Gangster Murder: ਲੁਧਿਆਣਾ ‘ਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ, ਇੱਕ ਸਾਥੀ ਜ਼ਖਮੀ; ਇੱਕ ਫਰਾਰ

Updated On: 

08 May 2023 18:57 PM

ਡੀਸੀਪੀ ਬਰਾੜ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਆਪਸੀ ਰੰਜਿਸ਼ ਸਾਹਮਣੇ ਆ ਰਹੀ ਹੈ, ਪਰ ਪੂਰੀ ਜਾਂਚ-ਪੜਤਾਲ ਤੋਂ ਬਾਅਦ ਸਾਰੇ ਸੱਚ ਦਾ ਖੁਲਾਸਾ ਕੀਤਾ ਜਾਵੇਗਾ।

Gangster Murder: ਲੁਧਿਆਣਾ ਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ, ਇੱਕ ਸਾਥੀ ਜ਼ਖਮੀ; ਇੱਕ ਫਰਾਰ
Follow Us On

ਲੁਧਿਆਣਾ ਨਿਊਜ: ਹੈਬੋਵਾਲ ਇਲਾਕੇ ‘ਚ ਸਥਿਤ ਜੋਗਿੰਦਰ ਨਗਰ (Joginder Nagar) ‘ਚ ਸੁੱਖਾ ਬਾੜੇਵਾਲੀਆ ਨਾਂ ਦੇ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਉਸਦਾ ਸਾਥੀ ਰੋਹਿਤ ਗੋਲੀਬਾਰੀ ‘ਚ ਜ਼ਖਮੀ ਹੋ ਗਿਆ ਹੈ, ਜਿਸਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇੱਕ ਸਾਥੀ ਦੇ ਮੌਕੇ ਤੋਂ ਭੱਜਣ ਦੀ ਵੀ ਖ਼ਬਰ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਡੈਡ ਬਾਡੀ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ ਵਿੱਢੀ ਗਈ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਰਵਚਰਨ ਸਿੰਘ ਬਰਾੜ (Harcharan Singh Brar) ਨੇ ਦੱਸਿਆ ਕਿ ਸੁੱਖਾ ਬਾੜੇਵਾਲੀਆਂ ਨਾਮ ਦਾ ਇੱਕ ਸ਼ਖਸ ਜਿਹਦੇ ਉਤੇ ਕਈ ਮਾਮਲੇ ਦਰਜ ਹਨ ਅਤੇ ਕਈ ਕੇਸਾਂ ਵਿਚ ਉਸਨੂੰ ਅਦਾਲਤ ਨੇ ਭਗੌੜਾ ਵੀ ਕਰਾਰ ਦਿੱਤਾ ਹੋਇਆ ਸੀ, ਉਹ ਕਿਸੇ ਸਿਲਸਿਲੇ ਵਿਚ ਆਪਣੇ ਦੋਸਤ ਦੇ ਨਾਲ ਹੈਬੋਵਾਲ ਵਿਖੇ ਆਇਆ ਸੀ। ਦੋਵੇਂ ਇਕ ਕਮਰੇ ਵਿਚ ਗੱਲਬਾਤ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਜਿਸ ਤੋਂ ਬਾਅਦ ਇੱਕ ਸਾਥੀ ਨੇ ਉਸਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਸੁੱਖੇ ਦੀ ਮੌਕੇ ਤੇ ਮੌਤ ਹੋ ਗਈ।

ਗੈਂਗਸਟਰ ਸੁੱਖੇ ਦੀ ਛਾਤੀ ‘ਚ ਲੱਗੀ ਗੋਲੀ, ਸਾਥੀ ਜਖ਼ਮੀ

ਡੀਸੀਪੀ ਨੇ ਦੱਸਿਆ ਕਿ ਗੋਲੀ ਸੁੱਖੇ ਦੀ ਛਾਤੀ ਵਿਚ ਲੱਗੀ ਹੈ ਅਤੇ ਦੂਸਰਾ ਸਾਥੀ ਜ਼ਖਮੀ ਹੋਇਆ ਹੈ, ਜਿਸ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸਤ ਰੋਹਿਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਹੈ ਕੀ ਇਹ ਮੁਢਲੀ ਜਾਂਚ ਵਿਚ ਪਾਇਆ ਗਿਆ ਹੈ ਕਿ 30 ਬੋਰ ਦੇ ਦੇਸੀ ਰਿਵਾਲਵਰ ਨਾਲ ਇਹ ਫਾਇਰ ਕੀਤੇ ਗਏ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