ਲੁਧਿਆਣਾ ‘ਚ ਰਿਟਾਇਰਡ ਮੁਲਾਜ਼ਮ ਦੀ ਨਿਕਲੀ 6 ਕਰੋੜ ਦੀ ਲਾਟਰੀ, ਕਿਹਾ – ਮੈਨੂੰ ਮਿਲਦੀ ਹੈ ਪੈਨਸ਼ਨ, ਲੋੜਵੰਦਾਂ ਦੀ ਕਰਾਂਗਾ ਮਦਦ
ਦਿੱਲੀ ਦੇ ਓਮ ਪ੍ਰਕਾਸ਼ ਨੇ ਪੰਜਾਬ ਰਾਜ ਵਿਸਾਖੀ ਬੰਪਰ ਵਿੱਚ ਪਹਿਲਾ ਇਨਾਮ ਜਿੱਤਿਆ ਹੈ। 6 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੇ ਓਮ ਪ੍ਰਕਾਸ਼ ਦਾ ਅੱਜ ਢੋਲ ਨਗਾੜਿਆਂ ਨਾਲ ਸਵਾਗਤ ਕੀਤਾ ਗਿਆ। ਇਹ ਲਾਟਰੀ ਲੁਧਿਆਣਾ ਦੇ ਘੰਟਾ ਘਰ ਵਿੱਚ ਗਾਂਧੀ ਬ੍ਰਦਰਜ਼ ਸਟੋਰ ਤੋਂ ਖਰੀਦੀ ਗਈ ਸੀ। ਟਿਕਟ ਨੰਬਰ B520729 ਨੇ ਡਰਾਅ ਜਿੱਤਿਆ।
ਲੁਧਿਆਣਾ ਵਿੱਚ ਦਿੱਲੀ ਦੇ 80 ਸਾਲਾ ਸੇਵਾਮੁਕਤ ਪੋਸਟਮਾਸਟਰ ਨੇ 6 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਉਸ ਨੇ 500 ਰੁਪਏ ਦੀ ਟਿਕਟ ਖਰੀਦੀ ਸੀ। ਉਹ ਇੱਥੇ ਆਪਣੀ ਸਾਲੀ ਦੇ ਘਰ ਆਉਂਦਾ ਰਹਿੰਦਾ ਸੀ। ਉਹ ਲਗਭਗ 30 ਸਾਲਾਂ ਤੋਂ ਨਿਯਮਿਤ ਤੌਰ ‘ਤੇ ਲਾਟਰੀ ਖਰੀਦ ਰਿਹਾ ਸੀ ਅਤੇ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਇੰਨਾ ਵੱਡਾ ਇਨਾਮ ਜਿੱਤਿਆ ਹੈ।
ਡਰਾਅ ਨਿਕਲਣ ਤੋਂ ਬਾਅਦ ਉਹ ਅੱਜ ਲੁਧਿਆਣਾ ਪਹੁੰਚਿਆ ਅਤੇ ਆਪਣਾ ਇਨਾਮ ਹਾਸਿਲ ਕੀਤਾ। ਉਸ ਦੇ ਪੁੱਤਰ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਹੁਣ ਪੈਨਸ਼ਨ ਮਿਲਦੀ ਹੈ। ਇਸ ਲਈ ਪੈਸੇ ਦੀ ਵਰਤੋਂ ਲੋੜਵੰਦਾਂ ਅਤੇ ਅਨਾਥ ਆਸ਼ਰਮਾਂ ਦੀ ਮਦਦ ਲਈ ਕੀਤੀ ਜਾਵੇਗੀ। ਲਾਟਰੀ ਦਾਅਵੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਪੈਸੇ 10 ਤੋਂ 15 ਦਿਨਾਂ ਦੇ ਅੰਦਰ ਮਿਲਣ ਦੀ ਉਮੀਦ ਹੈ।
ਲਾਟਰੀ ਬਾਰੇ ਐਪ ਤੋਂ ਪੱਤਾ ਲੱਗਿਆ
ਉਸ ਨੇ ਕਿਹਾ ਕਿ ਉਸ ਨੂੰ ਲਾਟਰੀ ਬਾਰੇ ਐਪ ਰਾਹੀਂ ਪਤਾ ਲੱਗਿਆ, ਪਰ ਲਾਟਰੀ ਵੇਚਣ ਵਾਲੇ ਨਾਲ ਸੰਪਰਕ ਨਹੀਂ ਹੋ ਸਕਿਆ। ਅਸੀਂ ਅਗਲੇ ਦਿਨ ਉਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਹੁਤ ਦੇਰ ਤੋਂ ਬਾਅਦ ਉਸ ਨਾਲ ਸੰਪਰਕ ਹੋ ਪਾਇਆ। ਜਿਸ ਤੋਂ ਬਾਅਦ ਸਾਡੀ ਗੱਲ ਹੋਈ ਅਤੇ ਉਨ੍ਹਾਂ ਨੇ ਸਾਨੂੰ ਬੁਲਾਇਆ।
