ਹੁਣ ਸਕੂਲਾਂ ਚ ਮਿਲੇਗਾ ਖੀਰ ਤੇ ਹਲਵਾ, ਸਿੱਖਿਆ ਵਿਭਾਗ ਨੇ ਬਦਲਿਆ Mid Day Meal ਦਾ Menu

Published: 

02 Jan 2025 13:51 PM

ਪੰਜਾਬ ਵਿੱਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ। ਜਿੱਥੇ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਖਾਣਾ ਪਰੋਸਿਆ ਜਾਂਦਾ ਹੈ। ਇਸ ਪਿੱਛੇ ਬੱਚਿਆਂ ਨੂੰ ਸਕੂਲ ਨਾਲ ਜੋੜਨ ਦੀ ਕੋਸ਼ਿਸ਼ ਹੈ। ਮਿਡ-ਡੇ-ਮੀਲ ਲਈ ਵਿਭਾਗ ਵੱਲੋਂ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਮਿਡ-ਡੇ-ਮੀਲ ਵਿਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ। ਇਸ ਦੇ ਲਈ ਸਾਰੇ ਸਕੂਲਾਂ ਵਿੱਚ ਕੁੱਕ ਤਾਇਨਾਤ ਕਰ ਦਿੱਤੇ ਗਏ ਹਨ।

ਹੁਣ ਸਕੂਲਾਂ ਚ ਮਿਲੇਗਾ ਖੀਰ ਤੇ ਹਲਵਾ, ਸਿੱਖਿਆ ਵਿਭਾਗ ਨੇ ਬਦਲਿਆ Mid Day Meal ਦਾ Menu

ਹੁਣ ਸਕੂਲਾਂ ‘ਚ ਮਿਲੇਗਾ ਖੀਰ ਤੇ ਹਲਵਾ, ਸਿੱਖਿਆ ਵਿਭਾਗ ਨੇ ਬਦਲਿਆ Mid Day Meal ਦਾ Menu

Follow Us On

ਪੰਜਾਬ ‘ਚ ਸਰਦੀ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ‘ਚ ਦੇਸੀ ਘਿਓ ਦਾ ਹਲਵਾ ਅਤੇ ਖੀਰ ਮਿਲੇਗੀ। ਸਿੱਖਿਆ ਵਿਭਾਗ ਨੇ ਨਵੇਂ ਸਾਲ ਲਈ ਮਿਡ-ਡੇ-ਮੀਲ ਦਾ ਮੀਨੂ ਜਾਰੀ ਕਰ ਦਿੱਤਾ ਹੈ। ਇਹ ਮੇਨੂ 8 ਜਨਵਰੀ ਨੂੰ ਸਕੂਲ ਖੁੱਲ੍ਹਦੇ ਹੀ ਲਾਗੂ ਹੋ ਜਾਵੇਗਾ। ਇਹ ਮੇਨੂ 31 ਜਨਵਰੀ ਤੱਕ ਰਹੇਗਾ। ਇਸ ਤੋਂ ਬਾਅਦ ਸਰਕਾਰ ਵੱਲੋਂ ਇਸ ਵਿੱਚ ਬਦਲਾਅ ਕੀਤੇ ਜਾਣਗੇ।

ਇਸ ਤੋਂ ਪਹਿਲਾਂ ਬੱਚਿਆਂ ਨੂੰ ਫਲ ਦੇਣ ਦਾ ਫੈਸਲਾ ਕੀਤਾ ਗਿਆ। ਉਸ ਸਮੇਂ ਵਿਭਾਗ ਦੀ ਦਲੀਲ ਸੀ ਕਿ ਇਸ ਨਾਲ ਜਿੱਥੇ ਬੱਚਿਆਂ ਨੂੰ ਸਰੀਰਕ ਲਾਭ ਮਿਲੇਗਾ, ਉੱਥੇ ਕਿਸਾਨਾਂ ਨੂੰ ਵੀ ਇਸ ਦਾ ਲਾਭ ਹੋਵੇਗਾ। ਜੇਕਰ ਕਿਸੇ ਵੀ ਸਥਾਨ ‘ਤੇ ਨਿਰਧਾਰਤ ਮੀਨੂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਸਕੂਲ ਮੁਖੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

19 ਹਜ਼ਾਰ ਸਕੂਲਾਂ ਚ ਮਿਲਦਾ Mid Day Meal