ਕੱਲੂ: ਹਾਦਸੇ ਵਿੱਚ ਸੱਸ ਤੇ ਨੂੰਹ ਦੀ ਮੌਤ, ਮਨੀਕਰਨ ਤੋਂ ਆ ਰਹੇ ਪੰਜਾਬ ਦੇ ਸ਼ਰਧਾਲੂਆਂ ਤੇ ਡਿੱਗਿਆ ਦਰਖਤ

rajinder-arora-ludhiana
Published: 

01 Jun 2025 12:52 PM

ਤੂਫਾਨ ਕਾਰਨ ਨਦੀ ਦੇ ਕੰਢੇ 'ਤੇ ਇੱਕ ਵੱਡਾ ਕਾਇਲ ਦਾ ਦਰੱਖਤ ਡਿੱਗ ਗਿਆ। ਦੋ ਸੈਲਾਨੀ ਔਰਤਾਂ ਇਸ ਦੀ ਲਪੇਟ ਵਿੱਚ ਆ ਗਈਆਂ। ਏਐਸਪੀ ਕੁੱਲੂ ਸੰਜੀਵ ਚੌਹਾਨ ਨੇ ਦੱਸਿਆ ਕਿ ਦੋਵਾਂ ਔਰਤਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ਪਰ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ।

ਕੱਲੂ: ਹਾਦਸੇ ਵਿੱਚ ਸੱਸ ਤੇ ਨੂੰਹ ਦੀ ਮੌਤ, ਮਨੀਕਰਨ ਤੋਂ ਆ ਰਹੇ ਪੰਜਾਬ ਦੇ ਸ਼ਰਧਾਲੂਆਂ ਤੇ ਡਿੱਗਿਆ ਦਰਖਤ
Follow Us On

ਤੇਜ਼ ਹਨੇਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਮਨੀਕਰਨ ਘਾਟੀ ਵਿੱਚ ਸੁਮਰੋਪਾ ਦੀ ਪਾਰਵਤੀ ਨਦੀ ਵਿੱਚ ਇੱਕ ਦਰੱਖਤ ਡਿੱਗਣ ਨਾਲ ਦੋ ਯਾਤਰੀ ਔਰਤਾਂ ਜ਼ਖਮੀ ਹੋ ਗਈਆਂ। ਇਹ ਘਟਨਾ ਸ਼ਨੀਵਾਰ ਦੁਪਹਿਰ ਨੂੰ ਵਾਪਰੀ। ਦੋਵਾਂ ਔਰਤਾਂ ਨੂੰ ਇਲਾਜ ਲਈ ਭੁੰਤਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਸੁਮਰੋਪਾ ਨੇੜੇ ਨਦੀ ਵਿੱਚ ਉਤਰ ਗਏ ਸਨ।

ਇਸ ਦੌਰਾਨ ਤੂਫਾਨ ਕਾਰਨ ਨਦੀ ਦੇ ਕੰਢੇ ‘ਤੇ ਇੱਕ ਵੱਡਾ ਕਾਇਲ ਦਾ ਦਰੱਖਤ ਡਿੱਗ ਗਿਆ। ਦੋ ਸੈਲਾਨੀ ਔਰਤਾਂ ਇਸ ਦੀ ਲਪੇਟ ਵਿੱਚ ਆ ਗਈਆਂ। ਏਐਸਪੀ ਕੁੱਲੂ ਸੰਜੀਵ ਚੌਹਾਨ ਨੇ ਦੱਸਿਆ ਕਿ ਦੋਵਾਂ ਔਰਤਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ਪਰ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ।

ਮ੍ਰਿਤਕ ਮਹਿਲਾ ਦੀ ਪਹਿਚਾਣ ਅਵਿਨਾਸ਼ ਕੌਰ ਅਤੇ ਨਿਸ਼ੂ ਵਰਮਾ ਵਜੋਂ ਹੋਈ ਹੈ। ਜੋ ਕਿ ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੀਆਂ ਸਨ। ਉਧਰ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਕੱਲ ਢਾਈ ਵਜੇ ਦੇ ਕਰੀਬ ਇਹ ਹਾਦਸਾ ਹੋਇਆ ਉਹਨਾਂ ਕਿਹਾ ਕਿ ਨਿਸ਼ੂ ਦੇ ਪਤੀ ਰਾਜਨ ਵਰਮਾ ਆਰਕੀਟੈਕਟ ਦਾ ਕੰਮ ਕਰਦੇ ਨੇ ਅਤੇ ਇਹਨਾਂ ਦੇ ਦੋ ਬੱਚੇ ਨੇ ਉਹਨਾਂ ਕਿਹਾ ਕਿ ਇਹ ਖਬਰ ਸੁਣਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਮਾਤਮ ਛਾਇਆ ਹੈ ਉਹਨਾਂ ਕਿਹਾ ਕਿ ਦੋਵਾਂ ਦਾ ਹੀ ਅੰਤਿਮ ਸੰਸਕਾਰ ਇਕੱਠਿਆ ਕੀਤਾ ਜਾਵੇਗਾ।