ਲੁਧਿਆਣਾ ਪੁਲਿਸ ਦਾ ਅੱਜ ਫਲੈਗ ਮਾਰਚ, ਕਮਿਸ਼ਨਰ ਚਾਹਲ ਨਾਲ ਸੜਕਾਂ ‘ਤੇ ਨਜ਼ਰ ਆਉਣਗੇ ਸੀਨੀਅਰ ਅਧਿਕਾਰੀ

Updated On: 

01 Apr 2024 12:54 PM

ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਹੌਲ ਨੂੰ ਸੁਖਾਲਾ ਬਣਾਏ ਰੱਖਣ ਲਈ ਅਤੇ ਅਮਨ ਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਲੁਧਿਆਣਾ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਜਾਵੇਗਾ। ਇਸ ਫਲੈਗ ਮਾਰਚ ਵਿੱਚ ਲੁਧਿਆਣਾ ਪੁਲਿਸ ਦੇ ਕਈ ਵੱਡੇ ਅਧਿਕਾਰੀ ਮੌਜੂਦ ਰਹਿਣਗੇ।

ਲੁਧਿਆਣਾ ਪੁਲਿਸ ਦਾ ਅੱਜ ਫਲੈਗ ਮਾਰਚ, ਕਮਿਸ਼ਨਰ ਚਾਹਲ ਨਾਲ ਸੜਕਾਂ ਤੇ ਨਜ਼ਰ ਆਉਣਗੇ ਸੀਨੀਅਰ ਅਧਿਕਾਰੀ
Follow Us On

ਅੱਜ ਲੁਧਿਆਣਾ ਪੁਲਿਸ ਅੱਜ ਫਲੈਗ ਮਾਰਚ ਕੱਢੇਗੀ। ਇਸ ਫਲੈਗ ਮਾਰਚ ਵਿੱਚ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਸਮੇਤ ਸੀਨੀਅਰ ਅਧਿਕਾਰੀਆਂ ਨਾਲ ਸੜਕਾਂ ‘ਤੇ ਉੱਤਰਣਗੇ। ਪੁਲਿਸ ਫੋਰਸ ਦੀਆਂ ਟੀਮਾਂ ਵੱਲੋਂ ਵੀ ਕਈ ਸ਼ੱਕੀ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾਵੇਗੀ ਤਾਂ ਜੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਸਕੇ। ਇਸ ਫਲੈਗ ਮਾਰਚ ਵਿੱਚ 500 ਤੋਂ ਵੱਧ ਪੁਲਿਸ ਮੁਲਾਜ਼ਮ ਹਿੱਸਾ ਲੈਣਗੇ।

ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਚਾਹਲ ਨੇ ਦੱਸਿਆ ਕਿ ਸ਼ਹਿਰ ‘ਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਫਲੈਗ ਮਾਰਚ ਕੱਢਿਆ ਜਾਂਦਾ ਹੈ। ਇਹ ਮਾਰਚ ਨੂੰ ਫ਼ਿਰੋਜ਼ਪੁਰ ਰੋਡ ਸੀ.ਪੀ ਦਫ਼ਤਰ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਮਾਰਚ ਸ਼ਹਿਰ ਦੇ ਪੌਸ਼ ਇਲਾਕਿਆਂ ਸਮੇਤ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਸਮਾਪਤ ਹੋਵੇਗਾ।

ਖ਼ਬਰ ਅਪਡੇਟ ਹੋ ਰਹੀ ਹੈ….

Exit mobile version