ਮੋਗਾ ਦੇ ਨਸ਼ਾ ਮੁਕਤੀ ਕੇਂਦਰ ‘ਚੋਂ 30 ਮਰੀਜ਼ ਫ਼ਰਾਰ, ਗਾਰਡ ਨਾਲ ਕੀਤੀ ਕੁੱਟਮਾਰ ਤੇ ਤੋੜ੍ਹ ਦਿੱਤਾ ਗੇਟ ਦਾ ਤਾਲਾ; CCTV Video

Updated On: 

21 May 2026 14:54 PM IST

ਘਟਨਾ ਮੋਗੇ ਦੇ ਇਕਲੌਤੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਦੀ ਹੈ। ਇੱਥੇ ਨਸ਼ੇ ਦੇ ਮਰੀਜ਼ਾ ਨੇ ਨਸ਼ਾ ਮੁਕਤੀ ਕੇਂਦਰ ਦੇ ਮੁੱਖ ਗੇਟ ਦੇ ਤਾਲੇ ਨੂੰ ਇੱਟਾਂ ਨਾਲ ਤੋੜ ਦਿੱਤਾ ਤੇ ਗੇਟ ਖੋਲ੍ਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਮੁਕਤੀ ਕੇਂਦਰ 'ਚ ਡਿਊਟੀ ਨਿਭਾ ਰਹੇ ਸੁਰੱਖਿਆ ਕਰਮਚਾਰੀ ਨਾਲ ਵੀ ਕੁੱਟਮਾਰ ਕੀਤੀ।

ਮੋਗਾ ਦੇ ਨਸ਼ਾ ਮੁਕਤੀ ਕੇਂਦਰ ਚੋਂ 30 ਮਰੀਜ਼ ਫ਼ਰਾਰ, ਗਾਰਡ ਨਾਲ ਕੀਤੀ ਕੁੱਟਮਾਰ ਤੇ ਤੋੜ੍ਹ ਦਿੱਤਾ ਗੇਟ ਦਾ ਤਾਲਾ; CCTV Video

ਮੋਗਾ ਦੇ ਨਸ਼ਾ ਮੁਕਤੀ ਕੇਂਦਰ 'ਚੋਂ 30 ਮਰੀਜ਼ ਫ਼ਰਾਰ, CCTV Video

ਮੋਗਾ ‘ਚ ਨਸ਼ਾ ਮੁਕਤੀ ਕੇਂਦਰ ਤੋਂ ਲਗਭਗ 30 ਮਰੀਜ਼ਾਂ ਦੇ ਭੱਜ ਜਾਣ ਦੀ ਖ਼ਬਰ ਆਈ ਹੈ। ਨਸ਼ੇ ਦੀ ਲੱਤ ਨਾਲ ਜੂਝ ਰਹੇ ਮਰੀਜ਼ਾਂ ਨੇ ਨਸ਼ਾ ਮੁਕਤੀ ਕੇਂਦਰ ਦੇ ਗੇਟ ਦਾ ਤਾਲਾ ਤੋੜ੍ਹ ਦਿੱਤਾ ਤੇ ਉੱਥੋਂ ਫ਼ਰਾਰ ਹੋ ਗਏ। ਪੂਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ।

ਘਟਨਾ ਮੋਗੇ ਦੇ ਇਕਲੌਤੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਦੀ ਹੈ। ਇੱਥੇ ਨਸ਼ੇ ਦੇ ਮਰੀਜ਼ਾਂ ਨੇ ਨਸ਼ਾ ਮੁਕਤੀ ਕੇਂਦਰ ਦੇ ਮੁੱਖ ਗੇਟ ਦੇ ਤਾਲੇ ਨੂੰ ਇੱਟਾਂ ਨਾਲ ਤੋੜ ਦਿੱਤਾ ਤੇ ਗੇਟ ਖੋਲ੍ਹ ਕੇ ਫ਼ਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਮੁਕਤੀ ਕੇਂਦਰ ‘ਚ ਡਿਊਟੀ ਨਿਭਾ ਰਹੇ ਸੁਰੱਖਿਆ ਕਰਮਚਾਰੀ ਨਾਲ ਵੀ ਕੁੱਟਮਾਰ ਕੀਤੀ।

