ਲੁਧਿਆਣਾ: ਪ੍ਰਾਇਮਰੀ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਮਿਲੇਗਾ ਕੌਮੀ ਅਵਾਰਡ, 5 ਸਤੰਬਰ ਨੂੰ ਰਾਸ਼ਟਰਪਤੀ ਦੇਣਗੇ ਸਨਮਾਨ

Updated On: 

27 Aug 2025 15:17 PM IST

Ludhiana School Teacher Narinder Singh National Award: ਨਰਿੰਦਰ ਸਿੰਘ ਨੇ ਨੇ ਬੀਤੇ ਕੁੱਝ ਸਾਲਾਂ ਦੇ ਦੌਰਾਨ ਜਿਹੜਾ ਸਕੂਲ ਕਿਸੇ ਵੇਲੇ ਦੋ ਕਮਰਿਆਂ 'ਚ ਚੱਲਦਾ ਸੀ ਤੇ ਜਿਸ ਸਕੂਲ ਦੀ ਮਾਨਤਾ ਨੂੰ 1986 'ਚ ਹੀ ਰੱਦ ਕਰ ਦਿੱਤਾ ਗਿਆ ਸੀ, ਉਸ ਸਕੂਲ ਨੂੰ ਮੁੜ ਖੜਾ ਕੀਤਾ। ਦੋ ਕਮਰਿਆਂ ਤੋਂ ਸ਼ੁਰੂ ਕਰਕੇ ਸਕੂਲ ਨੂੰ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ। ਇਥੋਂ ਤੱਕ ਕਿ ਪਿਛਲੇ ਸਾਲ 2024 ਦੇ 'ਚ ਇਸ ਪ੍ਰਾਈਮਰੀ ਸਕੂਲ ਨੂੰ ਪੰਜਾਬ ਦੇ ਸਭ ਤੋਂ ਸੋਹਣੇ ਸਕੂਲ ਦਾ ਸਨਮਾਨ ਵੀ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਸਕੂਲ ਲਈ ਅਣਥੱਕ ਕੰਮ ਕੀਤੇ ਹਨ।

ਲੁਧਿਆਣਾ: ਪ੍ਰਾਇਮਰੀ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਮਿਲੇਗਾ ਕੌਮੀ ਅਵਾਰਡ, 5 ਸਤੰਬਰ ਨੂੰ ਰਾਸ਼ਟਰਪਤੀ ਦੇਣਗੇ ਸਨਮਾਨ

ਸੰਕੇਤਕ ਤਸਵੀਰ

Follow Us On

ਦੇਸ਼ ਭਰ ‘ਚ 45 ਅਧਿਆਪਕਾਂ ਨੂੰ ਇਸ ਵਾਰ ਕੌਮੀ ਅਵਾਰਡ ਦਿੱਤਾ ਜਾਵੇਗਾ, ਜਿਸ ‘ਚ ਪੰਜਾਬ ਦੇ ਇਕਲੌਤੇ ਅਧਿਆਪਕ ਨਰਿੰਦਰ ਸਿੰਘ ਦੀ ਚੋਣ ਵੀ ਹੋਈ ਹੈ। ਉਹ ਲੁਧਿਆਣਾ ਦੇ ਪਿੰਡ ਜੰਡਿਆਲੀ ਦੇ ‘ਚ ਪ੍ਰਾਇਮਰੀ ਸਰਕਾਰੀ ਸਕੂਲ ਦੇ ਹੈਡਮਾਸਟਰ ਹਨ। ਡਬਲ ਐਮ.ਏ, ਬੀ.ਐਡ, ਨਰਿੰਦਰ ਸਿੰਘ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਦੀ ਨੁਹਾਰ ਬਦਲੀ ਹੈ। ਸਿੱਖਿਆ ਦੇ ਖੇਤਰ ਦੇ ‘ਚ ਵਡਮੁੱਲੇ ਯੋਗਦਾਨ ਲਈ, ਉਨ੍ਹਾਂ ਨੂੰ 5 ਸਤੰਬਰ ਨੂੰ ਰਾਸ਼ਟਰਪਤੀ ਇਹ ਸਨਮਾਨ ਦੇਣਗੇ।

