ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ: ਅਮਨ ਅਰੋੜਾ ਨੇ ਕੀਤੀ ਮੁਲਾਕਾਤ, ਵਿਧਾਇਕਾ ਨੇ ਮੰਨਿਆ ਪਾਰਟੀ ਦਾ ਫੈਸਲਾ

Updated On: 

21 Jul 2025 11:37 AM IST

ਪੰਜਾਬ AAP ਪ੍ਰਧਾਨ ਅਮਨ ਅਰੋੜਾ ਨੇ ਅਨਮੋਲ ਗਗਨ ਨਾਲ ਪਰਿਵਾਰਿਕ ਮਾਹੌਲ ਵਿੱਚ ਮੁਲਾਕਾਤ ਕੀਤੀ। ਜਿਥੇ ਦੋਹਾਂ ਵਿਚਕਾਰ ਖੁੱਲ੍ਹ ਕੇ ਗੱਲਬਾਤ ਹੋਈ। ਅਮਨ ਅਰੋੜਾ ਨੇ ਮੀਟਿੰਗ ਤੋਂ ਬਾਅਦ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਅਨਮੋਲ ਗਗਨ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਅਤੇ ਉਹ ਹੁਣ ਪਾਰਟੀ ਦੇ ਨਾਲ ਪਹਿਲਾਂ ਵਾਂਗ ਹੀ ਸਰਗਰਮੀ ਨਾਲ ਕੰਮ ਕਰਦੀਆਂ ਰਹਿਣਗੀਆਂ।

ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ: ਅਮਨ ਅਰੋੜਾ ਨੇ ਕੀਤੀ ਮੁਲਾਕਾਤ, ਵਿਧਾਇਕਾ ਨੇ ਮੰਨਿਆ ਪਾਰਟੀ ਦਾ ਫੈਸਲਾ
Follow Us On

ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਬੀਤੇ ਕੱਲ੍ਹ ਹੀ ਉਨ੍ਹਾਂ ਨਾਰਾਜ਼ਗੀ ਜਾਹਿਰ ਕਰਦੇ ਹੋਈਆਂ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਅਤੇ ਸਿਆਸਤ ਛੱਡਣ ਦਾ ਐਲਾਨ ਕੀਤਾ ਸੀ।

ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ

ਅੱਜ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਅਨਮੋਲ ਗਗਨ ਨਾਲ ਪਰਿਵਾਰਿਕ ਮਾਹੌਲ ਵਿੱਚ ਮੁਲਾਕਾਤ ਕੀਤੀ। ਜਿਥੇ ਦੋਹਾਂ ਵਿਚਕਾਰ ਖੁੱਲ੍ਹ ਕੇ ਗੱਲਬਾਤ ਹੋਈ। ਅਮਨ ਅਰੋੜਾ ਨੇ ਮੀਟਿੰਗ ਤੋਂ ਬਾਅਦ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਅਨਮੋਲ ਗਗਨ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਅਤੇ ਉਹ ਹੁਣ ਆਮ ਆਦਮੀ ਪਾਰਟੀ ਦੇ ਨਾਲ ਪਹਿਲਾਂ ਵਾਂਗ ਹੀ ਸਰਗਰਮੀ ਨਾਲ ਕੰਮ ਕਰਦੀਆਂ ਰਹਿਣਗੀਆਂ।

ਅਨਮੋਲ ਗਗਨ ਨੇ ਵੀ ਪਾਰਟੀ ਦੇ ਫੈਸਲੇ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਤੇ ਖੇਤਰ ਦੀ ਭਲਾਈ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਤਪਰ ਹਨ। ਉਨ੍ਹਾਂ ਨੇ ਪਾਰਟੀ ਪ੍ਰਧਾਨ ਦੀ ਸਲਾਹ ਨੂੰ ਸਿਰ ਮੱਥੇ ਲਾਉਂਦਿਆਂ, ਆਉਣ ਵਾਲੇ ਸਮੇਂ ਵਿੱਚ ਖਰੜ ਵਿਧਾਨ ਸਭਾ ਹਲਕੇ ਦੀ ਤਰੱਕੀ ਲਈ ਵਚਨਬੱਧਤਾ ਜਤਾਈ।

ਕੌਣ ਹਨ ਅਨਮੋਲ ਗਗਨ ਮਾਨ?

ਅਨਮੋਲ ਗਗਨ ਮਾਨ ਨੇ ਸਾਲ 2022 ਵਿੱਚ ਖਰੜ ਤੋਂ ਆਪਣੀ ਪਹਿਲੀ ਚੋਣ ਜਿੱਤੀ ਅਤੇ ਉਸੇ ਸਾਲ ਉਨ੍ਹਾਂ ਨੂੰ ਭਗਵੰਤ ਮਾਨ ਕੈਬਨਿਟ ਵਿੱਚ ਮੰਤਰੀ ਬਣਾਇਆ ਗਿਆ। ਮੂਲ ਰੂਪ ਵਿੱਚ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਅਨਮੋਲ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਵੀ ਜਾਣੀ ਮਾਣੀ ਗਾਇਕਾ ਰਹੀ ਹੈ ਅਤੇ ਕਈ ਪ੍ਰਸਿੱਧ ਗੀਤ ਰਿਲੀਜ਼ ਕਰ ਚੁੱਕੀ ਹੈ। ਉਨ੍ਹਾਂ ਦੀ ਲੋਕਪ੍ਰੀਤਾ ਨੇ ਪਾਰਟੀ ਨੂੰ ਨੌਜਵਾਨ ਵੋਟਰਾਂ ਵਿੱਚ ਮਜ਼ਬੂਤੀ ਦਿੱਤੀ।

ਜਾਣੋ ਕੀ ਹੈ ਅਨਮੋਲ ਮਾਨ ਅਗਲਾ ਕਦਮ?

ਹੁਣ ਜਦੋਂ ਕਿ ਅਨਮੋਲ ਗਗਨ ਮਾਨ ਨੇ ਅਸਤੀਫਾ ਵਾਪਸ ਲੈ ਲਿਆ ਹੈ, ਉਹ ਆਮ ਆਦਮੀ ਪਾਰਟੀ ਨਾਲ ਨਵੇਂ ਜੋਸ਼ ਨਾਲ ਕੰਮ ਕਰਦੀਆਂ ਦਿਖਾਈ ਦੇਣਗੀਆਂ। ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਵਿੱਚ ਇਕਤਾ ਬਰਕਰਾਰ ਹੈ ਅਤੇ ਹਰ ਨੇਤਾ ਨੂੰ ਆਦਰ ਮਿਲ ਰਿਹਾ ਹੈ। ਉਮੀਦ ਹੈ ਕਿ ਅਨਮੋਲ ਗਗਨ ਦੇ ਇਸ ਰੁਖ ਤੋਂ ਬਾਅਦ ਖਰੜ ਹਲਕੇ ਦੇ ਲੱਟਕੇ ਹੋਏ ਪ੍ਰਾਜੈਕਟਾਂ ਨੂੰ ਰਫ਼ਤਾਰ ਮਿਲੇਗੀ।