ਮਾਨਸਾ। ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਅੱਜ ਪਹਿਲੀ ਬਰਸੀ ਹੈ। ਜਵਾਹਰਕੇ ਪਿੰਡ, ਜੋ ਕਿ ਮੂਸੇਵਾਲਾ ਦੀ ਲਾਸਟ ਰਾਈਡ ਬਣਿਆ ਸੀ ਉਥੇ ਅੱਜ ਵੀ ਵੀ ਗੋਲੀਆਂ ਦੇ ਨਿਸ਼ਾਨ ਹਨ ਜਿਨ੍ਹਾਂ ਨੇ 29 ਮਈ, 2022 ਨੂੰ ਮੂਸੇਵਾਲਾ ਦੇ ਸਰੀਰ ਨੂੰ ਵਿੰਨ੍ਹਿਆ ਸੀ। ਤੇ ਉਹ ਗੋਲੀਆਂ ਦੇ ਨਿਸ਼ਾਨਾ ਵੇਖਕੇ ਮੂਸਾਵਾਲਾ ਦੀ ਮਾਤਾ ਚਰਨਕੌਰ ਭਾਵੁਕ ਹੋ ਗਈ।
ਪਿੰਡ ਜਵਾਹਰਕੇ ਦੇ ਸਰਪੰਚ ਤ੍ਰਿਲੋਚਨ ਸਿੰਘ ਅਤੇ ਸਾਬਕਾ ਸਰਪੰਚ ਰਜਿੰਦਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਸਾਰਾ ਪਿੰਡ ਮੂਸੇਵਾਲਾ ਦੇ ਰੰਗ ਵਿੱਚ ਰੰਗਿਆ ਗਿਆ ਹੈ। ਬਰਸੀ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਅੰਤਿਮ ਸਫ਼ਰੀ ਸਥਾਨ ਦੇਖਣ ਪੁੱਜੇ ਅਤੇ ਮੂਸੇਵਾਲਾ ਦੀਆਂ ਪੇਂਟਿੰਗਾਂ ਅੱਗੇ ਮੱਥਾ ਟੇਕਿਆ।
‘ਪੰਚਾਇਤ ਨੇ ਸਿੱਧੂ ਦਾ ਬੁੱਤ ਲਗਾਉਣ ਦੀ ਬਣਾਈ ਯੋਜਨਾ’
ਪਿੰਡ ਜਵਾਹਰਕੇ ਅੱਜ ਵੀ ਮੂਸੇਵਾਲਾ ਦੀ ਮਾਤਾ ਚਰਨਕੌਰ ਤੇ ਪਿਤਾ ਬਲਕੌਰ ਸਿੰਘ (Balkaur Singh) ਇਨਸਾਫ਼ ਦੀ ਮੰਗ ਕਰ ਰਹੇ ਹਨ। ਪਿੰਡ ਦੀ ਪੰਚਾਇਤ ਨੇ ਇਸ ਥਾਂ ਨੂੰ ਯਾਦਗਾਰੀ ਬਣਾਉਣ ਲਈ ਸਿੱਧੂ ਦਾ ਬੁੱਤ ਲਗਾਉਣ ਦੀ ਯੋਜਨਾ ਬਣਾਈ ਹੈ। ਪਹਿਲੀ ਬਰਸੀ ਮੌਕੇ ਪੂਰੇ ਪਿੰਡ ਨੂੰ ਸਿੱਧੂ ਮੂਸੇਵਾਲਾ ਦੇ ਪੋਸਟਰਾਂ ਨਾਲ ਸਜਾਇਆ ਗਿਆ ਅਤੇ ਅਤੁੱਟ ਪਾਠ ਦੇ ਭੋਗ ਪਾ ਕੇ ਠੰਡੇ ਮਿੱਠੇ ਜਲ ਦਾ ਛਿੜਕਾਅ ਕੀਤਾ ਗਿਆ। ਜਿਸ ਵਿੱਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਮੂਸੇਵਾਲਾ ਦੀਆਂ ਤਸਵੀਰਾਂ ਯਾਦਗਾਰੀ ਚਿੰਨ੍ਹ ਵਜੋਂ ਭੇਟ ਕੀਤੀਆਂ ਗਈਆਂ।
‘ਮੂਸੇਵਾਲਾ ਦੇ ਪਰਿਵਾਰ ਨਾਲ ਖੜ੍ਹਾ ਹੈ ਸਾਰਾ ਪਿੰਡ’
ਲਖਵਿੰਦਰ ਸਿੰਘ ਲਖਨਪਾਲ ਨੇ ਕਿਹਾ ਕਿ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਹਰ ਪਿੰਡ ਨੇ ਆਵਾਜ਼ ਬੁਲੰਦ ਕੀਤੀ ਹੈ, ਉਹ ਅਤੇ ਪੂਰਾ ਪਿੰਡ ਉਨ੍ਹਾਂ ਦੇ ਨਾਲ ਖੜ੍ਹਾ ਹੈ। ਜਦੋਂ ਤੱਕ ਮੂਸੇਵਾਲਾ ਦੇ ਕਤਲ ਦੇ ਸਾਜ਼ਿਸ਼ਕਰਤਾ ਨਹੀਂ ਫੜੇ ਜਾਂਦੇ। ਉਦੋਂ ਤੱਕ ਉਹ ਇਸ ਸੰਘਰਸ਼ ‘ਤੇ ਡਟੇ ਰਹਿਣਗੇ। ਇਸ ਤੋਂ ਇਲਾਵਾ ਨੌਜਵਾਨਾਂ ਨੇ ਮੂਸੇਵਾਲਾ ਨੂੰ ਆਪਣੇ ਗੀਤ ਗਾ ਕੇ ਸ਼ਰਧਾਂਜਲੀ ਦਿੱਤੀ।
ਇਸ ਤੋਂ ਇਲਾਵਾ ਮਾਨਸਾ (Mansa) ਅਤੇ ਹੋਰ ਥਾਵਾਂ ਤੇ ਮੂਸੇਵਾਲਾ ਦੀ ਯਾਦ ਵਿੱਚ ਚਿੱਤਰ ਲਗਾਏ ਗਏ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਮੂਸੇਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਮੂਸੇਵਾਲਾ ਦੀ ਯਾਦ ਵਿੱਚ ਭੋਗ ਪਾਏ ਗਏ। ਜਿਸ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਪੁੱਜਣਗੀਆਂ ਅਤੇ ਸ਼ਾਮ ਨੂੰ ਮਾਨਸਾ ਦੇ ਗੁਰਦੁਆਰਾ ਸਿੰਘ ਸਭਾ ਤੋਂ ਬੱਸ ਸਟੈਂਡ ਤੱਕ ਦੋ ਇਨਸਾਫ ਮਾਰਚ ਕੱਢਿਆ ਗਿਆ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