ਮੋਹਿੰਦਰ ਭਗਤ ਨੇ ਵਿਧਾਇਕ ਵੱਜੋਂ ਚੁੱਕੀ ਸਹੁੰ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

Updated On: 

17 Jul 2024 17:36 PM IST

ਮੋਹਿੰਦਰ ਭਗਤ ਨੇ ਵਿਧਾਇਕ ਵੱਜੋਂ ਚੁੱਕੀ ਸਹੁੰ ਹੈ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ 'ਚ ਚੁੱਕੀ ਸਹੁੰ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਵੀ ਰਹੇ ਮੌਜੂਦ ਸਨ। ਦੱਸ ਦਈਏ ਕਿ ਮੋਹਿੰਦਰ ਭਗਤ ਨੇ ਸਹੁੰ ਚੁੱਕਣ ਤੋਂ ਪਹਿਲਾਂ ਸੀਐੱਮ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ।

ਮੋਹਿੰਦਰ ਭਗਤ ਨੇ ਵਿਧਾਇਕ ਵੱਜੋਂ ਚੁੱਕੀ ਸਹੁੰ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਮੋਹਿੰਦਰ ਭਗਤ ਨੇ ਵਿਧਾਇਕ ਵੱਜੋਂ ਚੁੱਕੀ ਸਹੁੰ

Follow Us On

ਜਲੰਧਰ ਪੱਛਮੀ ਤੋਂ ਜ਼ਿਮਨੀ ਚੋਣਾਂ ਵਿੱਚ ਚੁਣੇ ਗਏ ਮੋਹਿੰਦਰ ਭਗਤ ਨੇ ਵਿਧਾਇਕ ਵੱਜੋਂ ਚੁੱਕੀ ਸਹੁੰ ਹੈ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ‘ਚ ਚੁੱਕੀ ਸਹੁੰ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਵੀ ਰਹੇ ਮੌਜੂਦ ਸਨ। ਦੱਸ ਦਈਏ ਕਿ ਮੋਹਿੰਦਰ ਭਗਤ ਨੇ ਸਹੁੰ ਚੁੱਕਣ ਤੋਂ ਪਹਿਲਾਂ ਸੀਐੱਮ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਮੋਹਿੰਦਰ ਭਗਤ ਨੇ ਜਲੰਧਰ ਪੱਛਮੀ ਤੋਂ ਜ਼ਿਮਨੀ ਚੋਣ ਵਿੱਚ 37 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਦਰਜ ਕੀਤੀ ਹੈ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਨਰਿੰਦਰਪਾਲ ਸਿੰਘ ਸਵਨਾ, ਕੁਲਵੰਤ ਸਿੰਘ ਬਾਜ਼ੀਗਰ, ਕਰਮਬੀਰ ਸਿੰਘ ਘੁੰਮਣ, ਅਜੀਤਪਾਲ ਸਿੰਘ ਕੋਹਲੀ, ਵਿਜੇ ਸਿੰਗਲਾ, ਗੁਰਪ੍ਰੀਤ ਸਿੰਘ ਗੋਗੀ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਵਿਧਾਨ ਸਭਾ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਮੋਹਿੰਦਰ ਭਗਤ ਨੂੰ ਮਿਲ ਸਕਦੀ ਹੈ ਖੇਡ ਮੰਤਰਾਲਾ ਦੀ ਮੰਤਰੀ

ਗੁਰਮੀਤ ਮੀਤ ਹੇਅਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਵਜ਼ਾਰਤ ਵਿੱਚ ਖੇਡ ਮੰਤਰੀ ਦਾ ਅਹੁਦਾ ਖਾਲੀ ਹੈ। ਹਾਲੇ ਤੱਕ ਕੋਈ ਨਵਾਂ ਖੇਡ ਮੰਤਰੀ ਨਹੀਂ ਬਣਾਇਆ ਗਿਆ ਹੈ। ਸਿਆਸੀ ਚਰਚਾਵਾਂ ਹਨ ਕਿ ਮੋਹਿੰਦਰ ਸਿੰਘ ਭਗਤ ਨੂੰ ਜਲਦ ਹੀ ਪੰਜਾਬ ਵਜ਼ਾਰਤ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ।

ਜਲੰਧਰ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸਪੋਰਟਸ ਹੱਬ

ਇਸ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਸ ਹਲਕੇ ਤੋਂ ਮੋਹਿੰਦਰ ਸਿੰਘ ਭਗਤ ਨੇ ਚੋਣ ਜਿੱਤੀ ਸੀ। ਉਸ ਹਲਕੇ ਨੂੰ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸਪੋਰਟਸ ਹੱਬ ਮੰਨਿਆ ਜਾਂਦਾ ਹੈ। ਸਭ ਤੋਂ ਵੱਡੀ ਖੇਡ ਮੰਡੀ ਅਤੇ ਫੈਕਟਰੀਆਂ ਜਲੰਧਰ ਦੇ ਪੱਛਮੀ ਹਲਕੇ ਵਿੱਚ ਹੀ ਹਨ। ਅਜਿਹੇ ‘ਚ ਸਰਕਾਰ ਜਲੰਧਰ ਤੋਂ ਹੀ ਖੇਡ ਮੰਤਰੀ ਬਣਾਉਣਾ ਚਾਹੁੰਦੀ ਸੀ। ਇਸ ਕੁਰਸੀ ਲਈ ਮਹਿੰਦਰ ਭਗਤ ਤੋਂ ਮਜ਼ਬੂਤ ​​ਕੋਈ ਉਮੀਦਵਾਰ ਨਹੀਂ ਹੋ ਸਕਦਾ ਸੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਕਰਨਗੇ MLAs ਨਾਲ ਮੀਟਿੰਗ, ਮੋਹਿੰਦਰ ਭਗਤ ਨੂੰ ਬਣਾਇਆ ਜਾ ਸਕਦਾ ਹੈ ਮੰਤਰੀ