ਫਰਜ਼ੀ ਕਾਲ ਸੈਂਟਰ ਮਾਮਲੇ ‘ਚ ਕਾਂਗਰਸ ਦਾ ਬਲਾਕ ਪ੍ਰਧਾਨ ਗ੍ਰਿਫਤਾਰ, ਹੁਣ ਤੱਕ 29 ਲੋਕਾਂ ਖਿਲਾਫ ਹੋਈ ਹੈ ਕਾਰਵਾਈ

Updated On: 

25 Jul 2023 14:07 PM

ਫ਼ਰਜ਼ੀ ਕੌਲ ਸੈਂਟਰ ਮਾਮਲੇ 'ਚ ਪੁਲਿਸ ਨੇ ਆਤਮ ਨਗਰ ਕਾਂਗਰਸ ਦੇ ਬਲਾਕ ਪ੍ਰਧਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਤੇ ਹੁਣ ਤੱਕ ਇਸ ਮਾਮਲੇ ਵਿੱਚ 29 ਲੋਕਾਂ ਖਿਲਾਫ ਕਾਰਵਾਈ ਹੋ ਚੁੱਕੀ ਹੈ। ਏਸੀਪੀ ਕੌਰ ਜਸਰੂਪ ਕੌਰ ਬਾਠ ਨੇ ਕਿਹਾ ਕਿ ਹੋਰ ਵੀ ਲੋਕ ਨਾਮਜ਼ਦ ਹੋ ਸਕਦੇ ਹਨ।

ਫਰਜ਼ੀ ਕਾਲ ਸੈਂਟਰ ਮਾਮਲੇ ਚ ਕਾਂਗਰਸ ਦਾ ਬਲਾਕ ਪ੍ਰਧਾਨ ਗ੍ਰਿਫਤਾਰ, ਹੁਣ ਤੱਕ 29 ਲੋਕਾਂ ਖਿਲਾਫ ਹੋਈ ਹੈ ਕਾਰਵਾਈ
Follow Us On

ਲੁਧਿਆਣਾ ਨਿਊਜ। ਕੁੱਝ ਦਿਨ ਪਹਿਲਾਂ ਲੁਧਿਆਣਾ ਪੁਲਿਸ (Ludhiana Police) ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਸੀ। ਜਿਸ ਵਿੱਚ ਲੁਧਿਆਣਾ ਪੁਲਿਸ ਨੇ ਫ਼ਰਜ਼ੀ ਕੌਲ ਸੈਂਟਰ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ। ਤੇ ਹੁਣ ਇਸ ਮਾਮਲੇ ਵਿੱਚ ਕਾਂਗਰਸ ਦੇ ਇੱਕ ਬਲਾਕ ਪ੍ਰਧਾਨ ਨੂੰ ਵੀ ਗ੍ਰਿਫਤਾਰ ਕੀਤਾ ਹੈ। ਏਸੀਪੀ ਜਸਰੂਪ ਕੌਰ ਬਾਠ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ 29 ਲੋਕਾਂ ਦੇ ਖਿਲਾਫ ਕਾਰਵਾਈ ਹੋ ਚੁੱਕੀ ਹੈ।

ਇਨ੍ਹਾਂ ਵਿੱਚ ਦੋ ਕੁੜੀਆਂ ਵੀ ਸ਼ਾਮਲ ਸਨ। ਗ੍ਰਿਫਤਾਰ ਕਾਂਗਰਸੀ ਆਗੂ (Congress leader) ਸ਼ਹਿਰ ਦੇ ਹਲਕਾ ਆਤਮ ਨਗਰ ਦੇ ਬਲਾਕ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਇਸ ਸੰਬੰਧ ਵਿਚ ਕਾਂਗਰਸ ਆਗੂ ਨੂੰ ਮੁੱਖ ਸਰਗਨਾਵਾਂ ਦੀ ਲਿਸਟ ਦਾ ਮੈਂਬਰ ਦੱਸਿਆ ਹੈ।

ਮਾਮਲੇ ‘ਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ-ਏਸੀਪੀ

ਇਸ ਸਬੰਧ ਵਿੱਚ ਏ ਸੀ ਪੀ ਜਸਰੂਪ ਕੌਰ ਬਾਠ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਪਪਲ ਕਪੂਰ ਨਾਂ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋ ਕਿ ਕਿਸੇ ਪੋਲੀਟੀਕਲ ਪਾਰਟੀ ਨਾਲ ਵੀ ਸੰਬੰਧ ਰੱਖਦਾ ਹੈ । ਇਸ ਦੀ ਗ੍ਰਿਫਤਾਰੀ ਬਾਅਦ ਵਿੱਚ ਹੋਈ ਹੈ ਅਤੇ ਇਹ ਬਤੌਰ ਮੈਨੇਜਰ ਸੇਵਾਵਾਂ ਦੇ ਰਿਹਾ ਸੀ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਵੀ ਹੋ ਸਕਦੇ ਹਨ ਅਤੇ ਆਰੋਪੀਆਂ ਵਲੋਂ ਇਸ ਧੰਦੇ ਤੋਂ ਕੀਤੀ ਕਮਾਈ ਦੀ ਵੀ ਜਾਂਚ ਕੀਤੀ ਜਾਵੇਗੀ। ਅਤੇ ਉਸ ਨੂੰ ਵੀ ਕੇਸ ਦੇ ਨਾਲ ਜੋੜਿਆ ਜਾਵੇਗਾ । ਹਾਲਾਂਕਿ ਉਹਨਾਂ ਕਿਸੇ ਪਾਰਟੀ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਜ਼ਿਕਰ ਜਰੂਰ ਕੀਤਾ ਹੈ ਕਿ ਇਹ ਬਤੌਰ ਮਨੇਜਰ ਦੀ ਭੂਮਿਕਾ ਨਿਭਾਉਂਦਾ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