ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਪਹੁੰਚੀ ਲੁਧਿਆਣਾ, ‘ਪੀਐੱਮ ਵਿਸ਼ਵਕਰਮਾ’ ਯੋਜਨਾ ਕਰਵਾਈ ਲਾਂਚ

Published: 

17 Sep 2023 22:11 PM

ਲੁਧਿਆਣਾ ਪਹੁੰਚੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ 'ਪੀਐੱਮ ਵਿਸ਼ਵਕਰਮਾ. ਯੋਜਨਾ ਲਾਂਚ ਕਰਵਾਈ। ਲੇਖੀ ਦੱਸਿਆ ਮੋਦੀ ਸਰਕਾਰ ਨੇ ਦੇਸ਼ ਦਾ ਬਹੁਤ ਵਿਕਾਸ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਦਾ ਪੂਰਾ ਲਾਭ ਲੈ ਰਹੀ ਹੈ। ਉਨ੍ਹਾਂ ਨੇ ਮਾਨ ਸਰਕਾਰ 'ਤੇ ਨਿਸ਼ਾਨਾ ਵੀ ਸਾਧਿਆ

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਪਹੁੰਚੀ ਲੁਧਿਆਣਾ, ਪੀਐੱਮ ਵਿਸ਼ਵਕਰਮਾ ਯੋਜਨਾ ਕਰਵਾਈ ਲਾਂਚ
Follow Us On

ਲੁਧਿਆਣਾ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਲੁਧਿਆਣਾ ਜ਼ਿਲ੍ਹੇ ਦੀ ਪੀਏਯੂ ਯੂਨੀਵਰਸਿਟੀ ਵਿੱਚ ਆਯੋਜਿਤ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੀ। ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਸਨਮਾਨਿਤ ਕੀਤਾ। ਲੇਖੀ ਨੇ ਕਿਹਾ ਕਿ ਅੱਜ ਵਿਸ਼ਵਕਰਮਾ ਦਿਵਸ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਵੀ ਹੈ। ਪ੍ਰਧਾਨ ਮੰਤਰੀ (Prime Minister) ਨੇ ਨਵੇਂ ਭਾਰਤ ਦੀ ਨੀਂਹ ਰੱਖੀ ਹੈ। ਲੇਖੀ ਨੇ ਦੱਸਿਆ ਕਿ ਅੱਜ ਪੰਜਾਬ ਵਿੱਚ ਨੈਸ਼ਨਲ ਹਾਈਵੇਅ ਤੇ 6 ਪ੍ਰਾਜੈਕਟ ਚੱਲ ਰਹੇ ਹਨ। ਲੋਕ ਬਿਨਾਂ ਕਿਸੇ ਸਮੱਸਿਆ ਦੇ ਕਿਤੇ ਵੀ ਆ ਸਕਦੇ ਹਨ। ਜੋ ਕੰਮ ਲੁਧਿਆਣੇ ਵਿੱਚ 70 ਸਾਲਾਂ ਵਿੱਚ ਨਹੀਂ ਹੋਏ ਸਨ ਉਹ ਅੱਜ ਮੋਦੀ ਸਰਕਾਰ ਵਿੱਚ ਹੋ ਰਹੇ ਹਨ।

ਕੇਂਦਰੀ ਮੰਤਰੀ (Union Minister) ਲੇਖੀ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਦੀਆਂ ਸਕੀਮਾਂ ਤੇ ਲੀਪਾ ਪੋਤੀ ਕਰਕੇ ਆਪਣਾ ਟੈਗ ਲਗਾ ਰਹੀ ਹੈ। ਪੰਜਾਬ ਸਰਕਾਰ ਮੋਦੀ ਸਰਕਾਰ ਦੀ ਸਕੀਮ ਦਾ ਪੂਰਾ ਲਾਭ ਲੈ ਰਹੀ ਹੈ। ਕਿਸੇ ਸਮੇਂ ਪੰਜਾਬ ਦੀ ਜੀਡੀਪੀ ਪਹਿਲੇ ਨੰਬਰ ‘ਤੇ ਸੀ ਪਰ ਅੱਜ 27ਵੇਂ ਨੰਬਰ ‘ਤੇ ਪਹੁੰਚ ਗਈ ਹੈ। ਜੇਕਰ ਇਹ ਸਰਕਾਰ ਕੁਝ ਸਮਾਂ ਹੋਰ ਪੰਜਾਬ ਵਿੱਚ ਰਹੀ ਤਾਂ ਪੰਜਾਬ ਦੀ ਗਿਣਤੀ ਵਿੱਚ ਹੋਰ ਗਿਰਾਵਟ ਆਵੇਗੀ।