ਉਨ੍ਹਾਂ ਨੇ ਬੀਤੇ ਕੁੱਝ ਸਾਲਾਂ ਦੇ ਦੌਰਾਨ ਜਿਹੜਾ ਸਕੂਲ ਕਿਸੇ ਵੇਲੇ ਦੋ ਕਮਰਿਆਂ ‘ਚ ਚੱਲਦਾ ਸੀ ਤੇ ਜਿਸ ਸਕੂਲ ਦੀ ਮਾਨਤਾ ਨੂੰ 1986 ‘ਚ ਹੀ ਰੱਦ ਕਰ ਦਿੱਤਾ ਗਿਆ ਸੀ, ਉਸ ਸਕੂਲ ਨੂੰ ਮੁੜ ਖੜਾ ਕੀਤਾ। ਦੋ ਕਮਰਿਆਂ ਤੋਂ ਸ਼ੁਰੂ ਕਰਕੇ ਸਕੂਲ ਨੂੰ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ। ਇਥੋਂ ਤੱਕ ਕਿ ਪਿਛਲੇ ਸਾਲ 2024 ਦੇ ‘ਚ ਇਸ ਪ੍ਰਾਈਮਰੀ ਸਕੂਲ ਨੂੰ ਪੰਜਾਬ ਦੇ ਸਭ ਤੋਂ ਸੋਹਣੇ ਸਕੂਲ ਦਾ ਸਨਮਾਨ ਵੀ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਸਕੂਲ ਲਈ ਅਣਥੱਕ ਕੰਮ ਕੀਤੇ ਹਨ।

ਸਕੂਲ ਦੇ ਬਾਕੀ ਅਧਿਆਪਕਾਂ ਨੇ ਦੱਸਿਆ ਕਿ ਬਹੁਤ ਸਾਰੇ ਬੱਚੇ ਇਸ ਸਕੂਲ ਦੇ ‘ਚ ਪ੍ਰਾਈਵੇਟ ਸਕੂਲ ਛੱਡ ਕੇ ਪੜ੍ਹਨ ਲੱਗ ਗਏ ਹਨ। ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਉਨ੍ਹਾਂ ਦਾ ਪੜਾਉਣ ਦਾ ਢੰਗ ਹੈ, ਉਹ ਕਦੇ ਵੀ ਕਿਸੇ ਹੋਰ ਅਧਿਆਪਕ ‘ਚ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਨਰਿੰਦਰ ਸਿੰਘ ਹਮੇਸ਼ਾ ਕਹਿੰਦੇ ਨੇ ਕਿ ਬੱਚਿਆਂ ਨੂੰ ਰੱਟੇ ਲਵਾਉਣ ਦੀ ਥਾਂ ਤੇ ਉਨ੍ਹਾਂ ਨੂੰ ਸਮਝਾਇਆ ਜਾਵੇ ਤੇ ਸਮਝਾਉਣ ਦਾ ਤਰੀਕਾ ਸਿਰਫ ਪ੍ਰੈਕਟੀਕਲ ਹੈ। ਪ੍ਰੈਕਟੀਕਲ ਦੇ ਨਾਲ ਉਹ ਜਲਦੀ ਸਮਝਦੇ ਹਨ।

ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਬੱਚਿਆਂ ‘ਤੇ ਬੰਦਿਸ਼ ਨਹੀਂ ਲਗਾਈ ਤੇ ਕਦੇ ਵੀ ਸਰਕਾਰੀ ਸਕੂਲ ਬੰਦ ਨਹੀਂ ਹੁੰਦਾ। ਇਹ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਸ਼ਾਮ ਨੂੰ ਆ ਕੇ ਬੱਚੇ ਇੱਥੇ ਪੇਂਟਿੰਗ ਦੀ ਟ੍ਰੇਨਿੰਗ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ‘ਚ ਕੌਮੀ ਪੱਧਰ ਦੇ ਪੇਂਟਿੰਗ ਦੇ ਮੁਕਾਬਲਿਆਂ ‘ਚ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਪਹਿਲੇ ਨੰਬਰ ਤੇ ਆਏ ਹਨ।