13 ਨਸ਼ਾ ਤਸਕਰਾਂ ਦੀ 5 ਕਰੋੜ ਦੀ ਜਾਇਦਾਦ ਹੋਵੇਗੀ ਜ਼ਬਤ, ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਸੂਬੇ ਨੂੰ ਡਰੱਗ ਫ੍ਰੀ ਬਣਾਏਗੀ ਪੰਜਾਬ ਸਰਕਾਰ

Published: 

27 Aug 2023 19:56 PM

ਪੰਜਾਬ ਸਰਕਾਰ ਨਸ਼ਾ ਤਸਕਰਾਂ ਖਿਲਾਫ ਲਾਗਾਤਾਰ ਕਾਰਵਾਈ ਕਰ ਰਹੀ ਹੈ। ਤੇ ਹੁਣ ਖਨਾ ਪੁਲਿਸ ਨੇ 13 ਨਸ਼ਾ ਤਸਕਰਾਂ ਦੀ 5 ਕਰੋੜ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਕਰ ਲਈ ਹੈ। ਉੱਧਰ ਸੂਬਾ ਸਰਕਾਰ ਪਟਿਆਲਾ ਤੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਖੂਨ ਦੇ ਸੈਂਪਲ ਲੈਣ ਦੀ ਯੋਜਨਾ ਸ਼ੁਰੂ ਕਰੇਗੀ। ਜਿਸ ਨਾਲ ਪਤਾ ਲੱਗੇਗਾ ਕਿ ਕਿਹੜੇ ਲੋਕ ਨਸ਼ੇ ਦੇ ਆਦੀ ਹਨ ਤਾਂ ਜੋ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ।

13 ਨਸ਼ਾ ਤਸਕਰਾਂ ਦੀ 5 ਕਰੋੜ ਦੀ ਜਾਇਦਾਦ ਹੋਵੇਗੀ ਜ਼ਬਤ, ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਸੂਬੇ ਨੂੰ ਡਰੱਗ ਫ੍ਰੀ ਬਣਾਏਗੀ ਪੰਜਾਬ ਸਰਕਾਰ
Follow Us On

ਪੰਜਾਬ ਨਿਊਜ। 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Minister Bhagwant Mann) ਨੇ ਇੱਕ ਸਾਲ ਦੇ ਅੰਦਰ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਸੂਬੇ ‘ਚ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ। ਇਸੇ ਕੜੀ ‘ਚ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਖੰਨਾ ਪੁਲਸ ਨੇ 5 ਮਾਮਲਿਆਂ ‘ਚ 13 ਲੋਕਾਂ ਦੀਆਂ ਕਰੀਬ 5 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।

ਆਉਣ ਵਾਲੇ ਦਿਨਾਂ ਵਿੱਚ ਨਸ਼ਾ ਤਸਕਰਾਂ ਦੀ ਇਹ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਇਨ੍ਹਾਂ ਵਿੱਚੋਂ 3 ਕੇਸ ਥਾਣਾ ਸਮਰਾਲਾ ਨਾਲ ਸਬੰਧਤ ਹਨ ਅਤੇ 2 ਕੇਸ ਥਾਣਾ ਸ੍ਰੀ ਮਾਛੀਵਾੜਾ ਸਾਹਿਬ ਨਾਲ ਸਬੰਧਤ ਹਨ।

5 ਕੇਸਾਂ ‘ਚ ਨਸ਼ੀਲੇ ਪਦਾਰਥਾਂ ਦੀ ਕਮਰਸ਼ੀਅਲ ਰਿਕਵਰੀ

ਐੱਸਐੱਸਪੀ (SSP) ਅਮਨੀਤ ਕੌਂਡਲ ਨੇ ਦੱਸਿਆ ਕਿ ਇਨ੍ਹਾਂ 5 ਮਾਮਲਿਆਂ ਵਿੱਚ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀ ਵਪਾਰਕ ਬਰਾਮਦਗੀ ਕੀਤੀ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਸ਼ਾ ਤਸਕਰਾਂ ਨੇ ਇਸ ਕਾਰੋਬਾਰ ਤੋਂ ਵੱਡੀ ਪੱਧਰ ‘ਤੇ ਕਾਲਾ ਧਨ ਕਮਾਉਂਦੇ ਹੋਏ ਚੱਲ-ਅਚੱਲ ਜਾਇਦਾਦ ਬਣਾਈ ਹੈ। ਜਿਸ ‘ਚ ਕੁਝ ਜਾਇਦਾਦ ਸਮੱਗਲਰਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਵੀ ਹੈ। ਇਸ ਦੀ ਮੁਕੰਮਲ ਫਾਈਲ ਤਿਆਰ ਕਰਦਿਆਂ ਕੇਸ ਦੀ ਜ਼ੋਰਦਾਰ ਪੈਰਵੀ ਕੀਤੀ ਗਈ।

