ਸਾਹਨੇਵਾਲ ਤੋਂ ਹਿੰਡਨ ਫਲਾਈਟ ਦੀ ਸ਼ੁਰੂਆਤ, ਸੀਐੱਮ ਮਾਨ ਦਿਖਾਈ ਹਰੀ ਝੰਡੀ

Updated On: 

06 Sep 2023 18:46 PM

Ludhiana Air Service Starts: ਹਿੰਡਨ ਤੋਂ ਲੁਧਿਆਣਾ ਪਹੁੰਚੀ ਫਲਾਈਟ ਦਾ ਸਵਾਗਤ ਕਰਨ ਲਈ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਇਥੋਂ ਹਵਾਈ ਸੇਵਾ ਸ਼ੁਰੂ ਹੋਣ ਦੇ ਫਾਇਦੇ ਗਿਣਵਾਏ ਤਾਂ ਉੱਥੇ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਵੀ ਨਿਸ਼ਾਨੇ ਲਾਏ। ਉਨ੍ਹਾਂ ਕਿਹਾ 2024 ਤੱਕ ਹੋ ਸਕਦਾ ਹੈ ਕਿ ਦੇਸ਼ ਦਾ ਨਾਂ ਹੀ ਬਦਲ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਰੇਲਵੇ ਸਟੇਸ਼ਨਾ ਦੇ ਨਾਂ ਬਦਲੇ ਜਾ ਰਹੇ ਸਨ ਅਤੇ ਹੁਣ ਦੇਸ਼ ਦਾ ਨਾਂ ਬਦਲਣ ਦੀ ਵੀ ਗੱਲ ਕੀਤੀ ਜਾ ਰਹੀ ਹੈ।

ਸਾਹਨੇਵਾਲ ਤੋਂ ਹਿੰਡਨ ਫਲਾਈਟ ਦੀ ਸ਼ੁਰੂਆਤ, ਸੀਐੱਮ ਮਾਨ ਦਿਖਾਈ ਹਰੀ ਝੰਡੀ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ (Sahnewal Airport) ਤੋਂ ਸ਼ੁਰੂ ਹੋਈ ਫਲਾਈਟ ਦਾ ਨਿਰਖਣ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਾਹਨੇਵਾਲ ਏਅਰਪੋਰਟ ਲੁਧਿਆਣਾ ਦੇ ਆਰਥਚਾਰੇ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਕਾਫੀ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੁਨੈਕਟੀਵਿਟੀ ਮਜ਼ਬੂਤ ਕਰਨ ਲਈ ‘ਆਪ’ ਸਰਕਾਰ ਨੇ ਵਾਅਦਾ ਕੀਤਾ ਸੀ ਜੋ ਪੂਰਾ ਕੀਤਾ ਜਾ ਰਿਹਾ ਹੈ। ਸੀਐੱਮ ਮਾਨ ਨੇ ਕਿਹਾ ਕਿ ਜਲਦ ਹੀ ਹਲਵਾਰਾ ਅਤੇ ਆਦਮਪੁਰ ਤੋਂ ਵੀ ਫਲਾਈਟਸ ਸ਼ੁਰੂ ਹੋਣਗੀਆਂ।

ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤੱਕ ਫਲਾਈਟ, ਆਦਮਪੁਰ ਤੋਂ ਵਾਰਾਨਸੀ , ਮੋਹਾਲੀ ਤੋਂ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਦੇ ਲਈ ਇੰਟਰਨੈਸ਼ਨਲ ਫਲਾਈਟ ਸ਼ੁਰੂ ਕਰਨ ਲਈ ਵੀ ਅਸੀਂ ਯਤਨ ਕਰ ਰਹੇ ਹਾਂ। ਸੀਐੱਮ ਮਾਨ ਨੇ ਦੱਸਿਆ ਕਿ ਦਿੱਲੀ ਤੱਕ ਫਲਾਈਟ ਜਾਰੀ ਰਹੇਗੀ ਚਾਰ ਸਾਲ ਤੱਕ ਕੰਪਨੀ ਦੇ ਨਾਲ ਸਾਡਾ ਕਰਾਰ ਹੋਇਆ ਹੈ।

ਪਹਿਲੀ ਵਾਰ ਹੋਵੇਗੀ ਸੈਰ ਸਪਾਟਾ ਮਿਲਣੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ 11 ਤੋਂ 14 ਸਤੰਬਰ ਤੱਕ ਸੈਰ ਸਪਾਟਾ ਮਿਲਣੀ ਹੋਣ ਜਾ ਰਹੀ ਹੈ। ਜਿਸ ਵਿੱਚ ਹੋਟਲ ਕਾਰੋਬਾਰੀ ਅਤੇ ਹੋਰ ਸੈਰ ਸਪਾਟਾ ਵਿਭਾਗ ਨਾਲ ਸੰਬੰਧਿਤ ਕੰਪਨੀਆਂ ਆਉਣਗੀਆਂ। ਉਨ੍ਹਾਂ ਕਿਹਾ ਕਿ ਸਾਡੇ ਕੋਲ ਨੰਗਲ ਰਣਜੀਤ ਸਾਗਰ ਡੈਮ ਵਰਗੇ ਕਈ ਅਜਿਹੇ ਸੈਰ ਸਪਾਟਾ ਵਾਲੇ ਥਾਂ ਹਨ ਜਿਸ ਨੂੰ ਟੁਰਿਜ਼ਮ ਵਧਾਉਣ ਲਈ ਵਰਤ ਸਕਦੇ ਹਨ।

ਲੁਧਿਆਣਾ ਦੇ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ

CICU ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਨੇ ਕਿਹਾ ਕਿ ਸਾਹਨੇਵਾਲ ਏਅਰਪੋਰਟ ਤੋਂ ਫਲਾਈਟ ਚੱਲਣ ਦੇ ਨਾਲ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਬਹੁਤ ਫਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਟਿਕਟ ਵੀ ਸਸਤੀ ਹੈ, ਇਸ ਨਾਲ ਲੁਧਿਆਣਾ ਵਿੱਚ ਹੋਰ ਵੀ ਉਦਯੋਗ ਲੱਗਣਗੇ ਤੇ ਪੁਰਾਣੀ ਹੋਰ ਵੀ ਪ੍ਫੁਲਿਤ ਹੋਣਗੇ।

Exit mobile version