ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਇਲਾਜ਼ ਦੌਰਾਨ ਹੋਈ ਮੌਤ; ਵੀਡੀਓ ਵਾਈਰਲ

Updated On: 

13 Apr 2026 23:21 PM IST

ਮਾਨਸਾ ਸ਼ਹਿਰ ਦੇ ਖੋਖਰ ਰੋਡ ਤੇ ਰਹਿਣ ਦੀ 3 ਬੱਚਿਆਂ ਦੀ ਮਾਂ ਦੇ ਨਾਲ ਗੁਆਂਢ ਵਿੱਚ ਹੀ ਰਹਿੰਦੇ 25 ਸਾਲਾਂ ਨੌਜਵਾਨ ਦੇ ਨਾਲ ਨਜਾਇਜ਼ ਸਬੰਧ ਹੋਣ ਦੇ ਚਲਦਿਆਂ ਔਰਤ ਦੇ ਪਰਿਵਾਰ ਨੇ ਨੌਜਵਾਨ ਦੀ ਦਰਖਤ ਦੇ ਨਾਲ ਬੰਨ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਲਾਜ ਦੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ।

ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਇਲਾਜ਼ ਦੌਰਾਨ ਹੋਈ ਮੌਤ; ਵੀਡੀਓ ਵਾਈਰਲ

ਮਾਨਸਾ ਦੇ ਖੋਖਰ ਰੋਡ ‘ਤੇ 25 ਸਾਲਾ ਜਸ਼ਨਦੀਪ ਨਾਮੀ ਨੌਜਵਾਨ ਦੀ ਦਰੱਖਤ ਦੇ ਨਾਲ ਬੰਨ ਕੇ ਬੁਰੀ ਤਰ੍ਹਾਂ ਮਾਰ ਕੁੱਟ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਨੌਜਵਾਨ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸ਼ਨਦੀਪ ਸਿੰਘ ਗੁਆਂਢ ਵਿੱਚ ਰਹਿੰਦੀ ਤਿੰਨ ਬੱਚਿਆਂ ਦੀ ਮਾਂ ਦੇ ਨਾਲ ਪ੍ਰੇਮ ਸਬੰਧ ਸਨ।

ਜਿਸ ਦੇ ਚਲਦਿਆਂ ਪਹਿਲਾਂ ਵੀ ਜਸ਼ਨਦੀਪ ਦੇ ਨਾਲ ਮਾਰ ਕੁੱਟ ਕੀਤੀ ਗਈ ਸੀ। ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਔਰਤ ਉਨ੍ਹਾਂ ਦੇ ਬੇਟੇ ਨੂੰ ਲਗਾਤਾਰ ਫੋਨ ਕਰਦੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਕਾਫੀ ਵਾਰ ਉਸ ਨੂੰ ਸਮਝਾਇਆ ਗਿਆ ਫੋਨ ਨਾ ਕਰਕੇ। ਉਨ੍ਹਾਂ ਕਿਹਾ ਕਿ ਔਰਤ ਨੇ ਉਸ ਦੇ ਪੁੱਤਰ ਦਾ ਪਿੱਛਾ ਨਹੀਂ ਛੱਡਿਆ। ਜਿਸ ਦੇ ਚਲਦਿਆਂ ਉਨ੍ਹਾਂ ਦੇ ਪੁੱਤਰ ਨੂੰ ਹੁਣ ਔਰਤ ਦੇ ਪਰਿਵਾਰ ਵਾਲਿਆਂ ਨੇ ਬੁਰੀ ਤਰ੍ਹਾਂ ਦੇ ਨਾਲ ਦਰੱਖਤ ਦੇ ਨਾਲ ਬੰਨ ਕੇ ਕੁੱਟ ਮਾਰ ਕੀਤੀ ਗਈ।