‘ਮੋਦੀ ਦੇ ਆਉਣ ਤੋਂ ਬਾਅਦ ਮਜ਼ਦੂਰਾਂ ਦਾ ਸਨਮਾਨ ਵਧਿਆ’

ਅੱਜ ਤੱਕ ਦੇਸ਼ ਵਿੱਚ ਮਜ਼ਦੂਰਾਂ ਨੂੰ ਅਣ-ਸਿੱਖਿਅਤ ਸਮਝਿਆ ਜਾਂਦਾ ਸੀ, ਪਰ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਬਾਅਦ ਮਜ਼ਦੂਰਾਂ ਨੂੰ ਵੀ ਸਨਮਾਨ ਮਿਲਿਆ ਹੈ। ਅੱਜ ਕੇਂਦਰ ਸਰਕਾਰ ਦੀ ਮਦਦ ਨਾਲ ਹਰ ਸਰਕਾਰੀ ਬੈਂਕ ਮਜ਼ਦੂਰਾਂ ਨੂੰ ਕਾਮਯਾਬ ਹੋਣ ਲਈ ਕਰਜ਼ੇ ਦੇ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜੀ-20, ਸਰਹੱਦੀ ਸੁਰੱਖਿਆ, ਡਿਜੀਟਲ ਇੰਡੀਆ,(Digital India) ਹਰ ਘਰ ਵਿੱਚ ਟਾਇਲਟ ਆਦਿ ਵਰਗੇ ਵੱਡੇ ਕੰਮ ਪ੍ਰਮੁੱਖਤਾ ਨਾਲ ਕੀਤੇ ਹਨ। ਦੇਸ਼ ਪਹਿਲਾਂ ਸੋਨੇ ਦੀ ਚਿੜੀ ਸੀ। ਹਰ ਵਿਅਕਤੀ ਕੋਲ ਹੁਨਰ ਸੀ ਅਤੇ ਭਾਰਤੀ ਚੀਜ਼ਾਂ ਪੂਰੀ ਦੁਨੀਆ ਵਿੱਚ ਵਿਕਦੀਆਂ ਸਨ। ਮੋਦੀ ਦਾ ਸੁਪਨਾ ਦੇਸ਼ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਉਣ ਦਾ ਹੈ।

ਬੈਂਕਿੰਗ ਪ੍ਰਣਾਲੀ ਨੂੰ ​​ਕੀਤਾ ਗਿਆ ਮਜ਼ਬੂਤ-ਲੇਖੀ

ਲੇਖੀ ਨੇ ਕਿਹਾ ਕਿ 2014 ਤੋਂ ਪਹਿਲਾਂ ਆਬਾਦੀ 100 ਕਰੋੜ ਸੀ ਅਤੇ 12 ਕਰੋੜ ਤੋਂ ਵੀ ਘੱਟ ਬੈਂਕਾਂ ਵਿੱਚ ਖਾਤੇ ਸਨ। ਪਰ ਹੁਣ ਮੋਦੀ ਦੇ ਆਉਣ ਤੋਂ ਬਾਅਦ ਹਰ ਪਰਿਵਾਰ ਦੇ ਘੱਟੋ-ਘੱਟ ਇੱਕ ਵਿਅਕਤੀ ਦਾ ਬੈਂਕ ਖਾਤਾ ਹੈ। ਹਰ ਵਿਅਕਤੀ ਦੇ ਖਾਤੇ ਵਿੱਚ ਪੈਸਾ ਆਉਂਦਾ ਹੈ। ਲੋਕਾਂ ਨੂੰ ਹੁਣ ਧੋਖਾ ਨਹੀਂ ਦਿੱਤਾ ਜਾਵੇਗਾ। ਅੱਜ ਬੈਂਕਾਂ ਦਾ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਹੋ ਰਿਹਾ ਹੈ।

Exit mobile version