GST ਵਿਭਾਗ ਮੋਗਾ ਦਾ ਵੱਡਾ ਐਕਸ਼ਨ, 1 ਕਰੋੜ ਦਾ ਟੈਕਸ ਬਕਾਇਆ ਨਾ ਭਰਨ ‘ਤੇ ਵਪਾਰੀ ਦੀ 20 ਮਰਲੇ ਜ਼ਮੀਨ ਹੋਵੇਗੀ ਨਿਲਾਮ

Updated On: 

21 Aug 2026 15:02 PM IST

ਆਮ ਤੌਰ 'ਤੇ ਜਦੋਂ ਲੋਕਾਂ ਵੱਲ ਕਿਸੇ ਸਰਕਾਰੀ ਵਿਭਾਗ ਦੀ ਕੋਈ ਦੇਣਦਾਰੀ ਬਾਕੀ ਹੁੰਦੀ ਹੈ, ਤਾਂ ਉਹ ਉਸ ਦੀ ਅਦਾਇਗੀ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਉਂਦੇ। ਪਰ ਜੀਐੱਸਟੀ (GST) ਦਫ਼ਤਰ ਮੋਗਾ ਨੇ ਇੱਕ ਵੱਡੀ ਮਿਸਾਲ ਕਾਇਮ ਕਰਦਿਆਂ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਰਕਾਰੀ ਵਿਭਾਗਾਂ ਦਾ ਬਣਦਾ ਟੈਕਸ ਸਮੇਂ ਸਿਰ ਅਦਾ ਨਾ ਕੀਤਾ ਜਾਵੇ, ਤਾਂ ਵਿਭਾਗ ਦੇਰ-ਸਵੇਰ ਜਾਇਦਾਦ ਜ਼ਬਤ ਕਰਨ ਅਤੇ ਬੈਂਕ ਖਾਤੇ ਅਟੈਚ ਕਰਨ ਵਰਗੇ ਸਖ਼ਤ ਕਦਮ ਚੁੱਕ ਸਕਦਾ ਹੈ।

GST ਵਿਭਾਗ ਮੋਗਾ ਦਾ ਵੱਡਾ ਐਕਸ਼ਨ, 1 ਕਰੋੜ ਦਾ ਟੈਕਸ ਬਕਾਇਆ ਨਾ ਭਰਨ ਤੇ ਵਪਾਰੀ ਦੀ 20 ਮਰਲੇ ਜ਼ਮੀਨ ਹੋਵੇਗੀ ਨਿਲਾਮ

ਆਮ ਤੌਰ ‘ਤੇ ਜਦੋਂ ਲੋਕਾਂ ਵੱਲ ਕਿਸੇ ਸਰਕਾਰੀ ਵਿਭਾਗ ਦੀ ਕੋਈ ਦੇਣਦਾਰੀ ਬਾਕੀ ਹੁੰਦੀ ਹੈ, ਤਾਂ ਉਹ ਉਸ ਦੀ ਅਦਾਇਗੀ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਉਂਦੇ। ਪਰ ਜੀਐੱਸਟੀ (GST) ਦਫ਼ਤਰ ਮੋਗਾ ਨੇ ਇੱਕ ਵੱਡੀ ਮਿਸਾਲ ਕਾਇਮ ਕਰਦਿਆਂ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਰਕਾਰੀ ਵਿਭਾਗਾਂ ਦਾ ਬਣਦਾ ਟੈਕਸ ਸਮੇਂ ਸਿਰ ਅਦਾ ਨਾ ਕੀਤਾ ਜਾਵੇ, ਤਾਂ ਵਿਭਾਗ ਦੇਰ-ਸਵੇਰ ਜਾਇਦਾਦ ਜ਼ਬਤ ਕਰਨ ਅਤੇ ਬੈਂਕ ਖਾਤੇ ਅਟੈਚ ਕਰਨ ਵਰਗੇ ਸਖ਼ਤ ਕਦਮ ਚੁੱਕ ਸਕਦਾ ਹੈ। ਇਸੇ ਸਿਲਸਿਲੇ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ ਜੀਐੱਸਟੀ ਦਫ਼ਤਰ ਮੋਗਾ ਵੱਲੋਂ ਆਉਂਦੀ 24 ਅਗਸਤ ਨੂੰ ਇੱਕ ਡਿਫਾਲਟਰ ਵਪਾਰੀ ਦੀ 20 ਮਰਲੇ ਜ਼ਮੀਨ ਦੀ ਖੁੱਲ੍ਹੀ ਨਿਲਾਮੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇੱਕ ਕਰੋੜ ਤੋਂ ਵੱਧ ਦੀ ਸੀ ਦੇਣਦਾਰੀ

ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਟੇਟ ਟੈਕਸ ਦੇ ਸਹਾਇਕ ਕਮਿਸ਼ਨਰ (ACST) ਮਨੂ ਗਰਗ ਅਤੇ ਸਟੇਟ ਟੈਕਸ ਅਫ਼ਸਰ (STO) ਚਮਨ ਲਾਲ ਨੇ ਦੱਸਿਆ ਕਿ ਜੇ.ਐੱਮ.ਸੀ. (JMC) ਕੰਸਟ੍ਰਕਸ਼ਨ ਕੰਪਨੀ ਵੱਲ ਜੀਐੱਸਟੀ ਵਿਭਾਗ ਦੀ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਕਾਇਆ ਪਈ ਸੀ। ਵਾਰ-ਵਾਰ ਮੌਕਾ ਦੇਣ ਦੇ ਬਾਵਜੂਦ ਜਦੋਂ ਕੰਪਨੀ ਵੱਲੋਂ ਇਹ ਰਕਮ ਜਮ੍ਹਾਂ ਨਹੀਂ ਕਰਵਾਈ ਗਈ, ਤਾਂ ਵਿਭਾਗ ਨੇ ਉਸ ਦੀ ਜਾਇਦਾਦ ਦੀ ਭਾਲ ਸ਼ੁਰੂ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਵਪਾਰੀ ਦੀ ਜ਼ਿਲ੍ਹੇ ਦੀ ਤਹਿਸੀਲ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਕਾਲੇਕੇ ਵਿਖੇ 20 ਮਰਲੇ ਜ਼ਮੀਨ ਮੌਜੂਦ ਹੈ। ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਜ਼ਮੀਨ ਨੂੰ ਕੇਸ ਨਾਲ ਅਟੈਚ (ਜ਼ਬਤ) ਕਰ ਲਿਆ।

24 ਅਗਸਤ ਨੂੰ ਹੋਵੇਗੀ ਜਾਇਦਾਦ ਦੀ ਨਿਲਾਮੀ

ਜਾਇਦਾਦ ਅਟੈਚ ਕਰਨ ਉਪਰੰਤ ਹੁਣ ਵਿਭਾਗ ਵੱਲੋਂ ਸਰਕਾਰੀ ਬਕਾਏ ਦੀ ਵਸੂਲੀ ਲਈ 24 ਅਗਸਤ, ਦਿਨ ਸੋਮਵਾਰ ਨੂੰ ਉਕਤ 20 ਮਰਲੇ ਜ਼ਮੀਨ ਦੀ ਜਨਤਕ ਨਿਲਾਮੀ ਕੀਤੀ ਜਾ ਰਹੀ ਹੈ। ਏਸੀਐੱਸਟੀ ਮਨੂ ਗਰਗ ਨੇ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਪਾਰੀ ਜਾਂ ਕਾਰੋਬਾਰੀ ਸਰਕਾਰ ਦਾ ਬਣਦਾ ਜੀਐੱਸਟੀ ਸਮੇਂ ਸਿਰ ਅਦਾ ਨਹੀਂ ਕਰਦਾ, ਤਾਂ ਵਿਭਾਗ ਕੋਲ ਉਸ ਦੇ ਬੈਂਕ ਖਾਤੇ ਸੀਲ ਕਰਨ ਅਤੇ ਜਾਇਦਾਦਾਂ ਨੂੰ ਅਟੈਚ ਕਰਕੇ ਨਿਲਾਮ ਕਰਨ ਦਾ ਪੂਰਾ ਅਧਿਕਾਰ ਹੈ।

ਵਪਾਰੀਆਂ ਨੂੰ ਅਪੀਲ ਅਤੇ ਨਿਲਾਮੀ ਦਾ ਸੱਦਾ

ਟੈਕਸ ਅਧਿਕਾਰੀਆਂ ਨੇ ਸਮੂਹ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਕਿਸੇ ਵੀ ਪ੍ਰੇਸ਼ਾਨੀ ਅਤੇ ਸਖ਼ਤ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਆਪਣਾ ਬਣਦਾ ਟੈਕਸ ਸਮੇਂ ਸਿਰ ਜਮ੍ਹਾਂ ਕਰਵਾਉਣ। ਇਸ ਦੇ ਨਾਲ ਹੀ ਏਸੀਐੱਸਟੀ ਮਨੂ ਗਰਗ ਨੇ ਆਮ ਲੋਕਾਂ ਅਤੇ ਚਾਹਵਾਨ ਖ਼ਰੀਦਦਾਰਾਂ ਨੂੰ ਸੱਦਾ ਦਿੱਤਾ ਕਿ ਉਹ 24 ਅਗਸਤ ਨੂੰ ਪਿੰਡ ਕਾਲੇਕੇ ਵਿਖੇ ਹੋਣ ਵਾਲੀ ਇਸ 20 ਮਰਲੇ ਜ਼ਮੀਨ ਦੀ ਖੁੱਲ੍ਹੀ ਬੋਲੀ ਵਿੱਚ ਵੱਧ ਤੋਂ ਵੱਧ ਗਿਣਤੀ ‘ਚ ਹਿੱਸਾ ਲੈਣ।

Loading...
Unable to load recommendations.
Follow Us