MLA ਫਰੀਦਕੋਟ ‘ਤੇ MLA ਜੈਤੋ ਵਲੋਂ ਕੇਂਦਰੀ ਮਾਡਰਨ ਜੇਲ੍ਹ ਦਾ ਨਿਰੀਖਣ, ਜ਼ਮਾਨਤ ਅਤੇ ਪੈਰਵਾਈ ਸਬੰਧੀ ਸਮੱਸਿਆਵਾਂ ਆਈਆਂ ਸਾਹਮਣੇ

Updated On: 

20 Dec 2025 22:44 PM IST

ਇਸੇ ਲੜੀ ਤਹਿਤ ਅੱਜ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਅਤੇ ਹਲਕਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਨਯੋਗ ਜੱਜ ਸਾਹਿਬਾਨਾਂ ਦੇ ਨਾਲ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦਾ ਨਿਰੀਖਣ ਕੀਤਾ ਗਿਆ। ਦੌਰੇ ਦੌਰਾਨ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ।

MLA ਫਰੀਦਕੋਟ ਤੇ MLA ਜੈਤੋ ਵਲੋਂ ਕੇਂਦਰੀ ਮਾਡਰਨ ਜੇਲ੍ਹ ਦਾ ਨਿਰੀਖਣ, ਜ਼ਮਾਨਤ ਅਤੇ ਪੈਰਵਾਈ ਸਬੰਧੀ ਸਮੱਸਿਆਵਾਂ ਆਈਆਂ ਸਾਹਮਣੇ
Follow Us On

ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਸੁਧਾਰ ਅਤੇ ਉਨ੍ਹਾਂ ਨੂੰ ਸਮਾਜ ਦਾ ਚੰਗਾ ਨਾਗਰਿਕ ਬਣਾਉਣ ਲਈ ਜ਼ਿਲ੍ਹਾ ਪੱਧਰੀ ਨਿਗਰਾਨ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਕਮੇਟੀਆਂ ਵਿੱਚ ਸਬੰਧਤ ਜ਼ਿਲ੍ਹਿਆਂ ਦੇ ਵਿਧਾਇਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਹਰ ਚਾਰ ਮਹੀਨੇ ਬਾਅਦ ਜੇਲ੍ਹਾਂ ਦਾ ਦੌਰਾ ਕਰਕੇ ਕੈਦੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਯਤਨ ਕਰਨਗੇ।

ਜ਼ਿਲ੍ਹਾ ਪ੍ਰਸ਼ਾਸਨ ਤੇ ਮਾਨਯੋਗ ਜੱਜ ਸਾਹਿਬਾਨ ਵੀ ਰਹੇ ਮੌਜੂਦ

ਇਸੇ ਲੜੀ ਤਹਿਤ ਅੱਜ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਅਤੇ ਹਲਕਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਨਯੋਗ ਜੱਜ ਸਾਹਿਬਾਨਾਂ ਦੇ ਨਾਲ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦਾ ਨਿਰੀਖਣ ਕੀਤਾ ਗਿਆਦੌਰੇ ਦੌਰਾਨ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ

ਜ਼ਮਾਨਤ ਅਤੇ ਪੈਰਵਾਈ ਸਬੰਧੀ ਸਮੱਸਿਆਵਾਂ ਆਈਆਂ ਸਾਹਮਣੇ MLA ਸੇਖੋਂ

ਇਸ ਮੌਕੇ ਗੱਲਬਾਤ ਕਰਦਿਆਂ MLA ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਕੁਝ ਕੈਦੀਆਂ ਵੱਲੋਂ ਇਹ ਸਮੱਸਿਆਵਾਂ ਸਾਹਮਣੇ ਆਈਆਂ ਹਨ ਕਿ ਕਿਸੇ ਦੀ ਕਾਨੂੰਨੀ ਪੈਰਵਾਈ ਢੰਗ ਨਾਲ ਨਹੀਂ ਹੋ ਰਹੀ, ਕਿਸੇ ਦੇ ਪਰਿਵਾਰਕ ਮੈਂਬਰ ਮਿਲਣ ਨਹੀਂ ਆ ਰਹੇ ਜਾਂ ਕਿਸੇ ਦੀ ਜ਼ਮਾਨਤ ਮਨਜ਼ੂਰ ਹੋਣ ਦੇ ਬਾਵਜੂਦ ਜ਼ਮਾਨਤ ਦੇਣ ਵਾਲਾ ਵਿਅਕਤੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਇਹ ਛੋਟੀਆਂ ਪਰ ਅਹਿਮ ਸਮੱਸਿਆਵਾਂ ਹਨ, ਜਿਨ੍ਹਾਂ ਦਾ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਹੱਲ ਕੱਢਣ ਲਈ ਜਲਦ ਉਪਰਾਲੇ ਕੀਤੇ ਜਾਣਗੇ।

