ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 7 ਗ੍ਰਾਮ ਪੰਚਾਇਤਾਂ ਨੂੰ 42 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ MLA Narinder Kaur Bharaj issued grants of 42 lakh rupees to 7 village panchayats Punjabi news - TV9 Punjabi

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 7 ਗ੍ਰਾਮ ਪੰਚਾਇਤਾਂ ਨੂੰ 42 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ

Published: 

13 Feb 2023 09:19 AM

ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੰਗਰੂਰ ਹਲਕੇ ਅਧੀਨ ਆਉਂਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਬਹੁ ਪੱਖੀ ਵਿਕਾਸ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ।

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 7 ਗ੍ਰਾਮ ਪੰਚਾਇਤਾਂ ਨੂੰ 42 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ
Follow Us On

ਸੰਗਰੂਰ: ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਹਲਕਾ ਸੰਗਰੂਰ ਦੀਆਂ 7 ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੰਗਰੂਰ ਹਲਕੇ ਅਧੀਨ ਆਉਂਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਬਹੁ ਪੱਖੀ ਵਿਕਾਸ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਹਲਕੇ ਦੇ ਲੋਕਾਂ ਦੀਆਂ ਲੋੜਾਂ ਨੂੰ ਤਰਜੀਹੀ ਆਧਾਰ ਤੇ ਪੂਰਾ ਕਰਨ ਲਈ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਗ੍ਰਾਂਟ ਪ੍ਰਦਾਨ ਕੀਤੀ ਜਾ ਰਹੀ ਹੈ।

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਇਸ ਮੌਕੇ ਹਲਕੇ ਦੇ ਪਿੰਡ ਕਲੌਦੀ ਦੀ ਗ੍ਰਾਮ ਪੰਚਾਇਤ ਨੂੰ ਤਰਲ ਵੇਸਟ ਮੈਨੇਜਮੈਂਟ ਲਈ 9 ਲੱਖ ਰੁਪਏ, ਗ੍ਰਾਮ ਪੰਚਾਇਤ ਫ਼ਤਹਿਗੜ੍ਹ ਛੰਨਾ ਨੂੰ ਆਧੁਨਿਕੀਕਰਨ ਤੇ ਸੁਧਾਰ ਸਕੀਮ ਅਧੀਨ 4.60 ਲੱਖ ਰੁਪਏ, ਗ੍ਰਾਮ ਪੰਚਾਇਤ ਬਾਲੀਆਂ ਨੂੰ ਸੋਲਰ ਲਾਈਟਾਂ ਲਾਉਣ ਲਈ 2.48 ਲੱਖ ਅਤੇ ਯਾਦਗਾਰੀ ਗੇਟ ਲਈ 10 ਲੱਖ,ਥਲੇਸ ਨੂੰ ਸੋਲਿਡ ਵੇਸਟ ਮੈਨੇਜਮੈਂਟ ਲਈ 5.54 ਲੱਖ ਅਤੇ ਗ੍ਰਾਮ ਪੰਚਾਇਤ ਬੰਗਾਵਾਲੀ ਨੂੰ ਯਾਦਗਾਰੀ ਗੇਟ ਲਈ 10 ਲੱਖ ਰੁਪਏ ਅਤੇ ਘਾਬਦਾਂ ਨੂੰ ਕਬਰਸਤਾਨ ਲਈ ਇਕ ਲੱਖ ਰੁਪਏ ਦਾ ਚੈਕ ਸੌਂਪਦਿਆਂ ਸਮੁੱਚੇ ਕੰਮ ਪਾਰਦਰਸ਼ੀ ਪ੍ਰਣਾਲੀ ਨਾਲ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ।

