ ਦੇ ਨੌਕਰ ਕੁਆਟਰ ‘ਚ ਰਹਿੰਦਾ ਸੀ।
ਦੀਪਕ ਆਪਣੀ ਪਤਨੀ ਅਤੇ ਬੱਚੇ ਨਾਲ ਸੌਂ ਗਿਆ ਅਤੇ ਠੰਡ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ ਜਗਾ ਦਿੱਤੀ। ਦੇਰ ਰਾਤ ਜਦੋਂ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਤਾਂ ਦੀਪਕ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਬੇਹੋਸ਼ ਪਏ ਸਨ। ਇਸ ਦੌਰਾਨ ਪੂਰੇ ਕਮਰੇ ‘ਚ ਧੂੰਆਂ ਫੈਲ ਗਿਆ, ਜਿਸ ਕਾਰਨ ਦੀਪਕ ਵੀ ਬੇਹੋਸ਼ ਹੋ ਗਿਆ।
ਮਕਾਨ ਮਾਲਕ ਨੇ ਪੁਲਿਸ ਨੂੰ ਦਿੱਤੀ ਸੂਚਨਾ
ਮਕਾਨ ਮਾਲਕ ਨੇ ਤੁਰੰਤ ਥਾਣਾ ਮੁੱਲਾਂਪੁਰ ਅਤੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੇ ਐਸਐਚਓ ਸਤਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ਤੇ ਪੁੱਜ ਗਈ। ਪੁਲਿਸ ਤਿੰਨਾਂ ਨੂੰ ਹਸਪਤਾਲ ਲੈ ਗਈ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਔਰਤ ਅਤੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੀਪਕ ਦਾ ਇਲਾਜ ਜਾਰੀ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ
ਪੁਲਿਸ ਨੇ ਦੱਸਿਆ ਕਿ ਚੁੱਲ੍ਹੇ ਵਿੱਚੋਂ ਨਿਕਲਣ ਵਾਲੇ ਧੂੰਏਂ ਕਾਰਨ ਬੱਚੇ ਅਤੇ ਮਾਂ ਦੀ ਮੌਤ ਹੋ ਗਈ। ਨੌਕਰ ਦੀਪਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।