ਜੇਲ੍ਹ ਅੰਦਰ ਪ੍ਰਬੰਧ ਚੰਗੇ, ਲੋੜ ਪਈ ਤਾਂ ਜੈਮਰ ਵੀ ਲਗਾਏ ਜਾਣਗੇ MLA ਅਮੋਲਕ ਸਿੰਘ

ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਨੇ ਕਿਹਾ ਕਿ ਫਰੀਦਕੋਟ ਜੇਲ੍ਹ ਅੰਦਰ ਕੈਦੀਆਂ ਲਈ ਪ੍ਰਬੰਧ ਸੰਤੋਸ਼ਜਨਕ ਹਨ। ਉਨ੍ਹਾਂ ਦੱਸਿਆ ਕਿ ਕੁਝ ਪੜ੍ਹੇ-ਲਿਖੇ ਕੈਦੀਆਂ ਵੱਲੋਂ ਇਹ ਮਸਲਾ ਰੱਖਿਆ ਗਿਆ ਹੈ ਕਿ ਸਜ਼ਾ ਭੁਗਤ ਕੇ ਰਿਹਾਅ ਹੋਣ ਮਗਰੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲਣ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਕੈਦੀਆਂ ਦੀ ਮੰਗ ਹੈ ਕਿ ਕੁਝ ਸ਼ਰਤਾਂ ਤਹਿਤ ਅਜਿਹੇ ਲੋਕਾਂ ਲਈ ਸਰਕਾਰੀ ਨੌਕਰੀ ਦੇ ਮੌਕੇ ਬਣਾਏ ਜਾਣ। ਇਸ ਮਸਲੇ ਨੂੰ ਉਹ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ।

ਮੋਬਾਈਲ ਵਰਤੋਂ ਦੀ ਕੋਈ ਘਟਨਾ ਨਹੀਂ, ਫਿਰ ਵੀ ਪੂਰੀ ਸਾਵਧਾਨੀ

ਇਕ ਸਵਾਲ ਦੇ ਜਵਾਬ ਵਿੱਚ MLA ਅਮੋਲਕ ਸਿੰਘ ਨੇ ਕਿਹਾ ਕਿ ਫਿਲਹਾਲ ਫਰੀਦਕੋਟ ਜੇਲ੍ਹ ਵਿੱਚ ਮੋਬਾਈਲ ਫੋਨ ਦੀ ਗੈਰਕਾਨੂੰਨੀ ਵਰਤੋਂ ਸਬੰਧੀ ਕੋਈ ਘਟਨਾ ਸਾਹਮਣੇ ਨਹੀਂ ਆਈਫਿਰ ਵੀ ਜੇ ਭਵਿੱਖ ਵਿੱਚ ਜੈਮਰ ਲਗਾਉਣ ਦੀ ਲੋੜ ਪਈ ਤਾਂ ਪੰਜਾਬ ਸਰਕਾਰ ਵਲੋਂ ਉਹ ਵੀ ਲਗਾਏ ਜਾਣਗੇ।

Related Stories
ਮਨਰੇਗਾ ਮੁੱਦੇ ‘ਤੇ ਕਾਂਗਰਸ ਕੱਲ੍ਹ ਪੰਜਾਬ ਵਿੱਚ ਕਰੇਗੀ ਵਿਰੋਧ ਪ੍ਰਦਰਸ਼ਨ, ਸੁਪ੍ਰੀਆ ਵੜਿੰਗ ਨੇ ਕਿਹਾ, ਇਹ ਗਰੀਬਾਂ ਤੋਂ ਰੁਜ਼ਗਾਰ ਖੋਹਣ ਦੀ ਸਾਜ਼ਿਸ਼
ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ, ਮਨਰੇਗਾ ਦਾ ਨਾਮ ‘ਜੀ ਰਾਮ ਜੀ’ ਰੱਖਣ ਦਾ ਕੀਤਾ ਵਿਰੋਧ
CM ਮਾਨ ਨੇ ਟ੍ਰੇਨੀ ਪਾਇਲਟਾਂ ਤੇ AME ਇੰਜੀਨੀਅਰਾਂ ਨਾਲ ਕੀਤੀ ਗੱਲਬਾਤ, 4 ਹਜ਼ਾਰ ਤੋਂ ਵੱਧ ਟ੍ਰੇਨੀ ਕਰ ਚੁੱਕੇ ਹਨ ਟ੍ਰੇਨਿੰਗ
ਫਿਰੋਜ਼ਪੁਰ ਦਾ ਨਸ਼ਾ ਤਸਕਰ ਪੰਚਕੁਲਾ ਪੁਲਿਸ ਤੋਂ ਗ੍ਰਿਫ਼ਤਾਰ, ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ
ਪੰਜਾਬ ਸਰਕਾਰ ਵੱਲੋਂ ਅੱਜ ਮੈਗਾ PTM ਦਾ ਆਯੋਜਨ, ਬੱਚਿਆਂ ਦੀ ਸਿੱਖਿਆ ਲਈ ਮਾਪਿਆਂ ਦੀ ਸ਼ਮੂਲੀਅਤ
ਜੱਦੀ ਪਿੰਡ ਸਤੌਜ ਦੇ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਏ ਸੀਐਮ ਮਾਨ, ਚੋਣਾ ਵਿੱਚ ਜਿੱਤ ਮਿਲਣ ‘ਤੇ ਲੋਕਾਂ ਦਾ ਕੀਤਾ ਧੰਨਵਾਦ