ਲੁਧਿਆਣਾ' ਚ ਲੱਗੇਗਾ 2 ਦਿਨਾਂ ਖੇਤੀ ਮੇਲਾ, ਮੰਤਰੀ ਖੁੱਡੀਆਂ ਹੋਣਗੇ ਸ਼ਾਮਲ | Minister gurmeet singh Khuddia will attend agricultural fair will be held in Ludhiana know full detail in punjabi Punjabi news - TV9 Punjabi

ਲੁਧਿਆਣਾ ‘ਚ ਲੱਗੇਗਾ 2 ਦਿਨਾਂ ਖੇਤੀ ਮੇਲਾ, ਮੰਤਰੀ ਖੁੱਡੀਆਂ ਹੋਣਗੇ ਸ਼ਾਮਲ

Updated On: 

14 Sep 2024 18:50 PM

Gurmeet Singh Khuddia: ਕਿਸਾਨ ਮੇਲੇ ਵਿੱਚ ਹੰਗਾਮਾ ਸੁਣ ਕੇ ਮੰਤਰੀ ਖੁੱਡੀਆਂ ਸਟੇਜ ਤੋਂ ਹੇਠਾਂ ਆ ਕੇ ਅਧਿਆਪਕਾਂ ਨੂੰ ਮਿਲੇ। ਅਧਿਆਪਕਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਖੁੱਡੀਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਹਨ। ਉਹ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਜ਼ਰੂਰ ਪਹੁੰਚਾਉਣਗੇ।

ਲੁਧਿਆਣਾ ਚ ਲੱਗੇਗਾ 2 ਦਿਨਾਂ ਖੇਤੀ ਮੇਲਾ, ਮੰਤਰੀ ਖੁੱਡੀਆਂ ਹੋਣਗੇ ਸ਼ਾਮਲ

ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

Follow Us On

Agriculture Fair: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਲੁਧਿਆਣਾ ਪਹੁੰਚ ਗਏ ਹਨ। ਖੁੱਡੀਆਂ ਪੀਏਯੂ ਵਿਖੇ ਕਿਸਾਨ ਅਤੇ ਵੈਟਰਨਰੀ ਯੂਨੀਵਰਸਿਟੀ ਵੱਲੋਂ ਲਗਾਏ ਗਏ ਕਿਸਾਨ ਅਤੇ ਪਸ਼ੂ ਪਾਲਣ ਮੇਲੇ ਵਿੱਚ ਭਾਗ ਲਿਆ। ਪਿਛਲੇ ਕਈ ਦਿਨਾਂ ਤੋਂ ਹੜਤਾਲ ‘ਤੇ ਚੱਲ ਰਹੇ ਪੀਏਯੂ ਦੇ ਅਧਿਆਪਕਾਂ ਨੇ ਖੇਤੀਬਾੜੀ ਮੰਤਰੀ ਖੁੱਡੀਆਂ ਦੇ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਿਸਾਨ ਮੇਲੇ ਵਿੱਚ ਰੋਸ ਮਾਰਚ ਵੀ ਕੱਢਿਆ।

ਕਿਸਾਨ ਮੇਲੇ ਵਿੱਚ ਹੰਗਾਮਾ ਸੁਣ ਕੇ ਮੰਤਰੀ ਖੁੱਡੀਆਂ ਸਟੇਜ ਤੋਂ ਹੇਠਾਂ ਆ ਕੇ ਅਧਿਆਪਕਾਂ ਨੂੰ ਮਿਲੇ। ਅਧਿਆਪਕਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਖੁੱਡੀਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਹਨ। ਉਹ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਜ਼ਰੂਰ ਪਹੁੰਚਾਉਣਗੇ।

ਇਹ ਵੀ ਪੜ੍ਹੋ: ਦਿੱਲੀ ਪਹੁੰਚੇ ਮੁੱਖਮੰਤਰੀ ਭਗਵੰਤ ਮਾਨ, ਕੇਜਰੀਵਾਲ ਨਾਲ ਕਰਨਗੇ ਮੁਲਾਕਾਤ

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਰਾਲੀ ਦੇ ਮੁੱਦੇ ‘ਤੇ ਕਿਹਾ ਕਿ ਪੰਜਾਬ ਨੂੰ ਉਸੇ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਾਡਾ ਹੈ। ਅਸੀਂ ਇਸ ਦੀ ਹਵਾ ਨੂੰ ਜ਼ਹਿਰੀਲਾ ਨਹੀਂ ਬਣਨ ਦੇਵਾਂਗੇ। ਪੰਜਾਬ ਦੇ ਨਾਲ-ਨਾਲ ਕੇਂਦਰ ਵੀ ਪਰਾਲੀ ਦੇ ਪ੍ਰਬੰਧਨ ਵਿੱਚ ਮਦਦ ਕਰ ਰਿਹਾ ਹੈ, ਜਿਸ ਕਾਰਨ ਪਰਾਲੀ ਨੂੰ ਹੌਲੀ-ਹੌਲੀ ਖਤਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਨਵੀਂ ਤਕਨੀਕ ਕਾਰਨ ਹੁਣ ਬੀਜ ਇਸ ਤਰ੍ਹਾਂ ਤਿਆਰ ਕੀਤੇ ਜਾ ਰਹੇ ਹਨ ਕਿ ਘੱਟ ਪਾਣੀ ਦੀ ਲੋੜ ਪਵੇ ਅਤੇ ਪਰਾਲੀ ਵੀ ਨਾ ਰਹਿ ਜਾਵੇ। ਇਸ ਦੌਰਾਨ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਮੋਦੀ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਬਿਨਾਂ ਕਿਸੇ ਸਬੂਤ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਕੇ ਬਾਹਰ ਭੇਜ ਦਿੱਤਾ ਹੈ। ਖੁੱਡੀਆਂ ਨੇ ਕਿਹਾ ਕਿ ਅੱਜ ਉਨ੍ਹਾਂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਵਧੀਆ ਖੇਤੀ ਕਰਕੇ ਨਾਮਣਾ ਖੱਟਿਆ ਹੈ।

200 ਵੱਧ ਲਗਾਏ ਜਾਣਗੇ ਸਟਾਲ

ਮੇਲੇ ਵਿੱਚ 200 ਤੋਂ ਵੱਧ ਸਟਾਲ ਲਗਾਏ ਗਏ ਹਨ, ਜਿੱਥੇ ਵੱਖ-ਵੱਖ ਬੀਜਾਂ, ਕੀਟਨਾਸ਼ਕਾਂ ਅਤੇ ਪਸ਼ੂਆਂ ਦੀ ਖੁਰਾਕ ਦੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਡਾ: ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਕਿਸਾਨ ਮੇਲਾ 1967 ਵਿਚ ਸ਼ੁਰੂ ਹੋਇਆ ਸੀ | ਕਿਸਾਨਾਂ ਨੂੰ ਨਵੀਂ ਤਕਨੀਕ ਪ੍ਰਦਾਨ ਕਰਨ ਵੱਲ ਇਹ ਇੱਕ ਸਾਰਥਕ ਕਦਮ ਹੈ। ਮੇਲੇ ਵਿੱਚ ਕਿਸਾਨਾਂ ਨੇ ਨਵੀਆਂ ਖੇਤੀ ਤਕਨੀਕਾਂ ਅਤੇ ਮਸ਼ੀਨਰੀ ਬਾਰੇ ਜਾਣਕਾਰੀ ਹਾਸਲ ਕੀਤੀ।

Exit mobile version