ਬਿੱਟੂ ਨੇ ਜ਼ਿਮਨੀ ਚੋਣਾਂ ‘ਚ BJP ਦੀ ਹਾਰ ਲਈ ਜਾਖੜ ਨੂੰ ਠਹਿਰਾਇਆ ਜ਼ਿੰਮੇਵਾਰ, ਕਿਹਾ- ਸਾਡੇ ਸਿਰਫ਼ ਵਰਕਰ ਲੜ ਰਹੇ ਸਨ

Updated On: 

25 Nov 2024 06:53 AM

ਪੰਜਾਬ ਦੀਆਂ ਚਾਰ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਇਕ ਵੀ ਸੀਟ ਨਹੀਂ ਜਿੱਤ ਸਕੀ। ਅਜਿਹੇ 'ਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਹਾਰ ਲਈ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਬਿੱਟੂ ਨੇ ਜ਼ਿਮਨੀ ਚੋਣਾਂ ਚ BJP ਦੀ ਹਾਰ ਲਈ ਜਾਖੜ ਨੂੰ ਠਹਿਰਾਇਆ ਜ਼ਿੰਮੇਵਾਰ,  ਕਿਹਾ- ਸਾਡੇ ਸਿਰਫ਼ ਵਰਕਰ ਲੜ ਰਹੇ ਸਨ

ਰਵਨੀਤ ਸਿੰਘ ਬਿੱਟੂ,

Follow Us On

ਪੰਜਾਬ ਦੀਆਂ ਚਾਰ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਹ ਚੋਣ ਜਰਨੈਲ ਤੋਂ ਬਿਨਾਂ ਹੀ ਲੜੀ ਸੀ, ਜਿਸ ਕਾਰਨ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਜੇਕਰ ਪੰਜਾਬ ਭਾਜਪਾ ਪ੍ਰਧਾਨ ਜਾਖੜ ਨੇ ਚੋਣ ਪ੍ਰਚਾਰ ਕੀਤਾ ਹੁੰਦਾ ਤਾਂ ਨਤੀਜੇ ਹੋਰ ਹੁੰਦੇ ਅਤੇ ਭਾਜਪਾ ਘੱਟੋ-ਘੱਟ ਦੋ ਸੀਟਾਂ ਜ਼ਰੂਰ ਜਿੱਤ ਲੈਂਦੀ। ਬਿੱਟੂ ਨੇ ਕਿਹਾ ਕਿ ਚੋਣ ਮੈਦਾਨ ਵਿੱਚ ਪ੍ਰਧਾਨ ਦੀ ਗੈਰਹਾਜ਼ਰੀ ਫਰਕ ਪਾਉਂਦੀ ਹੈ। ਦੂਜੀਆਂ ਪਾਰਟੀਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਮੈਦਾਨ ਵਿੱਚ ਸਨ, ਜਦਕਿ ਸਿਰਫ਼ ਸਾਡੇ ਵਰਕਰ ਹੀ ਲੜ ਰਹੇ ਸਨ।

ਬਿੱਟੂ ਨੇ ਕਿਹਾ ਕਿ ਜਾਖੜ ਵੱਲੋਂ ਚੋਣ ਪ੍ਰਚਾਰ ਨਾ ਕਰਨ ਦਾ ਕੋਈ ਕਾਰਨ ਹੋ ਸਕਦਾ ਹੈ ਅਤੇ ਉਹ ਖੁਦ ਇਸ ਸਬੰਧੀ ਸਪੱਸ਼ਟੀਕਰਨ ਦੇ ਚੁੱਕੇ ਹਨ। ਹਾਲਾਂਕਿ, ਜਿਸ ਤਰ੍ਹਾਂ ਉਹ ਮੁੱਦਿਆਂ ਨੂੰ ਚੁੱਕਦੇ ਹਨ। ਪਾਰਟੀ ਨੂੰ ਨਿਸ਼ਚਿਤ ਤੌਰ ‘ਤੇ ਚੋਣਾਂ ‘ਚ ਉਨ੍ਹਾਂ ਦੀ ਮੁਹਿੰਮ ਦਾ ਫਾਇਦਾ ਹੋਣ ਵਾਲਾ ਸੀ। ਹੁਣ ਹਾਈਕਮਾਂਡ ਉਨ੍ਹਾਂ ਨਾਲ ਗੱਲ ਕਰੇਗੀ, ਤਾਂ ਜੋ ਸਾਰੇ ਮਸਲੇ ਹੱਲ ਹੋ ਸਕਣ। ਪਹਿਲੀ ਵਾਰ ਭਾਜਪਾ ਨੂੰ ਉਪ ਚੋਣਾਂ ਵਿੱਚ ਚੰਗਾ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਹੈ, ਕਿਉਂਕਿ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਸੀ। ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਵੜਿੰਗ ਤੇ ਰੰਧਾਵਾ ਨੂੰ ਦੇਣਾ ਚਾਹੀਦਾ ਅਸਤੀਫ਼ਾ: ਬਿੱਟੂ

ਬਿੱਟੂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵਰਕਰਾਂ ਦੀ ਅਣਦੇਖੀ ਕਰਕੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਦੀਆਂ ਪਤਨੀਆਂ ਨੂੰ ਮੈਦਾਨ ਵਿੱਚ ਉਤਾਰਿਆ, ਜਿਸ ਕਾਰਨ ਲੋਕਾਂ ਨੇ ਇਨ੍ਹਾਂ ਦਾ ਹੰਕਾਰ ਤੋੜ ਦਿੱਤਾ। ਜੇਕਰ ਚੰਗੇ ਆਗੂਆਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਤਾਂ ਕਾਂਗਰਸ ਨੂੰ ਜ਼ਰੂਰ ਫਾਇਦਾ ਹੋਣਾ ਸੀ। ਬਰਨਾਲਾ ਦੇ ਨਤੀਜੇ ਸਭ ਨੇ ਦੇਖ ਲਏ ਹਨ। ਬਿੱਟੂ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਹਰਾਉਣ ਲਈ ਹੀ ਗਿੱਦੜਬਾਹਾ ਵਿੱਚ ਮੋਰਚਾ ਖੜ੍ਹਾ ਕੀਤਾ ਸੀ। ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।