ਲੁਧਿਆਣਾ ਜ਼ਿਮਨੀ ਚੋਣਾਂ ਲਈ ਕੌਣ ਹਨ ਸੰਭਾਵੀ ਉਮੀਦਵਾਰ, ਵਿਜੇ ਰੂਪਾਨੀ ਬੋਲੇ- ਨਾਵਾਂ ਦੀ ਸੂਚੀ ਜਾਵੇਗੀ ਦਿੱਲੀ
Ludhiana West By Poll Election 2025: ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਬੀਜੇਪੀ ਦੇ ਸ਼ੰਭਾਵੀ ਉਮੀਦਵਾਰ ਐਡਵੋਕੇਟ ਬਿਕਰਮ ਸਿੱਧੂ ਹੋ ਸਕਦੇ ਹਨ। ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਬੀਤੇ ਦਿਨੀਂ ਉਹ ਬੀਜੇਪੀ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਬਲਵਿੰਦਰ ਸੇਖੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਜਾਦ ਉਮਦੀਵਰਾ ਵਜੋਂ ਚੋਣ ਲੜ ਚੁੱਕੇ ਹਨ।
ਪੰਜਾਬ ਬੀਜੇਪੀ ਇੰਚਾਰਜ ਵਿਜੇ ਰੂਪਾਨੀ
Ludhiana West By Poll Election 2025: ਭਾਜਪਾ ਦੇ ਪੰਜਾਬ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਅੱਜ ਪੰਜਾਬ ਦੇ ਲੁਧਿਆਣਾ ਪਹੁੰਚ ਰਹੇ ਹਨ। ਰੂਪਾਨੀ ਅੱਜ ਜ਼ਿਲ੍ਹਾ ਅਧਿਕਾਰੀਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਨਗੇ। ਅੱਜ, ਭਾਜਪਾ ਹਾਈਕਮਾਨ ਪੱਛਮ ਹਲਕੇ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲਈ ਸੰਭਾਵੀ ਉਮੀਦਵਾਰਾਂ ਦੇ ਨਾਵਾਂ ‘ਤੇ ਵੀ ਵਿਚਾਰ-ਵਟਾਂਦਰਾ ਕਰੇਗੀ। ਇਨ੍ਹਾਂ ਨਾਵਾਂ ਦੀ ਰਿਪੋਰਟ ਦਿੱਲੀ ਹਾਈਕਮਾਨ ਨੂੰ ਭੇਜੀ ਜਾਵੇਗੀ ਜਿੱਥੋਂ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ।
ਸੰਗਠਨ ਪਹਿਲੇ ਫਾਰਮੂਲੇ ਨਾਲ ਹੋਵੇਗੀ ਉਮੀਦਵਾਰ ਦੀ ਚੋਣ
ਭਾਜਪਾ ਵਿੱਚ ਉਮੀਦਵਾਰ ਦੀ ਚੋਣ ਸੰਗਠਨ ਪਹਿਲਾਂ ਦੇ ਫਾਰਮੂਲੇ ਤਹਿਤ ਕੀਤੀ ਜਾਵੇਗੀ। ਭਾਜਪਾ ਚੋਣਾਂ ਵਿੱਚ ਆਪਣੇ ਸੰਗਠਨ ਦੇ ਇੱਕ ਵਰਕਰ ਨੂੰ ਮੈਦਾਨ ਵਿੱਚ ਉਤਾਰੇਗੀ। ਇਸ ਦਾ ਕਾਰਨ ਇਹ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੇ ਕਾਂਗਰਸ ਛੱਡ ਕੇ ਗਏ ਉਮੀਦਵਾਰ ਨੂੰ ਟਿਕਟ ਦਿੱਤੀ ਸੀ, ਜਿਸ ਕਾਰਨ ਪਾਰਟੀ ਅੰਦਰ ਬਹੁਤ ਧੜੇਬੰਦੀ ਅਤੇ ਕਲੇਸ਼ ਸੀ।
ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਸੀ, ਉਹ ਵੀ ਹਾਰ ਗਿਆ। ਕਈ ਗਰਾਊਂਡ ਵਰਕਰ ਵੀ ਹਾਈਕਮਾਨ ਤੋਂ ਨਾਰਾਜ਼ ਸਨ। ਬੇਸ਼ੱਕ ਪਾਰਟੀ ਵਰਕਰਾਂ ਨੇ ਉਸ ਸਮੇਂ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ ਪਰ ਕੁਝ ਇਲਾਕਿਆਂ ਦੇ ਸੰਗਠਨ ਵਰਕਰਾਂ ਨੇ ਚੁੱਪੀ ਬਣਾਈ ਰੱਖੀ।
ਲੁਧਿਆਣਾ ਜ਼ਿਮਨੀ ਚੋਣਾਂ ਲਈ ਕੌਣ ਹਨ ਸੰਭਾਵੀ ਉਮੀਦਵਾਰ
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਬੀਜੇਪੀ ਦੇ ਸ਼ੰਭਾਵੀ ਉਮੀਦਵਾਰ ਐਡਵੋਕੇਟ ਬਿਕਰਮ ਸਿੱਧੂ ਹੋ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਬੀਤੇ ਦਿਨੀਂ ਉਹ ਬੀਜੇਪੀ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਬਲਵਿੰਦਰ ਸੇਖੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਜਾਦ ਉਮਦੀਵਰਾ ਵਜੋਂ ਚੋਣ ਲੜ ਚੁੱਕੇ ਹਨ। ਪੰਜਾਬ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਦੇ ਪੁੱਤਰ ਅਸ਼ੋਕ ਮਿੱਤਲ ਦਾ ਨਾਂਅ ਵੀ ਸੰਭਾਵੀ ਉਮਦਵਾਰਾਂ ਦੀ ਲਿਸਟ ਵਿੱਚ ਸ਼ਾਮਲ ਹੈ।