Ludhiana Gas Leak: ਅੱਜ ਜਾਂਚ ਕਰਨ ਦੇ ਲੁਧਿਆਣਾ ਪਹੁੰਚੇਗੀ NGT ਦੀ ਕਮੇਟੀ, 11 ਲੋਕਾਂ ਦੀ ਗਈ ਸੀ ਜਾਨ

Published: 

08 May 2023 07:13 AM IST

ਘਟਨਾ ਤੋਂ ਬਾਅਦ ਮਹਿਕਮੇ ਨੇ ਹਾਦਸੇ ਵਾਲੀ ਥਾਂ ਦੇ 200 ਮੀਟਰ ਦੇ ਘੇਰੇ ਅੰਦਰ ਫੈਕਟਰੀ ਤੋਂ ਕੈਮੀਕਲ ਵਾਲਾ ਗੰਦਾ ਪਾਣੀ ਪਾਉਣ ਦੀ ਗੱਲ ਤਾਂ ਕੀਤੀ ਪਰ ਕੈਮੀਕਲ ਵਾਲਾ ਪਾਣੀ ਕਿਸ ਨੇ ਅਤੇ ਕਿੱਥੋਂ ਪਾਇਆ, ਇਹ ਕਿਹੜਾ ਕੈਮੀਕਲ ਸੀ... ਇਹ ਪਤਾ ਨਹੀਂ ਲੱਗ ਸਕਿਆ।

Ludhiana Gas Leak: ਅੱਜ ਜਾਂਚ ਕਰਨ ਦੇ ਲੁਧਿਆਣਾ ਪਹੁੰਚੇਗੀ NGT ਦੀ ਕਮੇਟੀ, 11 ਲੋਕਾਂ ਦੀ ਗਈ ਸੀ ਜਾਨ
Follow Us On
ਲੁਧਿਆਣਾ। ਸ਼ਹਿਰ ਗਿਆਸਪੁਰਾ ‘ਚ ਗੈਸ ਲੀਕ (Gas Leak) ਕਾਰਨ 11 ਲੋਕਾਂ ਦੀ ਮੌਤ ਦੇ ਮਾਮਲੇ ‘ਚ ਤੱਥ ਜਾਣਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐੱਨ.ਜੀ.ਟੀ. ਦੀ ਟੀਮ ਸੋਮਵਾਰ ਨੂੰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਐਨਜੀਟੀ ਦੀ ਅੱਠ ਮੈਂਬਰੀ ਕਮੇਟੀ ਲੁਧਿਆਣਾ ਪਹੁੰਚੇਗੀ ਅਤੇ ਮੌਕੇ ਦਾ ਦੌਰਾ ਕਰਕੇ ਜਾਂਚ ਕਰੇਗੀ। ਜਾਂਚ ਟੀਮ ਗੈਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਨਾਲ ਗੱਲਬਾਤ ਕਰਕੇ ਹਾਦਸੇ ਬਾਰੇ ਜਾਣਕਾਰੀ ਹਾਸਲ ਕਰੇਗੀ।

ਐਨਜੀਟੀ ਨੇ ਲਿਆ ਗੰਭੀਰ ਨੋਟਿਸ

ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਐਨਜੀਟੀ ਨੇ ਇਸ ਮਾਮਲੇ ਦਾ ਨੋਟਿਸ ਲਿਆ ਸੀ। ਇਸ ਦੇ ਨਾਲ ਹੀ ਪੀੜਤ ਪਰਿਵਾਰਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼ ਵੀ ਦਿੱਤੇ ਸਨ। ਫਿਲਹਾਲ ਟੀਮ ਬਾਰੀਕੀ ਨਾਲ ਜਾਂਚ ਕਰੇਗੀ। ਜ਼ਿਕਰਯੋਗ ਹੈ ਕਿ ਲੁਧਿਆਣਾ (Ludhiana) ਜ਼ਿਲ੍ਹਾ ਪ੍ਰਸ਼ਾਸਨ ਗੈਸ ਲੀਕ ਮਾਮਲੇ ਦੀ ਪਹਿਲਾਂ ਹੀ ਮੈਜਿਸਟਰੇਟ ਕੋਲ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਦੀ ਐਸਆਈਟੀ ਜਾਂਚ ਕਰ ਰਹੀ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਕਰ ਰਿਹਾ ਜਾਂਚ

ਤੀਜੀ ਜਾਂਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board) ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਰਿਪੋਰਟ ਨਹੀਂ ਆਈ ਹੈ। ਇਸ ਕਾਰਨ ਵਿਭਾਗਾਂ ਦੀ ਕਿਰਕਿਰੀ ਹੋ ਰਹੀ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਅਕਸਰ ਇੰਡਸਟਰੀ ਦੇ ਲੋਕ ਫੈਕਟਰੀ ਦਾ ਕੈਮੀਕਲ ਵਾਲਾ ਪਾਣੀ ਨਗਰ ਨਿਗਮ ਦੇ ਸੀਵਰੇਜ ਵਿੱਚ ਪਾ ਦਿੰਦੇ ਹਨ। ਹਾਦਸੇ ਵਾਲੇ ਦਿਨ ਵੀ ਸੀਵਰੇਜ ਵਿੱਚ ਕੈਮੀਕਲ ਪਾ ਦਿੱਤਾ ਗਿਆ ਅਤੇ ਹਾਦਸਾ ਵਾਪਰ ਗਿਆ।

ਰਿਪੋਰਟ ਨਹੀਂ ਕੀਤੀ ਜਾ ਰਹੀ ਜਨਤਕ

11 ਲੋਕਾਂ ਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਮਹਿਕਮੇ ਨੇ ਹਾਦਸੇ ਵਾਲੀ ਥਾਂ ਦੇ 200 ਮੀਟਰ ਦੇ ਘੇਰੇ ਅੰਦਰ ਫੈਕਟਰੀ ਤੋਂ ਕੈਮੀਕਲ ਵਾਲਾ ਗੰਦਾ ਪਾਣੀ ਪਾਉਣ ਦੀ ਗੱਲ ਤਾਂ ਕੀਤੀ ਪਰ ਕੈਮੀਕਲ ਵਾਲਾ ਪਾਣੀ ਕਿਸ ਨੇ ਅਤੇ ਕਿੱਥੋਂ ਪਾਇਆ, ਇਹ ਕਿਹੜਾ ਕੈਮੀਕਲ ਸੀ… ਇਹ ਪਤਾ ਨਹੀਂ ਲੱਗ ਸਕਿਆ। ਸਥਾਨਕ ਲੋਕਾਂ ਅਤੇ ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਵਿਭਾਗ ਕਿਸੇ ਨੂੰ ਬਚਾ ਰਿਹਾ ਹੈ। ਇਸ ਕਾਰਨ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਹੈ ਪਰ ਐਨਜੀਟੀ ਦੇ ਆਉਣ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਵੱਧ ਗਈਆਂ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