12th Board Topper: ਫਿਰੋਜ਼ਪੁਰ ਦੀ ਮਨਵੀਰ ਨੇ ਮਾਰੀ ਬਾਜ਼ੀ, ਸੂਬੇ ਵਿੱਚੋ ਦੂਜਾ ਸਥਾਨ ਕੀਤਾ ਹਾਸਿਲ
12th Board Topper: ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਹਲਕੇ ਦੀ ਮਨਵੀਰ ਕੌਰ ਨੇ ਸੂਬੇ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਸਦੀ ਇਸ ਪ੍ਰਾਪਤੀ ਨਾਲ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਮਨਵੀਰ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦੀ ਹੈ। ਮਨਵੀਰ ਦੱਸਦੀ ਹੈ ਕਿ ਪੜਾਈ ਵਿੱਚ ਉਸਦੇ ਮਾਪਿਆਂ ਨੇ ਉਸ ਦਾ ਬਹੁਤ ਸਾਥ ਦਿੱਤਾ ਹੈ।
ਫਿਰੋਜ਼ਪੁਰ ਦੀ ਮਨਵੀਰ ਨੇ ਮਾਰੀ ਬਾਜ਼ੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ 12ਵੀਂ ਦੇ ਨਤੀਜ਼ਿਆਂ ਵਿੱਚੋਂ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਜੀਰਾ ਹਲਕੇ ਦੀ ਮਨਵੀਰ ਕੌਰ ਨੇ ਟੌਪ ਕੀਤਾ ਹੈ। ਮਨਵੀਰ ਨੇ 12ਵੀਂ ਜਮਾਤ ਵਿੱਚ ਸੂਬੇ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਮਨਵੀਰ ਦੀ ਇਸ ਪ੍ਰਾਪਤੀ ਤੋਂ ਬਾਅਦ ਉਹਨਾਂ ਦੇ ਮਾਪੇ ਅਤੇ ਸਕੂਲ ਅਧਿਆਪਕ ਕਾਫੀ ਖੁਸ਼ ਦਿਖਾਈ ਦਿੱਤੇ।
ਨਤੀਜਿਆਂ ਤੋਂ ਬਾਅਦ ਟੀਵੀ 9 ਨਾਲ ਗੱਲਬਾਤ ਕਰਦਿਆਂ ਵਿਦਿਆਰਥਣ ਮਨਵੀਰ ਕੌਰ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦੀ ਹੈ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹੈ।
ਪਿੰਡ ਵਿੱਚ ਖੁਸ਼ੀ ਦੀ ਲਹਿਰ
ਜਿਵੇਂ ਹੀ ਬੋਰਡ ਵੱਲੋਂ ਨਤੀਜ਼ਿਆਂ ਦਾ ਐਲਾਨ ਕੀਤਾ ਗਿਆ ਤਾਂ ਮਨਪ੍ਰੀਤ ਦਾ ਨਾਂਅ ਐਲਾਨਿਆ ਗਿਆ। ਜਿਸ ਤੋਂ ਬਾਅਦ ਪਿੰਡ ਵਾਲਿਆਂ ਵਿੱਚ ਖੁਸੀ ਦੀ ਲਹਿਰ ਦੌੜ ਗਈ। ਮਨਵੀਰ ਕੌਰ, ਜੋ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਝੀਰਾ ਹਲਕੇ ਦੇ ਪਿੰਡ ਮਾਲੇਸ਼ਾਹ ਦੀ ਵਸਨੀਕ ਹੈ ਅਤੇ ਕਸੋਆਣਾ ਸਕੂਲ ਐਸ.ਐਸ.ਐਮ. ਵਿੱਚ ਪੜ੍ਹਦੀ ਹੈ।
ਮਨਵੀਰ ਨੇ ਦਿਲ ਲਗਾਕੇ ਮਿਹਨਤ ਕੀਤੀ ਜਿਸ ਦਾ ਫਲ ਉਸ ਨੂੰ ਬੋਰਡ ਦੇ ਨਤੀਜ਼ਿਆਂ ਰਾਹੀਂ ਮਿਲਿਆ ਹੈ। ਹੁਣ ਮਨਵੀਰ ਦਾ ਹੌਂਸਲਾ ਹੋਰ ਵਧ ਗਿਆ ਹੈ। ਉਹ ਹੋਰ ਮਿਹਨਤ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੇ।
ਮਨਵੀਰ ਕੌਰ ਦੇ ਮਾਪਿਆਂ ਨੇ ਕਿਹਾ ਕਿ ਮਨਵੀਰ ਨੇ ਬਹੁਤ ਪੜ੍ਹਾਈ ਕੀਤੀ ਅਤੇ ਉਹਨਾਂ ਨੇ ਵੀ ਉਸਦਾ ਪੂਰਾ ਸਮਰਥਨ ਕੀਤਾ। ਮਾਪਿਆਂ ਨੇ ਕਿਹਾ ਕਿ ਮਨਵੀਰ ਦਾ ਸੁਪਨਾ ਹੈ ਕਿ ਉਹ ਡਾਕਟਰ ਬਣੇ।
ਇਹ ਵੀ ਪੜ੍ਹੋ
ਮੁੱਖ ਮੰਤਰੀ ਨੇ ਵੀ ਦਿੱਤੀ ਵਧਾਈ
ਨਤੀਜਿਆਂ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ੋਸਲ ਮੀਡੀਆ ਪਲੇਟਫਾਰਮ X ਤੇ ਪੋਸਟ ਪਾਕੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਮੁੱਖ ਮੰਤਰੀ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਸ ਵਾਰ ਵੀ ਧੀਆਂ ਨੇ ਬਾਜ਼ੀ ਮਾਰੀ ਹੈ।
ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਇਸ ਵਾਰ ਵੀ ਸਾਡੀਆਂ ਧੀਆਂ ਨੇ ਬਾਜ਼ੀ ਮਾਰੀ ਹੈ। ਅੱਵਲ ਆਈਆਂ ਕੁੜੀਆਂ ‘ਚ ਪਹਿਲੇ ਸਥਾਨ ‘ਤੇ ਜ਼ਿਲ੍ਹਾ ਬਰਨਾਲਾ ਦੀ ਹਰਸੀਰਤ ਕੌਰ, ਦੂਜੇ ਸਥਾਨ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਮਨਵੀਰ ਕੌਰ ਅਤੇ ਤੀਜੇ ਸਥਾਨ ਤੇ ਜ਼ਿਲ੍ਹਾ ਮਾਨਸਾ ਦੀ ਅਰਸ਼ ਰਹੀ। ਪਹਿਲਾ, ਦੂਜਾ ਅਤੇ ਤੀਜਾ ਸਥਾਨ pic.twitter.com/gONrnb6FFF
— Bhagwant Mann (@BhagwantMann) May 14, 2025