ਭਾਰਤ ਸਰਕਾਰ (Government of India) ਦੇ ਸਬੰਧਤ ਅਥਾਰਟੀ ਵੱਲੋਂ ਜਾਇਦਾਦ ਜ਼ਬਤ ਕਰਨ ਦੇ ਹੁਕਮਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਖੰਨਾ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ। ਜਦੋਂ ਇਨ੍ਹਾਂ ਨਸ਼ਾ ਤਸਕਰਾਂ ਦੀ ਨਾਜਾਇਜ਼ ਜਾਇਦਾਦ ਜ਼ਬਤ ਕੀਤੀ ਜਾਵੇਗੀ ਤਾਂ ਹੋਰ ਨਸ਼ਾ ਤਸਕਰਾਂ ਨੂੰ ਵੀ ਸਬਕ ਮਿਲੇਗਾ।

ਕਿਸਦੀ ਕਿੰਨੀ ਜਾਇਦਾਦ ਹੋਵੇਗੀ ਜ਼ਬਤ

ਸਮਰਾਲਾ (Samarala) ਦੇ ਪਿੰਡ ਬਾਲਿਓ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦੀ 25 ਲੱਖ 39 ਹਜ਼ਾਰ 820 ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਸੀ। ਉਸ ਦੀ ਪਤਨੀ ਰਛਪਾਲ ਕੌਰ ਦੀ 88 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਸੀ। ਕੁੱਲ ਮਿਲਾ ਕੇ ਪਤੀ-ਪਤਨੀ ਦੀ 1 ਕਰੋੜ 13 ਲੱਖ 89 ਹਜ਼ਾਰ, 820 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਸਮਰਾਲਾ ਦੇ ਪਿੰਡ ਰੋਹਲੇ ਦੇ ਵਸਨੀਕ ਗੁਰਜੀਤ ਸਿੰਘ ਜੀਤੀ ਦੀ 10 ਲੱਖ 7 ਹਜ਼ਾਰ 130 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ।

ਅਮਨਜੋਤ ਕੌਰ ਸੋਨੀ ਦੀ 82 ਲੱਖ 20 ਹਜ਼ਾਰ ਰੁਪਏ ਦੀ ਜਾਇਦਾਦ ਅਤੇ ਉਸ ਦੇ ਪਤੀ ਪਲਵਿੰਦਰ ਸਿੰਘ ਦੀ 52 ਹਜ਼ਾਰ 4 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਜਸਵੀਰ ਸਿੰਘ ਜੱਸਾ ਵਾਸੀ ਕੰਗ ਮੁਹੱਲਾ, ਸਮਰਾਲਾ ਦੀ 8 ਲੱਖ 6 ਹਜ਼ਾਰ 485 ਰੁਪਏ ਅਤੇ ਉਸ ਦੀ ਪਤਨੀ ਬਲਵੀਰ ਕੌਰ ਦੀ 8 ਲੱਖ 32 ਹਜ਼ਾਰ 410 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ।

ਮਾਛੀਵਾੜਾ ਸਾਹਿਬ ਦੇ 6 ਤਸਕਰਾਂ ਦੀ ਜਾਇਦਾਦ ਅਟੈਚ

ਮਾਛੀਵਾੜਾ ਸਾਹਿਬ ਦੇ ਹੰਬੋਵਾਲ ਦੇ ਰਹਿਣ ਵਾਲੇ ਜਸਦੇਵ ਸਿੰਘ ਦੀ 64 ਲੱਖ 84 ਹਜ਼ਾਰ 659 ਰੁਪਏ ਅਤੇ ਉਸ ਦੀ ਪਤਨੀ ਸਿਮਰਨਜੀਤ ਕੌਰ ਦੀ 8 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਮਾਛੀਵਾੜਾ ਸਾਹਿਬ ਦੀ ਨਾਗਰਾ ਕਲੋਨੀ ਵਿੱਚ ਰਹਿੰਦੇ ਜਸਦੇਵ ਸਿੰਘ, ਉਸ ਦੇ ਭਰਾ ਗੁਰਦੇਵ ਸਿੰਘ, ਪਤਨੀ ਕੁਲਦੀਪ ਕੌਰ ਅਤੇ ਭੈਣ ਸੁਖਮੀਤ ਕੌਰ ਦੀ 1 ਕਰੋੜ 80 ਲੱਖ 67 ਹਜ਼ਾਰ 83 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ।

Exit mobile version