ਰਿਪੋਰਟਾਂ ਦੇ ਅਨੁਸਾਰ, ਲਾਟਰੀ ਜੇਤੂ, ਸੇਵਾਮੁਕਤ ਪੋਸਟਮਾਸਟਰ ਓਮ ਪ੍ਰਕਾਸ਼ (80), ਜੋ ਕਿ ਪੱਛਮੀ ਵਿਹਾਰ, ਦਿੱਲੀ ਦੇ ਨਿਵਾਸੀ ਹਨ। ਉਨ੍ਹਾਂ ਨੇ 1 ਅਪ੍ਰੈਲ ਨੂੰ ਘੰਟਾ ਘਰ ਦੀ ਇੱਕ ਦੁਕਾਨ ਤੋਂ 500 ਰੁਪਏ ਵਿੱਚ ਟਿਕਟ ਖਰੀਦੀ। 18 ਅਪ੍ਰੈਲ ਨੂੰ ਉਨ੍ਹਾਂ ਨੇ 6 ਕਰੋੜ ਰੁਪਏ ਦਾ ਆਪਣਾ ਪਹਿਲਾ ਵਿਸਾਖੀ ਬੰਪਰ ਇਨਾਮ ਜਿੱਤਿਆ।
ਪਹਿਲਾ ਇਨਾਮ ਬੀ-ਸੀਰੀਜ਼ ਨੰਬਰ 520720 ਹੈ। ਓਮਪ੍ਰਕਾਸ਼ ਨੇ ਇਹ ਲਾਟਰੀ 500 ਰੁਪਏ ਵਿੱਚ ਖਰੀਦੀ ਹੈ। ਪੁੱਤਰ ਮਨੋਜ ਨੇ ਕਿਹਾ ਕਿ ਉਸਦੇ ਪਿਤਾ ਓਮਪ੍ਰਕਾਸ਼ ਨੂੰ ਡਾਕਘਰ ਤੋਂ ਪੈਨਸ਼ਨ ਮਿਲਦੀ ਹੈ, ਇਸ ਲਈ ਉਸਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੈ। ਉਹ ਜੋ ਪੈਸਾ ਮਿਲਦਾ ਹੈ ਉਸਨੂੰ ਸਮਝਦਾਰੀ ਨਾਲ ਵਰਤੇਗਾ। ਉਹ ਇਲਾਕੇ ਅਤੇ ਅਨਾਥ ਆਸ਼ਰਮਾਂ ਵਿੱਚ ਲੋੜਵੰਦਾਂ ਦੀ ਮਦਦ ਜ਼ਰੂਰ ਕਰੇਗਾ। ਇਹ ਪੈਸਾ ਸਾਡੇ ਲਈ ਬਹੁਤ ਹੈ। ਅੱਜ ਪੂਰਾ ਪਰਿਵਾਰ ਖੁਸ਼ੀ ਨਾਲ ਭਰਿਆ ਹੋਇਆ ਹੈ।
ਇਹ ਵੀ ਪੜ੍ਹੋ
ਕੋਰੀਅਰ ਰਾਹੀਂ ਮੰਗਵਾਉਂਦੇ ਸਨ ਲਾਟਰੀ
ਸੇਵਾਮੁਕਤ ਪੋਸਟਮਾਸਟਰ ਓਮ ਪ੍ਰਕਾਸ਼ ਨੇ ਕਿਹਾ ਕਿ ਉਸ ਦੀ ਸਾਲੀ ਲੁਧਿਆਣਾ ਵਿੱਚ ਰਹਿੰਦੀ ਹੈ। ਉਹ ਅਕਸਰ ਲੁਧਿਆਣਾ ਆਉਂਦੇ ਜਾਂਦੇ ਰਹਿੰਦੇ ਹਨ। ਉਹ ਪਿਛਲੇ 30 ਸਾਲਾਂ ਤੋਂ ਲਾਟਰੀ ਖਰੀਦ ਰਹੇ ਹਨ। ਉਹ ਅਕਸਰ ਕੋਰੀਅਰ ਰਾਹੀਂ ਰਿਸ਼ਤੇਦਾਰਾਂ ਤੋਂ ਲਾਟਰੀ ਟਿਕਟਾਂ ਮੰਗਵਾਉਂਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਮੈਂ ਲਾਟਰੀ ਅਰਜ਼ੀ ਦੀ ਜਾਂਚ ਕੀਤਾ ਤਾਂ ਮੈਨੂੰ ਪਤ ਲਗਿਆ ਕਿ ਮੇਰਾ ਬੰਪਰ ਲੱਗ ਗਿਆ ਹੈ। ਜਿਸ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਮਨੋਜ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ।
ਪਹਿਲੀ ਵਾਰ ਇਨਾਮ ਜਿੱਤਿਆ
ਓਮ ਪ੍ਰਕਾਸ਼ ਨੇ ਕਿਹਾ ਕਿ ਉਸ ਨੇ ਪਹਿਲਾਂ ਕਦੇ ਇਨਾਮ ਨਹੀਂ ਜਿੱਤਿਆ। ਉਹ ਅਕਸਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਦਿੱਲੀ ਤੋਂ ਲੁਧਿਆਣਾ ਜਾਂਦਾ ਸੀ। ਉਸ ਦੀ ਸਾਲੀ ਉੱਥੇ ਰਹਿੰਦੀ ਹੈ। ਇਨਾਮ ਜਿੱਤਣ ਤੋਂ ਬਾਅਦ, ਉਸ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਮਨੋਜ ਨੂੰ ਡਰਾਅ ਬਾਰੇ ਦੱਸਿਆ। ਉਸ ਨੇ ਕਿਹਾ ਕਿ ਪੈਸੇ ਪ੍ਰਾਪਤ ਹੋਣ ਵਿੱਚ 10 ਤੋਂ 15 ਦਿਨ ਲੱਗਣਗੇ।
