ਪੰਜਾਬ ਰੋਡਵੇਜ਼ ਬੱਸ ਦੀ ਗੱਡੀ ਨਾਲ ਭਿਆਨਕ ਟੱਕਰ, ਕਈ ਲੋਕ ਜ਼ਖਮੀ
ਇਹ ਹਾਦਸਾ ਕਿਸ ਕਾਰਨ ਹੋਇਆ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਸਵਾਰੀਆਂ ਨੇ ਕਿਹਾ ਕਿ ਪੰਜਾਬ ਰੋਡਵੇਜ਼ ਦਾ ਡਰਾਈਵਰ ਫੋ਼ਨ ਤੇ ਗੱਲ ਕਰ ਰਿਹਾ ਸੀ, ਪਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਮੋਗਾ ਦੇ ਧਰਮਕੋਟ ਨੇੜੇ ਪੰਜਾਬ ਰੋਡਵੇਜ਼ ਬੱਸ ਤੇ ਪਿਕਅੱਪ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ। ਰੋਡਵੇਜ਼ ਦੀ ਬੱਸ ਤੇ ਗੱਡੀ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸੜਕ ਤੋਂ ਕਈ ਫੁੱਟ ਹੇਠਾਂ ਜਾ ਉਤਰੀ, ਜਦਕਿ ਪਿਕਅੱਪ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸਾ ਧਰਮਕੋਟ ‘ਚ ਪਿੰਡ ਕਮਾਲਕੇ ਨੇੜੇ ਹੋਇਆ। ਇਸ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਐਂਬੁਲੈਂਸ ਰਾਹੀਂ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ। ਬੱਸ ਚ 30 ਤੋਂ 35 ਸਵਾਰੀਆਂ ਹੋਣ ਦੀ ਖ਼ਬਰ ਹੈ।
ਇਹ ਹਾਦਸਾ ਕਿਸ ਕਾਰਨ ਹੋਇਆ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਸਵਾਰੀਆਂ ਨੇ ਕਿਹਾ ਕਿ ਪੰਜਾਬ ਰੋਡਵੇਜ਼ ਦਾ ਡਰਾਈਵਰ ਫੋ਼ਨ ਤੇ ਗੱਲ ਕਰ ਰਿਹਾ ਸੀ, ਪਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਰੋਡਵੇਜ਼ ਦੀ ਬੱਸ ਜਲੰਧਰ ਵੱਲ ਜਾ ਰਹੀ ਸੀ ਕਿ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਪਰ ਕਰਦੇ ਹੋਏ ਦੂਜੀ ਸੜਕ ਦੇ ਜਾ ਰਹੀ ਪਿਕਅੱਪ ਗੱਡੀ ਨਾ ਟਕਰਾ ਗਈ। ਬੱਸ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਬੱਸ ਇਸ ਤੋਂ ਬਾਅਦ ਸੜਕ ਕਿਨਾਰੇ ਲੱਗੀ ਹੋਈ ਗਰਿੱਲ ਨੂੰ ਵੀ ਤੋੜਦੀ ਹੋਈ ਸੜਕ ਤੋਂ ਕਈ ਫੁੱਟ ਹੇਠਾਂ ਜਾ ਉਤਰੀ।
ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਜਾਂਚ ‘ਚ ਜੁੱਟੀ ਹੈ। ਹਾਦਸੇ ਤੋਂ ਬਾਅਦ ਜ਼ਖਮੀਆਂ ਦੀ ਮਦਦ ਲਈ ਐਂਬੁਲੈਂਸ ਮੌਕੇ ‘ਤੇ ਪਹੁੰਚ ਗਈ ਤੇ ਲੋਕਾਂ ਦਾ ਹਸਪਤਾਲ ਲਿਜਾ ਕੇ ਇਲਾਜ਼ ਕੀਤਾ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਭੀੜ ਵੀ ਇਕੱਠੀ ਹੋ ਗਈ, ਸਥਾਨਕ ਲੋਕਾਂ ਨੇ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ।