ਲੁਧਿਆਣਾ ਜਿਲਾ ਬਾਲ ਸੁਰੱਖਿਆ ਅਫ਼ਸਰਾਂ ਨੇ ਵੱਖ ਵੱਖ ਜਗ੍ਹਾ ਰੇਡ ਕਰ 57 ਬੱਚੇ ਕੀਤੇ ਬਰਾਮਦ, ਭੇਜਿਆ ਜਾਵੇਗਾ ਚਾਈਲਡ ਹੋਮ

Updated On: 

14 Jun 2023 06:09 AM

ਫਿਲਹਾਲ ਇਨ੍ਹਾਂ ਬੱਚਿਆਂ ਨੂੰ ਟੀਮ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਮੈਡੀਕਲ ਕਰਵਾਉਣ ਤੋਂ ਬਾਅਦ ਇਨ੍ਹਾਂ ਨੂੰ ਚਾਈਲਡ ਹੋਮ ਵਿਚ ਭੇਜਿਆ ਜਾਵੇਗਾ।

ਲੁਧਿਆਣਾ ਜਿਲਾ ਬਾਲ ਸੁਰੱਖਿਆ ਅਫ਼ਸਰਾਂ ਨੇ ਵੱਖ ਵੱਖ ਜਗ੍ਹਾ ਰੇਡ ਕਰ 57 ਬੱਚੇ ਕੀਤੇ ਬਰਾਮਦ, ਭੇਜਿਆ ਜਾਵੇਗਾ ਚਾਈਲਡ ਹੋਮ
Follow Us On

ਲੁਧਿਆਣਾ ਨਿਊਜ਼: ਦੇ ਕਾਕੋਵਾਲ ਰੋਡ ‘ਤੇ ਸਥਿਤ ਸੰਤ ਸਿੰਘ ਚੀਮਾ ਨਗਰ ‘ਚ ਏਕੇ ਟੈਕਸਟਾਈਲ ਨਾਮ ਦੀ ਫੈਕਟਰੀ ‘ਚੋਂ ਮਜ਼ਦੂਰੀ ਕਰ ਰਹੇ49 ਬੱਚੇ ਬਰਾਮਦ ਕੀਤੇ ਗਏ ਹਨ। ਜਿਨ੍ਹਾਂ ‘ਚੋਂ ਜ਼ਿਆਦਾਤਰ ਬੱਚੇ ਨਾਬਾਲਿਗ ਦੱਸੇ ਜਾ ਰਹੇ ਹਨ। ਇਹ ਫੈਕਟਰੀ ਵਿੱਚ ਟੀ-ਸ਼ਰਟਾਂ ਆਦਿ ਬਣਾਉਣ ਦਾ ਕੰਮ ਕਰਦੇ ਸੀ। ਕਿਹਾ ਕਿ ਛਾਪੇਮਾਰੀ ਬਾਲ ਭਲਾਈ ਵਿਭਾਗ, ਲੇਬਰ ਵਿਭਾਗ ਅਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ।ਇਸ ਛਾਪੇਮਾਰੀ ਵਿੱਚ ਬਾਲ ਮਜ਼ਦੂਰੀ ਅਧੀਨ ਕੁੱਲ 57 ਬੱਚੇ ਬਰਾਮਦ ਕੀਤੇ ਗਏ ਹਨ।

ਇਨ੍ਹਾਂ ਚੋਂ 49 ਬੱਚੇ ਕਾਕੋਵਾਲ ਰੋਡ ਸਥਿਤ ਫੈਕਟਰੀ ਅਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ 8 ਬੱਚੇ ਬਰਾਮਦ ਕੀਤੇ ਗਏ ਹਨ, ਬਰਾਮਦ ਕੀਤੇ ਗਏ ਬੱਚਿਆਂ ਵਿੱਚ 3 ਲੜਕੀਆਂ ਵੀ ਸ਼ਾਮਲ ਹਨ। ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ, ਬੱਚਿਆਂ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜਿੱਥੋਂ ਉਨ੍ਹਾਂ ਨੂੰ ਬੱਸਾਂ ਵਿੱਚ ਭਰ ਕੇ ਬਾਲ ਘਰਾਂ ਵਿੱਚ ਭੇਜਿਆ ਜਾ ਰਿਹਾ ਹੈ।

ਬੱਚਿਆ ਦੀ ਉਮਰ ਦੀ ਕੀਤੀ ਜਾ ਰਹੀ ਪੁਸ਼ਟੀ

ਇਸ ਮੌਕੇ ਗੱਲਬਾਤ ਕਰਦਿਆਂ ਲੁਧਿਆਣਾ ਦੇ ਬਾਲ ਵਿਭਾਗ ਦੀ ਮੁਖੀ ਰਸ਼ਮੀ ਸੈਣੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਸੀਂ ਉਕਤ ਫੈਕਟਰੀ ਵਿੱਚੋਂ 49 ਦੇ ਕਰੀਬ ਬੱਚੇ ਬਰਾਮਦ ਕੀਤੇ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਕੋਲ ਉਮਰ ਦਾ ਕੋਈ ਠੋਸ ਸਬੂਤ ਨਹੀਂ ਸੀ, ਜਿਸ ਕਾਰਨ ਇਨ੍ਹਾਂ ਬੱਚਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਦੀ ਉਮਰ ਦੀ ਪੁਸ਼ਟੀ ਕਰ ਰਹੇ ਹਾਂ। ਜਿਸ ਤੋਂ ਬਾਅਦ ਫੈਕਟਰੀ ਮਾਲਕ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਕੁਝ ਫੈਕਟਰੀ ਮਾਲਕਾਂ ਅਤੇ ਢਾਬਾ ਮਾਲਕਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਚੇ ਨਬਾਲਕ ਨਹੀਂ ਹੈ। ਅੱਜ ਕਿਹਾ ਕਿ ਇਸ ਲਈ ਇਨ੍ਹਾਂ ਕੋਲੋ ਓਰੀਜਨਲ ਪਰੂਫ ਮੰਗੇ ਗਏ ਨੇ। ਤਾਂ ਕੀ ਇਸ ਗੱਲ ਦੀ ਪੁਸ਼ਟੀ ਹੋ ਸਕੇ ਅਤੇ ਉਨ੍ਹਾਂ ਬੱਚਿਆਂ ਨੂੰ ਛੱਡਿਆ ਜਾ ਸਕੇ।

ਓਧਰ ਬਚਪਨ ਬਚਾਓ ਅੰਦੋਲਨ ਦੇ ਕਾਰਕੁਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਹ ਮਹੀਨਾ ਬਾਲ ਮਜ਼ਦੂਰੀ ਵਿਰੁੱਧ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਫੈਕਟਰੀਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਤਹਿਤ ਅਸੀਂ ਇਨ੍ਹਾਂ ਬੱਚਿਆਂ ਨੂੰ ਬਰਾਮਦ ਕੀਤਾ ਗਿਆ। ਕਿਹਾ ਕਿ ਜੋ ਬਾਲ ਮਜ਼ਦੂਰੀ ਕਰਵਾਏਗਾ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਹੋਵੇਗੀ।ਉਹਨਾਂ ਕਿਹਾ ਕਿ ਅੱਗੇ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਤਾੜਨਾ ਕੀਤੀ ਹੈ ਕਿ ਅਜਿਹੇ ਬੱਚਿਆਂ ਨੂੰ ਨਾ ਰੱਖਿਆ ਜਾਵੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