ਇਹ ਪੂਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਨਸ਼ੇ ਦੇ ਮਰੀਜ਼ ਕਿਸ ਪ੍ਰਕਾਰ ਉੱਥੋਂ ਫ਼ਰਾਰ ਹੋਣ ਲਈ ਉਤਾਵਲੇ ਸਨ। ਤਾਲਾ ਟੁੱਟਦੇ ਹੀ ਮਰੀਜ਼ਾਂ ‘ਚ ਭੱਜਣ ਲਈ ਧੱਕੋ-ਧੱਕੀ ਹੋ ਗਈ। ਪੁਲਿਸ ਪ੍ਰਸ਼ਾਸਨ ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਅਲਰਟ ਹੋ ਗਈ ਹੈ।

ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ ਅਸੀਂ ਤਿੰਨ ਜਾਣੇ ਨਸ਼ਾ ਮੁਕਤੀ ਕੇਂਦਰ ‘ਚ ਤੈਨਾਤ ਸਨ। ਮਰੀਜ਼ਾਂ ਲਈ ਖਾਣਾ ਆਇਆ ਸੀ ਤੇ ਉਨ੍ਹਾਂ ਖਾਣੇ ਵਾਲੇ ਬਰਤਨ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਕਰਮਚਾਰੀ ਨੇ ਦੱਸਿਆ ਕਿ ਉਸ ਦੇ ਗੁੱਝੀਆਂ ਸੱਟਾਂ ਲੱਗੀਆਂ ਹਨ। ਉਸ ਨੇ ਦੱਸਿਆ ਕਿ ਮਰੀਜ਼ ਦੇ ਹੱਥ ‘ਚ ਇੱਟ ਵੀ ਸੀ, ਜਿਸ ਨਾਲ ਤਾਲਾ ਤੋੜ੍ਹਿਆ ਗਿਆ ਤੇ ਲਗਭਗ 30 ਮਰੀਜ਼ ਫ਼ਰਾਰ ਹੋ ਗਏ।

Follow Us
Related Stories
ਚੰਡੀਗੜ੍ਹ MP ਨੂੰ ਪੰਜਾਬ ਕਾਂਗਰਸ ‘ਚ ਬਦਲਾਅ ਮਨਜ਼ੂਰ ਨਹੀਂ, ਕਰੀਬ 70 ਆਗੂਆਂ ਨੂੰ ਦਿੱਲੀ ਬੁਲਾਇਆ, ਮੈਨੂੰ ਨਹੀਂ ਪੁੱਛਿਆ- ਮਨੀਸ਼ ਤਿਵਾੜੀ
ਕੇਰਲਮ ਤੋਂ ਬਾਅਦ ਪੰਜਾਬ ‘ਤੇ ਕਾਂਗਰਸ ਦੀ ਨਜ਼ਰ, ਕਿਸੇ ਵੀ ਸੰਸਦ ਮੈਂਬਰ ਨੂੰ ਟਿਕਟ ਨਹੀਂ ਦੇਵੇਗੀ ਪਾਰਟੀ
ਜਲੰਧਰ ‘ਚ ਸ਼ੋਅਰੂਮ ‘ਤੇ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦਾ ਐਨਕਾਉਂਟਰ: ਪੁਲਿਸ ਨੇ ਲੱਤ ‘ਚ ਮਾਰੀ ਗੋਲੀ; ਗੈਰ-ਕਾਨੂੰਨੀ ਪਿਸਤੌਲ ਬਰਾਮਦ
ਲੁਧਿਆਣਾ ‘ਚ ਅੱਗ ਦਾ ਗੋਲਾ ਬਣੀਆਂ ਦੋ ਕਾਰਾਂ, ਹੀਰੋ ਬੇਕਰੀ ਚੌਕ ਨੇੜੇ ਇੱਕ ਗੋਦਾਮ ਸੜ ਕੇ ਹੋਇਆ ਸੁਆਹ
ਪੰਜਾਬ ਤੋਂ ਭੱਜਿਆ ਸੀਰੀਅਲ ਰੇਪਿਸਟ ਯੂਪੀ ‘ਚ ਢੇਰ, 6 ਕੁੜੀਆਂ ਨਾਲ ਜਬਰ ਜਿਨਾਹ ਕਰਕੇ ਪਹੁੰਚਿਆ ਸੀ ਮੁਜ਼ੱਫਰਨਗਰ
ਰਵਨੀਤ ਬਿੱਟੂ ਦੇ ਕੇਂਦਰੀ ਮੰਤਰੀ ਅਹੁਦੇ ‘ਤੇ ਸਸਪੈਂਸ: ਰਾਜ ਸਭਾ ਦਾ ਕਾਰਜਕਾਲ ਖਤਮ, 6 ਮਹੀਨੇ ਤੱਕ ਰਹਿ ਸਕਦੇ ਹਨ ਮੰਤਰੀ