ਕਲੌਦੀ ਦੇ ਕਲੱਬ ਨੂੰ ਦਿੱਤੀ ਗਈ ਕ੍ਰਿਕਟ ਕਿੱਟ

ਇਸ ਮੌਕੇ ਕਲੌਦੀ ਦੇ ਕਲੱਬ ਨੂੰ ਕ੍ਰਿਕਟ ਕਿੱਟ ਵੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਸ਼ਹਿਰਾਂ ਤੇ ਦਿਹਾਤੀ ਖੇਤਰਾਂ ਦਾ ਯੋਜਨਾਬੱਧ ਢੰਗ ਨਾਲ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਉਹ ਖੁਦ ਵਿਧਾਨ ਸਭਾ ਹਲਕਾ ਸੰਗਰੂਰ ਦੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਤੋਂ ਪੂਰੀ ਵਾਕਿਫ਼ ਹਨ ਅਤੇ ਤਰਜੀਹੀ ਆਧਾਰ ਤੇ ਸਭ ਲੋੜਾਂ ਨੂੰ ਪੜਾਅਵਾਰ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦਾ ਸਰਵਪੱਖੀ ਵਿਕਾਸ ਕਰਨ ਲਈ ਕੋਈ ਕਮੀ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਤੇ ਦਿਹਾਤੀ ਖੇਤਰਾਂ ਦਾ ਯੋਜਨਾਬੱਧ ਢੰਗ ਨਾਲ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਉਹ ਖੁਦ ਵਿਧਾਨ ਸਭਾ ਹਲਕਾ ਸੰਗਰੂਰ ਦੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਤੋਂ ਪੂਰੀ ਵਾਕਿਫ਼ ਹਨ ਅਤੇ ਤਰਜੀਹੀ ਆਧਾਰ ਤੇ ਸਭ ਲੋੜਾਂ ਨੂੰ ਪੜਾਅਵਾਰ ਪੂਰਾ ਕੀਤਾ ਜਾਵੇਗਾ।

ਪੰਚਾਇਤਾਂ ਵੱਲੋਂ ਜਾਹਿਰ ਕੀਤੀ ਗਈ ਸੰਤੁਸ਼ਟੀ

ਇਸ ਮੌਕੇ ਗੁਰਪਿਆਰ ਅਕੋਈ ਸਾਹਿਬ, ਮਨਦੀਪ ਰੂਪਾਹੇੜੀ, ਹਰਜੀਤ ਕਲੌਦੀ, ਬੰਟੀ ਥਲੇਸਾ ਵੀ ਹਾਜ਼ਰ ਸਨ। ਪੰਚਾਇਤਾਂ ਨੇ ਸੂਬਾ ਸਰਕਾਰ ਵਲੋਂ ਦਿੱਤੀ ਜਾ ਰਹੀਆਂ ਗਰਾਂਟਾ ਤੇ ਸੰਤੁਸ਼ਟੀ ਜਾਹਿਰ ਕੀਤੀ।ਪੰਚਾਇਤ ਮੁਖੀਆਂ ਦਾ ਕਹਿਣਾ ਸੀ ਪਿਛਲੀਆਂ ਸਰਕਾਰਾਂ ਵਲੋਂ ਇਸ ਤਰਾਂ ਯੋਜਨਾਬਧ ਤਰੀਕੇ ਨਾਲ ਗਰਾਂਟਾ ਦੀ ਤਕਸੀਮ ਨਹੀਂ ਕੀਤੀ ਗਈ ਜੇਕਰ ਇਸੇ ਤਰਾਂ ਗਰਾਂਟਾ ਮਿਲਦੀਆਂ ਰਹੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਪਿੰਡ ਨੁਹਾਰ ਬਦਲ ਜਾਵੇਗੀ ਉਹਨਾਂ ਸੰਗਰੂਰ ਵਿਧਾਇਕ ਨੂੰ ਗਰਾਂਟਾ ਦੇ ਸਹੀ ਲਗਾਉਣ ਤੇ ਪਾਰਦਰਸ਼ਿਤਾ ਵਾਰੇ ਵਿਸਵਾਸ ਦਵਾਇਆ।ਇਸ ਮੌਕੇ ਸੰਗਰੂਰ ਵਿਧਾਇਕ ਨਰਿੰਦਰ ਕੌਰ ਨੇ ਸਰਪੰਚਾ ਨਾਲ ਗੱਲਬਾਤ ਕਰ ਪਿੰਡਾ ਦੀ ਅਸਲ ਹਾਲਾਤ ਬਾਰੇ ਜਾਣਿਆ।

Exit mobile version