Morinda Sacrilege Case: ਬੇਅਦਬੀ ਮਾਮਲੇ ਦੇ ਮੁਲਜ਼ਮ ਦਾ ਅੱਜ ਪੋਸਟਮਾਰਟਮ, ਕੱਲ੍ਹ ਸਾਹ ਲੈਣ ‘ਚ ਦਿੱਕਤ ਤੋਂ ਬਾਅਦ ਹੋਈ ਸੀ ਮੌਤ
Punjab Sacrilege Case: ਪੰਜਾਬ ਦੇ ਮੋਰਿੰਡਾ ਗੁਰਦੁਆਰੇ ਵਿੱਚ ਬੇਅਦਬੀ ਮਾਮਲੇ ਦੇ ਦੋਸ਼ੀ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।
Morinda Sacrilege Case: ਪੰਜਾਬ ‘ਚ ਬੇਅਦਬੀ ਮਾਮਲੇ ਚ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਮੁਲਜਮ ਦੀ ਬੀਤੀ ਰਾਤ ਮੌਤ ਤੋਂ ਬਾਅਦ ਮੰਗਲਵਾਰ ਨੂੰ ਉਸਦਾ ਪੋਸਟਮਾਰਟਮ ਕੀਤਾ ਜਾਵੇਗਾ, ਜਿਸਤੋਂ ਬਾਅਦ ਹੀ ਉਸਦੀ ਮੌਤ ਦੀ ਵਜ੍ਹਾ ਦਾ ਖੁਲਾਸਾ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਬੀਤੀ ਰਾਤ ਸਾਹ ਲੈਣ ਚ ਦਿੱਕਤ ਪੇਸ਼ ਆਉਣ ਤੋਂ ਬਾਅਦ ਉਸਨੂੰ ਮਾਨਸਾ ਦੇ ਹਸਪਤਾਲ ਲੈ ਜਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਸੀ।
ਪੁਲਿਸ ਮੁਤਾਬਕ ਜਸਬੀਰ ਸਿੰਘ ਜੱਸੀ ਨੂੰ ਅਚਾਨਕ ਛਾਤੀ ਵਿੱਚ ਦਰਦ ਹੋਇਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਦੋਂ ਜਸਵੀਰ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਨੂੰ ਸਾਹ ਲੈਣ ਵਿੱਚ ਕਾਫੀ ਦਿੱਕਤ ਆ ਰਹੀ ਸੀ। ਉਸ ਦੀ ਹਾਲਤ ਉਸ ਵੇਲੇ ਕਾਫੀ ਖਰਾਬ ਸੀ। ਉੱਧਰ ਕਿਆਸਆਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਮੁਲਜ਼ਮ ਨਾਲ ਜੇਲ੍ਹ ਵਿੱਚ ਹੀ ਕੁਝ ਨਾ ਕੁਝ ਹੋਇਆ ਹੋਵੇਗਾ। ਹਲਾਂਕਿ ਪੁਲਿਸ ਇਸ ਮਾਮਲੇ ਤੇ ਹਾਲੇ ਕੁਝ ਵੀ ਕਹਿਣ ਤੋਂ ਬੱਚ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ ਹੋ ਸਕੇਗੀ।
ਦੱਸ ਦੇਈਏ ਕਿ ਮੋਰਿੰਡਾ ਗੁਰਦੁਆਰੇ ਵਿੱਚ ਕਥਿਤ ਤੌਰ ‘ਤੇ ਬੇਅਦਬੀ ਕਰਨ ਤੋਂ ਬਾਅਦ ਦੋਸ਼ੀ ਜਸਬੀਰ ਸਿੰਘ ਜੱਸੀ ਨੂੰ ਉਥੇ ਮੌਜੂਦ ਲੋਕਾਂ ਨੇ ਫੜ ਲਿਆ ਸੀ। ਬਾਅਦ ਵਿੱਚ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ। ਜਸਬੀਰ ਸਿੰਘ ਜੱਸੀ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਦੀ ਕਥਿਤ ਘਟਨਾ ਨੂੰ ਅੰਜਾਮ ਦਿੱਤਾ ਸੀ। ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਸੀ ਕਿ ਉਹ ਗੁਰਦੁਆਰੇ ਵਿੱਚ ਦਾਖਲ ਹੋ ਕੇ ਸਿੱਧਾ ਪਵਿੱਤਰ ਅਸਥਾਨ ਵਿੱਚ ਦਾਖਲ ਹੋਇਆ ਅਤੇ ਗ੍ਰੰਥੀਆਂ ‘ਤੇ ਹਮਲਾ ਕਰ ਦਿੱਤਾ। ਗ੍ਰੰਥੀ ਉਸ ਵੇਲੇ ਕੀਰਤਨ ਕਰ ਰਹੇ ਸਨ।
ਮੰਦਭਾਗੀ ਘਟਨਾ
ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਚ
ਵਾਪਰੀ ਬੇਅਦਬੀ ਦੀ ਘਟਨਾ#punjab pic.twitter.com/QYAm9De4ut— JasveerSingh Muktsar (@jasveermuktsar) April 24, 2023
ਇਹ ਵੀ ਪੜ੍ਹੋ
ਬੇਅਦਬੀ ਕਰਨ ਦੇ ਦੋਸ਼ ਹੇਠ ਹੋਇਆ ਸੀ ਗ੍ਰਿਫਤਾਰ
ਐਸਪੀ ਨਵਨੀਤ ਸਿੰਘ ਮਾਹਲ ਨੇ 24 ਅਪ੍ਰੈਲ ਨੂੰ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬੇਅਦਬੀ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਮੋਰਿੰਡਾ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ‘ਤੇ ਕੀਰਤਨ ਕਰ ਰਹੇ ਗ੍ਰੰਥੀਆਂ ‘ਤੇ ਹਮਲਾ ਕਰ ਦਿੱਤਾ। ਗ੍ਰਿਫਤਾਰੀ ਤੋਂ ਬਾਅਦ ਜਸਵੀਰ ਸਿੰਘ ਨੂੰ 27 ਅਪ੍ਰੈਲ ਨੂੰ ਰੂਪਨਗਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਇੱਥੇ ਇੱਕ ਵਿਅਕਤੀ ਨੇ ਪਿਸਤੌਲ ਨਾਲ ਉਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਵਿਅਕਤੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਿਰਾਸਤ ਤੋਂ ਬਾਅਦ ਜਸਵੀਰ ਸਿੰਘ (Jasbir Singh) ਨੂੰ 29 ਅਪ੍ਰੈਲ ਨੂੰ ਮਾਨਸਾ ਜੇਲ੍ਹ ਭੇਜ ਦਿੱਤਾ ਗਿਆ ਸੀ।
Punjab | A person committed ‘beadbi’ (sacrilege) and attacked ‘Granthis’ who were doing kirtan at a Gurudwara in Morinda, Rupnagar district. He has been detained. Further action is underway. Efforts underway to verify his identity: SP Navneet Singh Mahal pic.twitter.com/jhwMDceqrx
— ANI (@ANI) April 24, 2023
ਰਿਮਾਂਡ ਤੋਂ ਬਾਅਦ ਜੇਲ੍ਹ ਭੇਜਿਆ ਗਿਆ ਸੀ ਮੁਲਜ਼ਮ
ਮੁਲਜ਼ਮ ਜਸਵੀਰ ਸਿੰਘ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਮਾਨਸਾ ਜੇਲ੍ਹ ਵਿੱਚ ਭੇਜ ਦਿੱਤਾ ਸੀ। ਉਹ ਬਿਜਲੀ ਦਾ ਕੰਮ ਕਰਦਾ ਹੈ। ਲੋਕਾਂ ਮੁਤਾਬਕ ਉਹ ਝਗੜਾਲੂ ਕਿਸਮ ਦਾ ਵਿਅਕਤੀ ਸੀ। ਪੁਲੀਸ ਨੇ ਜਸਵੀਰ ਸਿੰਘ ਖ਼ਿਲਾਫ਼ ਧਾਰਾ 307 (ਕਤਲ ਦੀ ਕੋਸ਼ਿਸ਼), 323 (ਜ਼ਖਮੀ ਕਰਨਾ), 506 (ਅਪਰਾਧਿਕ ਧਮਕੀ) ਤਹਿਤ ਕੇਸ ਦਰਜ ਕੀਤਾ ਸੀ।