ਵਾਇਰਲ ਵੀਡੀਓ ਦੇਖੋ

ਇਲਾਜ਼ ਦੌਰਾਨ ਨੌਜਵਾਨ ਦੀ ਮੌਤ

ਜਿਸ ਦੌਰਾਨ ਉਸ ਦੀਆਂ ਲਤਾਂ-ਬਾਹਾਂ ਤੋੜ ਕਿ ਬੁਰੀ ਤਰ੍ਹਾਂ ਨਕਾਰਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਇਲਾਜ਼ ਦੇ ਦੌਰਾਨ ਮੌਤ ਹੋ ਗਈ। ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ

ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਮਾਨਸਾ ਦੇ ਥਾਣਾ ਸਿਟੀ-1 ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਜਸ਼ਨਦੀਪ ਸਿੰਘ ਦੀ ਦਰਖਤ ਨਾਲ ਬੰਨ ਕੇ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਕੁੱਟਮਾਰ ਕੀਤੀ ਗਈ। ਜਿਸ ਦੇ ਚਲਦਿਆਂ ਜੇਰੇ ਇਲਾਜ ਉਸ ਦੀ ਮੌਤ ਹੋ ਗਈ ਅਤੇ ਪੁਲਿਸ ਨੇ ਹੁਣ ਮ੍ਰਿਤਕ ਦੇ ਭਾਈ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Follow Us
Related Stories
ਬੇਅਦਬੀ ਮਾਮਲੇ ‘ਚ ਸੁਖਬੀਰ ਬਾਦਲ ਚੰਡੀਗੜ੍ਹ ਅਦਾਲਤ ਵਿੱਚ ਹੋਏ ਪੇਸ਼, ਪੰਜਾਬ ਪੁਲਿਸ ਤੋਂ ਮੰਗੀ ਸਟੇਟਸ ਰਿਪੋਰਟ; ਸਰਕਾਰੀ ਵਕੀਲ ਨੇ ਦਿੱਤੀਆਂ ਦਲੀਲਾਂ
ਜਲੰਧਰ ਜ਼ਿਲ੍ਹਾ ਅਦਾਲਤ ਨੂੰ ਬੰਬ ਦੀ ਧਮਕੀ, ਮੌਕੇ ‘ਤੇ ਬੰਬ ਸਕੁਐਡ, ਖਾਲੀ ਕਰਵਾਇਆ ਗਿਆ ਕੋਰਟ ਕੰਪਲੈਕਸ
ਨਗਰ ਨਿਗਮਾਂ ਅਤੇ ਕੌਂਸਲਾਂ ਦੇ ਮੁਖੀਆਂ ਦੀ ਚੋਣ ਸੀਐਮ ਮਾਨ ਕਰਨਗੇ ਤੈਅ,’ਆਪ’ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ, ਬਣੀ 2027 ਦੀਆਂ ਚੋਣਾਂ ਦੀ ਰਣਨੀਤੀ
ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਹਾਣੀ: ਕਦੇ ਸਿੱਖਿਆ ਵਿੱਚ 22ਵੇਂ ਅਤੇ 27ਵੇਂ ਸਥਾਨ ‘ਤੇ ਸੀ, ਹੁਣ ਕਿਵੇਂ ਬਣਿਆ ਨੰਬਰ ਇੱਕ ਸੂਬਾ?
ਲੁਧਿਆਣਾ ਦੀ ਫੈਕਟਰੀ ਵਿੱਚ ਗੈਸ ਲੀਕ, ਪਿਤਾ-ਪੁੱਤਰ ਸਮੇਤ 3 ਦੀ ਮੌਤ: ਕਈ ਬੇਹੋਸ਼, ਫੈਕਟਰੀ ਮਾਲਿਕ ‘ਤੇ ਲਾਪਰਵਾਹੀ ਦੇ ਆਰੋਪ
ਬਿਕਰਮ ਮਜੀਠੀਆ ਦੀ ਭਾਲ ‘ਚ ਪੰਜਾਬ ਪੁਲਿਸ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਰੇਡ; ਜਬਰਨ ਥਾਣੇ ਵਿੱਚ ਵੜ੍ਹ ਕੇ ਮੁਲਜ਼ਮ ਨੂੰ ਛੁੜਵਾਉਣ ਦਾ ਆਰੋਪ